ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ''ਤੇ ਗੈਮਨ ਇੰਡੀਆ, HCC ਨੂੰ ਠੁਕਿਆ 2-2 ਕਰੋੜ ਰੁਪਏ ਜੁਰਮਾਨਾ
Monday, Jul 15, 2019 - 05:25 PM (IST)

ਨਵੀਂ ਦਿੱਲੀ— ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਨੇ ਜੰਮੂ-ਕਸ਼ਮੀਰ 'ਚ ਚਨਾਬ ਤੇ ਤਵੀ ਨਦੀ ਨੂੰ ਦੂਸ਼ਿਤ ਕਰਨ ਲਈ ਗੈਮਨ ਇੰਡੀਆ ਤੇ ਹਿੰਦੂਸਤਾਨ ਕੰਸਟ੍ਰਕਸ਼ਨ ਕੰਪਨੀ 'ਤੇ ਜੁਰਮਾਨੇ ਦੀ ਰਕਮ ਨੂੰ ਵਧਾ ਕੇ ਦੋ-ਦੋ ਕਰੋੜ ਕਰ ਦਿੱਤਾ ਹੈ।
ਕੰਪਨੀਆਂ 'ਤੇ ਇਹ ਜੁਰਮਾਨਾ ਨਿਰਮਾਣ ਕਾਰਜ ਦੇ ਦੌਰਾਨ ਨਿਕਲਣ ਮਲਬੇ ਨੂੰ ਨਦੀਆਂ 'ਚ ਪਾ ਕੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਨੂੰ ਲੈ ਕੇ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਐੱਨ.ਜੀ.ਟੀ. ਨੇ 12 ਫਰਵਰੀ ਨੂੰ ਦੋਵਾਂ ਕੰਪਨੀਆਂ 'ਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਕਰਕੇ ਇਕ-ਇਕ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਪਰ ਜਦੋਂ ਟ੍ਰਿਬਿਊਨਲ ਨੇ ਦੇਖਿਆ ਕਿ ਕੰਪਨੀਆਂ ਨੇ ਨਦੀਆਂ 'ਚ ਨਹੀਂ ਸੁੱਟਣ ਦੇ ਉਸ ਦੇ ਹੁਕਮ ਦਾ ਪਾਲਣ ਨਹੀਂ ਕੀਤਾ ਤਾਂ ਐੱਨ.ਜੀ.ਟੀ. ਨੇ ਇਹ ਜੁਰਮਾਨਾ ਵਧਾ ਕੇ 2-2 ਕਰੋੜ ਕਰ ਦਿੱਤਾ।