ਜਲਦੀ ਹੀ ਸੜਕਾਂ 'ਤੇ ਦਿਖਾਈ ਦੇਣਗੀਆਂ ਨਵੇਂ ਜ਼ਮਾਨੇ ਦੀਆਂ ਰੇਹੜੀਆਂ, ਹੋਣਗੀਆਂ ਇਹ ਵਿਸ਼ੇਸ਼ਤਾਵਾਂ

Sunday, Mar 14, 2021 - 06:13 PM (IST)

ਜਲਦੀ ਹੀ ਸੜਕਾਂ 'ਤੇ ਦਿਖਾਈ ਦੇਣਗੀਆਂ ਨਵੇਂ ਜ਼ਮਾਨੇ ਦੀਆਂ ਰੇਹੜੀਆਂ, ਹੋਣਗੀਆਂ ਇਹ ਵਿਸ਼ੇਸ਼ਤਾਵਾਂ

ਨਵੀਂ ਦਿੱਲੀ - ਹੋ ਸਕਦਾ ਹੈ ਕਿ ਤੁਹਾਨੂੰ ਜਲਦੀ ਹੀ ਸੜਕ 'ਤੇ ਸਬਜ਼ੀਆਂ ਅਤੇ ਫਲਾਂ ਦੇ ਰਵਾਇਤੀ ਠੇਲਿਆਂ ਜਾਂ ਰੇਹੜੀਆਂ ਦੀ ਬਜਾਏ ਆਧੁਨਿਕ ਸਟ੍ਰੀਟ ਵੇਂਡਰਿੰਗ ਗੱਡੀਆਂ ਵੇਖਣ ਨੂੰ ਮਿਲਣ। ਇਹ ਗੱਡੀਆ ਅਜਿਹੀ ਚਲਦੀ-ਫਿਰਦੀ ਦੁਕਾਨ ਹੋਣਗੀਆਂ ਜਿਸ ਵਿਚ ਵੇਚੀਆਂ ਚੀਜ਼ਾਂ ਨੂੰ ਇੱਕ ਸਵੱਛ (hygienic) ਢੰਗ ਨਾਲ ਸਟੋਰ ਕੀਤਾ ਜਾ ਸਕਦਾ ਹੋਵੇ। ਇਸ ਵਿਚ ਬਿਜਲੀ ਤੋਂ ਲੈ ਕੇ ਵਿਕਰੇਤਾ ਦੇ ਬੈਠਣ ਦੀ ਸੀਟ ਤੱਕ ਦੀ ਵਿਵਸਥਾ ਹੋਵੇਗੀ। ਇਹ ਸਰਕਾਰ ਦੁਆਰਾ ਆਯੋਜਿਤ ਇਕ ਮੁਕਾਬਲੇ ਦੇ ਜ਼ਰੀਏ ਸਾਹਮਣੇ ਆਇਆ ਹੈ।

ਵਣਜ ਅਤੇ ਉਦਯੋਗ ਮੰਤਰਾਲੇ ਨੇ ਕੋਵਿਡ 19 ਲਾਗ ਦੇ ਖਤਰੇ ਦੇ ਮੱਦੇਨਜ਼ਰ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ (ਐਨਆਈਡੀ) ਅਹਿਮਦਾਬਾਦ ਦੇ ਸਹਿਯੋਗ ਨਾਲ ਸਟ੍ਰੀਟ ਵੈਂਡਿੰਗ ਕਾਰਟ (ਰੇਹੜੀ) ਡਿਜ਼ਾਈਨ ਮੁਕਾਬਲਾ ਕਰਵਾਇਆ ਸੀ। ਇਹ ਮੁਕਾਬਲਾ 22 ਦਸੰਬਰ 2020 ਤੋਂ 5 ਫਰਵਰੀ 2021 ਤੱਕ ਹੋਇਆ ਸੀ। ਮੁਕਾਬਲੇ ਦਾ ਉਦੇਸ਼ ਨਵੇਂ ਅਤੇ ਘੱਟ ਲਾਗਤ ਵਾਲੇ ਸਟ੍ਰੀਟ ਮਾਡਲਾਂ ਨੂੰ ਡਿਜ਼ਾਈਨ ਕਰਨਾ ਸੀ। ਇਸ ਵਿਚ ਐਨਆਈਡੀ ਅਹਿਮਦਾਬਾਦ ਤੋਂ ਇਲਾਵਾ, ਆਂਧਰਾ ਪ੍ਰਦੇਸ਼, ਹਰਿਆਣਾ ਅਤੇ ਮੱਧ ਪ੍ਰਦੇਸ਼ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਕਈ ਤਰ੍ਹਾਂ ਦੇ ਮਾਡਲਾਂ ਦੀ ਪੇਸ਼ਕਸ਼ ਕੀਤੀ। 

