ਨੀਰਵ ਮੋਦੀ ਨੂੰ ਮਿਲੀ ਰਾਹਤ, ਬ੍ਰਿਟਿਸ਼ ਅਦਾਲਤ ਨੇ 25 ਜੁਲਾਈ ਤਕ ਵਧਾਈ ਹਿਰਾਸਤ

06/28/2019 1:51:58 AM

ਨਵੀਂ ਦਿੱਲੀ— ਬ੍ਰਿਟੇਨ ਦੀ ਇਕ ਅਦਾਲਤ ਨੇ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਿਰਾਸਤ 25 ਜੁਲਾਈ ਤਕ ਵਧਾ ਦਿੱਤੀ ਹੈ। ਉਹ ਕਰੀਬ 2 ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਧੋਖਾਦੇਹੀ ਤੇ ਧਨ ਸੋਧ ਮਾਮਲੇ 'ਚ ਭਾਰਤ 'ਚ ਲੋੜਿੰਦਾ ਹੈ। ਨੀਰਵ ਮੋਦੀ ਵੀਰਵਾਰ ਨੂੰ ਵੀਡੀਓ ਕਾਲਿੰਗ ਦੇ ਜ਼ਰੀਏ ਵੈਸਟ ਮਿੰਸਟਰ ਦੀ ਮੈਜਿਸਟ੍ਰੇਟ ਅਦਾਲਤ ਸਾਹਮਣੇ ਪੇਸ਼ ਹੋਇਆ।

ਬ੍ਰਿਟਿਸ਼ ਹਾਈ ਕੋਰਟ ਨੇ 12 ਜੂਨ ਨੂੰ ਉਸ ਦੀ ਜ਼ਮਾਨਤ ਦੀ ਅਰਜ਼ੀ ਖਾਰਿਜ ਕਰ ਦਿੱਤੀ। ਇਹ ਜ਼ਮਾਨਤ ਲਈ ਉਸ ਵੱਲੋਂ ਦਰਜ ਚੌਥੀ ਅਰਜ਼ੀ ਸੀ। ਉਸ ਦੇ ਖਿਲਾਫ ਪਿਛਲੇ ਸਾਲ ਮਈ ਤੇ ਜੁਲਾਈ 'ਚ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਅਗਸਤ, 2018 'ਚ ਬ੍ਰਿਟੇਨ ਦੇ ਅਧਿਕਾਰੀਆਂ ਨਾਲ ਨੀਰਵ ਮੋਦੀ ਦੀ ਹਵਾਲਗੀ ਲਈ ਅਪੀਲ ਕੀਤੀ ਗਈ ਸੀ। ਨੀਰਵ ਮੋਦੀ (48) ਨੂੰ ਮਾਰਚ 'ਚ ਲੰਡਨ 'ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹ ਉਦੋਂ ਤੋਂ ਵੈਂਡਸਵਰਥ ਦੀ ਇਕ ਜੇਲ 'ਚ ਬੰਦ ਹੈ। ਮੋਦੀ ਨੂੰ ਸਕਾਟਲੈਂਡ ਯਾਰਡ ਦੇ ਅਧਿਕਾਰੀਆਂ ਨੇ 19 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ।


Inder Prajapati

Content Editor

Related News