ਬਾਜ਼ਾਰ ''ਚ ਰਫਤਾਰ ਜਾਰੀ, ਨਿਫਟੀ 10700 ਦੇ ਕਰੀਬ ਬੰਦ

Tuesday, Nov 27, 2018 - 04:22 PM (IST)

ਬਾਜ਼ਾਰ ''ਚ ਰਫਤਾਰ ਜਾਰੀ, ਨਿਫਟੀ 10700 ਦੇ ਕਰੀਬ ਬੰਦ

ਨਵੀਂ ਦਿੱਲੀ—ਬਾਜ਼ਾਰ 'ਚ ਅੱਜ ਵੀ ਰਫਤਾਰ ਜਾਰੀ ਰਹੀ। ਬਾਜ਼ਾਰ ਦੀ ਸ਼ੁਰੂਆਤ ਕਮਜ਼ੋਰ ਹੋਈ ਪਰ ਅਮਰੀਕਾ ਅਤੇ ਚੀਨ ਦੇ ਵਿਚਕਾਰ ਟ੍ਰੇਡ ਵਾਰ 'ਤੇ ਸੁਲਹਾ ਦੇ ਸੰਕੇਤਾਂ ਨਾਲ ਬਾਜ਼ਾਰ 'ਚ ਰੌਣਕ ਆਈ। ਸੈਂਸੈਕਸ 150 ਅੰਕ ਦੀ ਮਜ਼ਬੂਤੀ ਲੈ ਕੇ ਬੰਦ ਹੋਇਆ। ਉੱਧਰ ਨਿਫਟੀ 10,700 ਦੇ ਕਰੀਬ ਪਹੁੰਚਿਆ। ਬੈਂਕ ਨਿਫਟੀ 'ਚ ਵੀ ਅੱਜ ਕਰੀਬ 78 ਅੰਕਾਂ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਮਿਡਕੈਪ ਇੰਡੈਕਸ ਵੀ ਅੱਜ 0.5 ਫੀਸਦੀ ਮਜ਼ਬੂਤ ਹੈ। ਬਾਜ਼ਾਰ 'ਚ ਅੱਜ ਸੀਮਿਤ ਦਾਇਰੇ 'ਚ ਕਾਰੋਬਾਰ ਦੇਖਣ ਨੂੰ ਮਿਲਿਆ ਹੈ। ਚੀਨ 'ਚ ਸਟੀਲ ਰਿਬਾਰ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਮੈਟਲ ਸ਼ੇਅਰ ਟੁੱਟੇ। ਉੱਧਰ ਰੁਪਏ 'ਚ ਮਜ਼ਬੂਤੀ ਨਾਲ ਸਰਕਾਰੀ ਬੈਂਕਾਂ 'ਚ ਤੇਜ਼ੀ ਦੇਖਣ ਨੂੰ ਮਿਲੀ। 
ਅੱਜ ਦੇ ਕਾਰੋਬਾਰ 'ਚ ਇੰਫੋਸਿਸ, ਟੀ.ਸੀ.ਐੱਸ., ਬਜਾਜ ਫਿਨਸਰਵ ਅਤੇ ਗੇਲ ਵਰਗੇ ਦਿੱਗਜ਼ਾ 'ਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਜਦੋਂਕਿ ਹੀਰੋ ਮੋਟੋ, ਸਨ ਫਾਰਮਾ, ਯੈੱਸ ਬੈਂਕ ਅਤੇ ਭਾਰਤੀ ਏਅਰਟੈੱਲ 'ਚ ਸਭ ਤੋਂ ਜ਼ਿਆਦਾ ਕਮਜ਼ੋਰੀ ਦੇਖਣ ਨੂੰ ਮਿਲੀ ਹੈ। 
ਫਿਲਹਾਲ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਕਰੀਬ 160 ਅੰਕ ਭਾਵ 0.45 ਫੀਸਦੀ ਦੇ ਵਾਧੇ ਨਾਲ 35,513.14 ਦੇ ਪੱਧਰ 'ਤੇ ਬੰਦ ਹੋਇਆ। ਉੱਧਰ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਮੁੱਖ ਇੰਡੈਕਸ 57 ਅੰਕ ਭਾਵ 0.54 ਫੀਸਦੀ ਦੇ ਵਾਧੇ ਨਾਲ 10,685.60 ਦੇ ਪੱਧਰ 'ਤੇ ਬੰਦ ਹੋਇਆ ਹੈ।


author

Aarti dhillon

Content Editor

Related News