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ! ਸਿਰਫ 999 ਰੁਪਏ ਵਿਚ ਲਓ ਹਵਾਈ ਯਾਤਰਾ ਦਾ ਆਨੰਦ

ਵਿਸ਼ੇਸ਼ਤਾਵਾਂ 

ਚੋਣ ਤੋਂ ਬਾਅਦ ਇਹ ਪ੍ਰਸਤਾਵਿਤ ਕੀਤਾ ਗਿਆ ਹੈ ਕਿ ਇਹ ਸਟ੍ਰੀਟ ਮਾੱਡਲ ਵੱਡੇ ਪੱਧਰ 'ਤੇ ਸਟ੍ਰੀਟ ਵਿਕਰੇਤਾਵਾਂ ਨੂੰ ਉਪਲਬਧ ਕਰਵਾਏ ਜਾਣਗੇ। ਇਹ ਆਧੁਨਿਕ ਸਟ੍ਰੀਟ ਰੇਹੜੀਆਂ / ਕਾਰਟ ਮਹਿੰਗੇ ਨਹੀਂ ਹੋਣਗੇ। ਕੋਵਿਡ 19 ਦੇ ਇਸ ਯੁੱਗ ਵਿਚ ਸਟ੍ਰੀਟ ਵਿਕਰੇਤਾਵਾਂ ਨੂੰ ਅਜਿਹੇ ਠੇਲਿਆਂ ਜਾਂ ਰੇਹੜੀਆਂ ਦੀ ਜ਼ਰੂਰਤ ਹੈ, ਜਿਸ ਵਿਚ ਇਤਪਾਦਾਂ ਦੀ ਚੰਗੀ ਪੈਕਿੰਗ, ਡਿਸਪਲੇਅ , ਬਿਲਿੰਗ, ਸਫਾਈ ਦਾ ਧਿਆਨ ਰੱਖਿਆ ਜਾ ਸਕਦਾ ਹੋਵੇ ਅਤੇ ਅਸਾਨੀ ਨਾਲ ਇਕ ਜਗ੍ਹਾ ਤੋਂ ਦੂਜੀ ਥਾਂ 'ਤੇ ਭੇਜਿਆ ਜਾ ਸਕਦਾ ਹੋਵੇ। ਰੇਹੜੀ ਫੋਲਡੇਬਲ ਹੋਣ ਦੇ ਨਾਲ-ਨਾਲ ਇਸ ਵਿਚ ਡਸਟਬਿਨ, ਸੀਟ, ਬਿਜਲੀ ਸਪਲਾਈ, ਸ਼ੈੱਡ ਆਦਿ ਦੀ ਵਿਵਸਥਾ ਵੀ ਹੋਣੀ ਚਾਹੀਦੀ ਹੈ। ਇਨ੍ਹਾਂ ਸਾਰੀਆਂ ਜ਼ਰੂਰਤਾਂ ਦਾ ਚੁਣੀਆਂ ਹੋਈਆਂ ਰੇਹੜੀਆਂ ਨੂੰ ਡਿਜ਼ਾਈਨ ਕਰਨ ਸਮੇਂ ਧਿਆਨ ਵਿਚ ਰੱਖਿਆ ਗਿਆ ਹੈ। 

