ਫਾਸਟੈਗ ਜ਼ਰੀਏ ਟੋਲ ਕੁਲੈਕਸ਼ਨ ਨੂੰ ਲੈ ਕੇ NHAI ਨੇ ਦਿੱਤੀ ਇਹ ਵੱਡੀ ਖ਼ਬਰ
Friday, Dec 25, 2020 - 11:13 PM (IST)
ਨਵੀਂ ਦਿੱਲੀ- ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਨੇ ਕਿਹਾ ਹੈ ਕਿ ਫਾਸਟੈਗ ਜ਼ਰੀਏ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਹੁਣ ਰਿਕਾਰਡ 50 ਲੱਖ ਲੈਣ-ਦੇਣ ਦੇ ਨਾਲ 80 ਕਰੋੜ ਰੁਪਏ ਪ੍ਰਤੀਦਿਨ ਤੋਂ ਪਾਰ ਪਹੁੰਚ ਗਿਆ ਹੈ।
ਹੁਣ ਤੱਕ 2.20 ਕਰੋੜ ਫਾਸਟੈਗ ਜਾਰੀ ਹੋ ਚੁੱਕੇ ਹਨ। ਐੱਨ. ਐੱਚ. ਏ. ਆਈ. ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ, ''ਫਾਸਟੈਗ ਜ਼ਰੀਏ ਟੋਲ ਕੁਲੈਕਸ਼ਨ 24 ਦਸੰਬਰ, 2020 ਨੂੰ ਪਹਿਲੀ ਵਾਰ 80 ਕਰੋੜ ਰੁਪਏ ਪ੍ਰਤੀ ਦਿਨ ਦੇ ਅੰਕੜੇ ਨੂੰ ਪਾਰ ਕਰ ਗਿਆ।"
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਨੇ ਕਿਹਾ ਕਿ 1 ਜਨਵਰੀ 2021 ਤੋਂ ਸਾਰੇ ਵਾਹਨਾਂ ਲਈ ਫਾਸਟੈਗ ਲਾਜ਼ਮੀ ਹੋਵੇਗਾ। ਇਸ ਦੇ ਮੱਦੇਨਜ਼ਰ ਟੋਲ ਪਲਾਜ਼ਾ 'ਤੇ ਵਾਹਨਾਂ ਦੇ ਬਿਨਾਂ ਕਿਸੇ ਰੁਕਾਵਟ ਦੇ ਲੰਘਣ ਦੇ ਪ੍ਰਬੰਧ ਕੀਤੇ ਗਏ ਹਨ। ਐੱਨ. ਐੱਚ. ਏ. ਆਈ. ਨੇ ਕਿਹਾ ਕਿ ਫਾਸਟੈਗ ਨਾਲ ਯਾਤਰੀਆਂ ਦੇ ਸਮੇਂ ਅਤੇ ਈਂਧਣ ਦੋਹਾਂ ਦੀ ਬਚਤ ਹੋ ਰਹੀ ਹੈ। ਇਹ ਐੱਨ. ਐੱਚ. ਏ. ਆਈ. ਦੇ ਟੋਲ ਪਲਾਜ਼ਾ ਤੋਂ ਵੀ ਖ਼ਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਐਮਾਜ਼ੋਨ, ਫਲਿੱਪਕਾਰਟ ਅਤੇ ਸਨੈਪਡੀਲ ਜ਼ਰੀਏ ਵੀ ਆਨਲਾਈਨ ਖ਼ਰੀਦਿਆ ਜਾ ਸਕਦਾ ਹੈ। ਫਾਸਟੈਗ ਦਾ ਰੀਚਾਰਜ ਯੂ. ਪੀ. ਆਈ. ਅਤੇ ਪੇਟੀਐੱਮ ਤੋਂ ਇਲਾਵਾ ਮਾਈ ਫਾਸਟੈਗ ਮੋਬਾਇਲ ਜ਼ਰੀਏ ਵੀ ਕੀਤਾ ਜਾ ਸਕਦਾ ਹੈ।