ਚੀਨ ''ਚ ਨਵਾਂ ਟ੍ਰੈਂਡ: ਘਟਦੀਆਂ ਕੀਮਤਾਂ ਨੇ ਸਰਕਾਰ ਨੂੰ ਚਿੰਤਾ ''ਚ ਪਾਇਆ

Saturday, Jul 05, 2025 - 07:50 PM (IST)

ਚੀਨ ''ਚ ਨਵਾਂ ਟ੍ਰੈਂਡ: ਘਟਦੀਆਂ ਕੀਮਤਾਂ ਨੇ ਸਰਕਾਰ ਨੂੰ ਚਿੰਤਾ ''ਚ ਪਾਇਆ

ਬੀਜਿੰਗ– ਚੀਨ ਦੇ ਉਦਯੋਗਿਕ ਖੇਤਰ ਵਿਚ ਪਿਛਲੇ 32 ਮਹੀਨਿਆਂ ਤੋਂ ਕੀਮਤਾਂ ਵਿਚ ਆ ਰਹੀ ਲਗਾਤਾਰ ਕਮੀ ਨੇ ਸਰਕਾਰ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਉਤਪਾਦਾਂ ਦੀ ਕੀਮਤਾਂ ਘਟ ਰਹੀਆਂ ਹਨ, ਜਿਸ ਨਾਲ ਮੁਨਾਫਾ ਵੀ ਘਟ ਰਿਹਾ ਹੈ। ਇਸ ਨਵੇਂ ਟ੍ਰੈਂਡ ਨੇ ਚੀਨ ਦੀ ਆਰਥਿਕਤਾ ਵਿਚ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ।
ਅਨੇਕ ਚੀਨੀ ਨਿਰਯਾਤਕ ਆਪਣਾ ਸਮਾਨ ਬੇਹੱਦ ਸਸਤੇ ਭਾਅ 'ਤੇ ਵੇਚ ਰਹੇ ਹਨ। ਕਈ ਡੀਲਰ ਤਾਂ ਪੁਰਾਣੀਆਂ ਗੱਡੀਆਂ ਬਿਨਾਂ ਨੰਬਰ ਪਲੇਟਾਂ ਦੇ ਵੀ ਵੇਚ ਰਹੇ ਹਨ, ਜਦਕਿ ਉਹ ਗੱਡੀਆਂ ਕਦੇ ਸੜਕ 'ਤੇ ਚਲੀਆਂ ਵੀ ਨਹੀਂ।
ਸਰਕਾਰ ਦਾ ਰੁਖ
ਚੀਨ ਸਰਕਾਰ ਦੀ ਕੋਸ਼ਿਸ਼ ਰਹੀ ਹੈ ਕਿ ਕੀਮਤ ਘਟਣ ਦੀ ਥਾਂ ਉਨ੍ਹਾਂ ਨੂੰ ਸਥਿਰ ਰੱਖਿਆ ਜਾਵੇ। ਪਰ ਉਤਪਾਦਕ ਕੰਪਨੀਆਂ ਨੁਕਸਾਨ ਤੋਂ ਬਚਣ ਲਈ ਭਾਰੀ ਛੂਟਾਂ 'ਤੇ ਸਮਾਨ ਵੇਚ ਰਹੀਆਂ ਹਨ।
ਮੁਨਾਫੇ'ਚ ਵੀ ਆਈ ਗਿਰਾਵਟ
ਕਾਰ,ਤੰਬਾਕੂ ਤੇ ਹੋਰ 15 ਉਦਯੋਗਾਂ ਵਿਚ ਘੱਟ ਮੁਨਾਫਾ, ਕਰਜ਼ਿਆਂ 'ਚ ਵਾਧਾ, ਕੀਮਤਾਂ ਵਿਚ ਕਮੀ ਤੇ ਉਤਪਾਦਨ ਸਮਰੱਥਾ ਦੀ ਘੱਟਦੀ ਦਰ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ। ਇਹ ਹਾਲਾਤ 2012 ਤੋਂ 2016 ਦੇ ਦਰਮਿਆਨ ਵੇਖੇ ਗਏ ਪੁਰਾਣੇ ਡਾਟਿਆਂ ਵਰਗੇ ਹਨ।
ਉਦਯੋਗਾਂ 'ਤੇ ਅਸਰ
ਚੀਨ ਦੇ ਇੰਡਸਟਰੀਅਲ ਸੈਕਟਰ ਵਿਚ 30 ਉਦਯੋਗਾਂ ਵਿਚੋਂ 8–ਜਿਵੇਂ ਕੋਲ ਮਾਈਨਿੰਗ,ਸਟੀਲ ਮੈਕਿੰਗ ਆਦਿ – ਵਿਚ ਦਾਮ ਕਾਫੀ ਘਟੇ ਹਨ। ਇਹ ਟ੍ਰੈਂਡ ਚੀਨ ਦੇ ਨਿਵੇਸ਼ ਤੇ ਨਿਰਯਾਤ ਦੋਹਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਨਤੀਜਾ: ਵਿਕਾਸ ਦੀ ਗਤੀ 'ਤੇ ਪ੍ਰਭਾਵ
ਕੀਮਤਾਂ 'ਚ ਆ ਰਹੀ ਲਗਾਤਾਰ ਕਮੀ ਤੇ ਉਤਪਾਦਨ ਘਟਣਾ, ਇਹ ਦਰਸਾਉਂਦਾ ਹੈ ਕਿ ਚੀਨ ਦੀ ਆਰਥਿਕਤਾ ਹੌਲੀ-ਹੌਲੀ ਮੰਦੀ ਵੱਲ ਵਧ ਰਹੀ ਹੈ। ਹਾਲਾਂਕਿ ਇਹ ਗਿਰਾਵਟ ਕੁਝ ਖੇਤਰਾਂ ਦੀ ਪੈਦਾਵਾਰੀ ਸਮਰਥਾ ਦੀ ਘਾਟ ਦਾ ਨਤੀਜਾ ਵੀ ਹੋ ਸਕਦੀ ਹੈ।


author

Aarti dhillon

Content Editor

Related News