ਇਹ ਵੀ ਪੜ੍ਹੋ : 'ਮੇਰਾ ਰਾਸ਼ਨ' ਮੋਬਾਈਲ ਐਪ ਹੋਇਆ ਲਾਂਚ , ਇਨ੍ਹਾਂ ਲੋਕਾਂ ਨੂੰ ਮਿਲੇਗਾ ਵੱਡਾ ਲਾਭ

ਇਨ੍ਹਾਂ ਡਿਜ਼ਾਈਨ ਦੀ ਕੀਤੀ ਗਈ ਹੈ ਚੋਣ

ਐਨ.ਆਈ.ਡੀ. ਅਹਿਮਦਾਬਾਦ ਤੋਂ ਮੁਕਾਬਲੇ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਵਿਚ ਵਿਚੋਂ ਫੂਡ ਕਾਰੋਬਾਰ ਲਈ ਸਟ੍ਰੀਟ ਵੈਂਡਿੰਗ ਕਾਰਟ ਸ਼੍ਰੇਣੀ ਵਿਚ ਸਵਨਨ ਨਾਮਕ ਡਿਜ਼ਾਈਨ ਜੇਤੂ ਸੀ। ਗਲੀ ਵਿਕਰੇਤਾ ਕਾਰਟ ਸ਼੍ਰੇਣੀ ਵਿਚ ਸਬਜ਼ੀਆਂ / ਫਲਾਂ ਲਈ ਮੰਡੀ ਨਾਮ ਦਾ ਇੱਕ ਡਿਜ਼ਾਈਨ ਵਿਜੇਤਾ ਸੀ। ਜੇਤੂ ਲਈ 40000 ਰੁਪਏ ਦਾ ਇਨਾਮ ਹੈ, ਜਦਕਿ ਪਹਿਲੇ ਉਪ ਜੇਤੂ ਨੂੰ 25000 ਰੁਪਏ ਅਤੇ ਦੂਸਰਾ ਉਪ ਜੇਤੂ ਨੂੰ 15000 ਰੁਪਏ ਦਾ ਇਨਾਮ ਹੈ। ਐਨ.ਆਈ.ਡੀ. ਆਂਧਰਾ ਪ੍ਰਦੇਸ਼ ਦੀ ਜਿਹੜੀ ਟੀਮ ਸ਼ਾਰਟ ਲਿਸਟ ਕੀਤੀ ਗਈ ਉਹ ਟੀਮ ਮੁੱਡੂ, ਟੀਮ ਜੁਗਾਦ ਗਾੜੀ ਅਤੇ ਟੀਮ ਤ੍ਰਿਜ਼ਬਜ ਹਨ। ਇਨ੍ਹਾਂ ਤਿੰਨਾਂ ਟੀਮਾਂ ਨੂੰ 21000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਐਨ.ਆਈ.ਡੀ. ਅਸਮ ਤੋਂ ਠੇਲਾ ਗੱਡੀ, ਐਕਸਟਰਾ ਅਤੇ ਕਾਰਟਵਾਕ ਨੂੰ ਚੁਣਿਆ ਗਿਆ ਹੈ। ਇਨ੍ਹਾਂ ਸਾਰੀਆਂ ਟੀਮਾਂ ਨੂੰ 15,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਟੀਮਾਂ ਨੂੰ ਅਜੇ ਐਨ.ਆਈ.ਡੀ. ਹਰਿਆਣਾ ਅਤੇ ਮੱਧ ਪ੍ਰਦੇਸ਼ ਦੁਆਰਾ ਸੂਚੀਬੱਧ ਕੀਤਾ ਜਾਣਾ ਬਾਕੀ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਇਨ੍ਹਾਂ ਲੋਕਾਂ ਨੂੰ ਦੇਵੇਗੀ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਇੰਝ ਕਰਵਾਓ ਰਜਿਸਟ੍ਰੇਸ਼ਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News