ਇਸ ਮਹੀਨੇ ਸ਼ੁਰੂ ਹੋਵੇਗਾ ਕਮਰਸ਼ੀਅਲ ਮਾਈਨਿੰਗ ਨੀਲਾਮੀ ਦਾ ਅਗਲਾ ਪੜਾਅ : ਕੋਲਾ ਮੰਤਰੀ
Monday, Jan 11, 2021 - 05:42 PM (IST)
ਨਵੀਂ ਦਿੱਲੀ(ਭਾਸ਼ਾ)– ਕੋਲਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਕਮਰਸ਼ੀਅਲ ਖਾਨਾਂ ਦੀ ਨੀਲਾਮੀ ਦਾ ਅਗਲਾ ਪੜਾਅ ਇਸ ਮਹੀਨੇ ਸ਼ੁਰੂ ਹੋਵੇਗਾ ਅਤੇ ਨਾਲ ਹੀ ਜ਼ੋਰ ਦਿੱਤਾ ਕਿ ਇਹ ਦੌਰ ਅੱਗੇ ਵੀ ਜਾਰੀ ਰਹਿਣਗੇ। ਉਨ੍ਹਾਂ ਨੇ ਕਮਰਸ਼ੀਅਲ ਕੋਲਾ ਮਾਈਨਿੰਗ ਲਈ ਇਕ ਸਮਝੌਤੇ ’ਤੇ ਹਸਤਾਖਰ ਅਤੇ ਸਿੰਗਲ-ਵਿੰਡੋ ਨਿਕਾਸੀ ਪ੍ਰਣਾਲੀ ਦੇ ਸ਼ੁੱਭ ਆਰੰਭ ਮੌਕੇ ਕਿਹਾ ਕਿ ਕਮਰਸ਼ੀਅਲ ਕੋਲਾ ਮਾਈਨਿੰਗ ਨੂੰ ਹੁਣ ਵਿਵਸਥਾ ਦਾ ਹਿੱਸਾ ਬਣਾ ਦਿੱਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਕਮਰਸ਼ੀਅਲ ਮਾਈਨਿੰਗ ਨੀਲਾਮੀ ਦਾ ਅਗਲਾ ਪੜਾਅ ਇਸੇ ਮਹੀਨੇ ਯਾਨੀ ਜਨਵਰੀ ’ਚ ਸ਼ੁਰੂ ਹੋਵੇਗਾ ਅਤੇ ਇਹ ਪੜਾਅ ਅੱਗੇ ਵੀ ਜਾਰੀ ਰਹਿਣਗੇ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਮਾਰੋਹ ’ਚ ਕਿਹਾ ਕਿ ਦੇਸ਼ ਨੂੰ 2025 ਤੱਕ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ’ਚ ਕੋਲਾ ਖੇਤਰ ਸਭ ਤੋਂ ਅਹਿਮ ਯੋਗਦਾਨ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਭੰਡਾਰ ਹੋਣ ਦੇ ਬਾਵਜੂਦ ਭਾਰਤ ਕੋਲਾ ਦਰਾਮਦ ਕਰ ਰਿਹਾ ਹੈ ਅਤੇ ਇਹ ਦੇਸ਼ ਲਈ ਸਹੀ ਨਹੀਂ ਹੈ।
ਜੋਸ਼ੀ ਨੇ ਕਿਹਾ ਕਿ ਸਿੰਗਲ-ਵਿੰਡੋ ਨਿਕਾਸੀ ਨਾਲ ਕੋਲਾ ਖੇਤਰ ’ਚ ਕਾਰੋਬਾਰ ਸੌਖਾਲਾ ਹੋਵੇਗਾ। ਇਸ ਸਮੇਂ ਦੇਸ਼ ’ਚ ਕੋਲਾ ਖਾਨ ਸ਼ੁਰੂ ਕਰਨ ਤੋਂ ਪਹਿਲਾਂ ਲਗਭਗ 19 ਪ੍ਰਮੁੱਖ ਮਨਜ਼ੂਰੀਆਂ ਦੀ ਲੋੜ ਹੈ। ਹੁਣ ਪੂਰੀ ਪ੍ਰਕਿਰਿਆ ਨੂੰ ਪੜਾਅਬੱਧ ਤਰੀਕੇ ਨਾਲ ਸਿੰਗਲ-ਵਿੰਡੋ ਨਿਕਾਸੀ ਪੋਰਟਲ ਦੇ ਮਾਧਿਅਮ ਰਾਹੀਂ ਸੌਖਾਲਾ ਬਣਾਇਆ ਜਾਏਗਾ।