ਭਾਰਤੀ ਮਸਾਲਿਆਂ ’ਤੇ ਨਵਾਂ ਖ਼ਤਰਾ, ਕਈ ਦੇਸ਼ਾਂ ’ਚ ਪਾਬੰਦੀ ਤੋਂ ਬਾਅਦ ਨਿਊਜ਼ੀਲੈਂਡ ਵੀ ਕਰ ਰਿਹੈ ਜਾਂਚ

05/16/2024 10:40:25 AM

ਨਵੀਂ ਦਿੱਲੀ (ਇੰਟ.) - ਭਾਰਤੀ ਮਸਾਲਿਆਂ ਨੂੰ ਲੈ ਕੇ ਪਿਛਲੇ ਮਹੀਨੇ ਸ਼ੁਰੂ ਹੋਇਆ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਇਸ ਵਿਵਾਦ ਦੀ ਹੁਣ ਨਿਊਜ਼ੀਲੈਂਡ ਦੀ ਵੀ ਐਂਟਰੀ ਹੋ ਗਈ ਹੈ। ਮਿਲੀਆਂ ਖ਼ਬਰਾਂ ਅਨੁਸਾਰ, ਕਈ ਦੇਸ਼ਾਂ ’ਚ ਪਾਬੰਦੀ ਲੱਗਣ ਤੋਂ ਬਾਅਦ ਨਿਊਜ਼ੀਲੈਂਡ ਨੇ ਵੀ ਭਾਰਤੀ ਮਸਾਲਾ ਬ੍ਰਾਂਡਾਂ ਦੇ ਉਤਪਾਦਾਂ ’ਚ ਖ਼ਤਰਨਾਕ ਰਸਾਇਣਾਂ ਦੀ ਮੌਜੂਦਗੀ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਇਕ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਫੂਡ ਸੇਫਟੀ ਰੈਗੂਲੇਟਰ ਨੇ ਭਾਰਤੀ ਮਸਾਲਾ ਬ੍ਰਾਂਡਾਂ ਦੇ ਵੱਖ-ਵੱਖ ਉਤਪਾਦਾਂ ਦੀ ਜਾਂਚ ਸ਼ੁਰੂ ਕਰਨ ਦੀ ਬੁੱਧਵਾਰ ਨੂੰ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ - ਹੈਰਾਨੀਜਨਕ : 5 ਸਾਲਾਂ 'ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ

ਰਿਪੋਰਟ ’ਚ ਨਿਊਜ਼ੀਲੈਂਡ ਫੂਡ ਸੇਫਟੀ ਦੇ ਇਕ ਬਿਆਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰੈਗੂਲੇਟਰ ਕਈ ਦੇਸ਼ਾਂ ’ਚ ਭਾਰਤੀ ਮਸਾਲਾ ਬ੍ਰਾਂਡਾਂ ਦੇ ਵੱਖ-ਵੱਖ ਉਤਪਾਦਾਂ ’ਤੇ ਲਾਈ ਗਈ ਪਾਬੰਦੀ ਤੋਂ ਜਾਣੂ ਹੈ। ਰੈਗੂਲੇਟਰ ਦਾ ਕਹਿਣਾ ਹੈ ਕਿ ਈਥੇਲੀਨ ਆਕਸਾਈਡ ਮਨੁੱਖਾਂ ’ਚ ਕੈਂਸਰ ਦੀ ਬੀਮਾਰੀ ਪੈਦਾ ਕਰਨ ਵਾਲੇ ਰਸਾਇਣ ਦੇ ਰੂਪ ’ਚ ਜਾਣਿਆ ਜਾਂਦਾ ਹੈ। ਨਿਊਜ਼ੀਲੈਂਡ ਅਤੇ ਕਈ ਦੇਸ਼ਾਂ ’ਚ ਫੂਡ ਸਟਰਲਾਈਜ਼ੇਸ਼ਨ ’ਚ ਇਸ ਦੀ ਵਰਤੋਂ ਬੰਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ, ‘‘ਕਿਉਂਕਿ ਐੱਮ. ਡੀ. ਐੱਚ. ਅਤੇ ਐਵਰੈਸਟ ਦੇ ਮਸਾਲੇ ਨਿਊਜ਼ੀਲੈਂਡ ਦੇ ਬਾਜ਼ਾਰ ’ਚ ਵੀ ਵਿਕ ਰਹੇ ਹਨ, ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।’’

ਇਹ ਵੀ ਪੜ੍ਹੋ - ਵਿਕਣ ਵਾਲੀ ਹੈ ਭਾਰਤ ਦੀ ਪ੍ਰਸਿੱਧ ਨਮਕੀਨ-ਸਨੈਕਸ ਕੰਪਨੀ 'ਹਲਦੀਰਾਮ'! ਬਲੈਕਸਟੋਨ ਨੇ ਲਾਈ ਬੋਲੀ

ਲਾਇਸੈਂਸ ਰੱਦ ਹੋਣ ਦਾ ਖ਼ਤਰਾ
ਦੋਵਾਂ ਕੰਪਨੀਆਂ ਨੂੰ ਘਰੇਲੂ ਪੱਧਰ ’ਤੇ ਵੀ ਸਰਕਾਰ ਦੀ ਸਖ਼ਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰੇਲੂ ਭੋਜਨ ਸੁਰੱਖਿਆ ਰੈਗੂਲੇਟਰ ਐੱਫ. ਐੱਸ. ਐੱਸ. ਏ. ਆਈ. ਨੇ ਉਨ੍ਹਾਂ ਦੇ ਵੱਖ-ਵੱਖ ਮਸਾਲਿਆਂ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਸ. ਐੱਸ. ਏ. ਆਈ.) ਨੇ ਪੂਰੇ ਦੇਸ਼ ’ਚ ਮਸਾਲਿਆਂ ਦੇ 1,500 ਤੋਂ ਵੱਧ ਨਮੂਨੇ ਇਕੱਠੇ ਕੀਤੇ ਹਨ। ਸਾਰੇ ਮਸਾਲਿਆਂ ਦੇ ਨਮੂਨਿਆਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਜੇ ਜਾਂਚ ’ਚ ਨਮੂਨੇ ਫੇਲ ਹੋ ਜਾਂਦੇ ਹਨ ਤਾਂ ਸਬੰਧਤ ਕੰਪਨੀਆਂ ਦੇ ਉਤਪਾਦਾਂ ਦੇ ਲਾਇਸੈਂਸ ਰੱਦ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ - Emirates Airline ਦੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਬੋਨਸ ’ਚ ਮਿਲੇਗੀ 5 ਮਹੀਨੇ ਦੀ ਤਨਖ਼ਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News