ਨਵਾਂ ਦੂਰਸੰਚਾਰ ਬਿੱਲ 6 ਤੋਂ 10 ਮਹੀਨਿਆਂ ਅੰਦਰ ਲਿਆਂਦਾ ਜਾ ਸਕਦੈ : ਅਸ਼ਵਿਨ ਵੈਸ਼ਨਵ
Friday, Sep 23, 2022 - 03:06 PM (IST)
ਨਵੀਂ ਦਿੱਲੀ- ਦੂਰਸੰਚਾਰ ਮੰਤਰੀ ਅਸ਼ਵਿਨ ਵੈਸ਼ਨਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਵਾਂ ਦੂਰਸੰਚਾਰ ਬਿੱਲ ਛੇ ਤੋਂ ਦਸ ਮਹੀਨਿਆਂ ਦੇ ਅੰਦਰ ਲਿਆਂਦਾ ਜਾ ਸਕਦਾ ਹੈ ਪਰ ਸਰਕਾਰ ਕਿਸੇ ਜਲਦਬਾਜ਼ੀ 'ਚ ਨਹੀਂ ਹੈ। ਅੰਤਿਮ ਰੂਪ ਨਾਲ ਬਿੱਲ ਦੇ ਲਾਗੂ ਦੀ ਸਮੇਂ ਸੀਮਾ ਦੇ ਬਾਰੇ 'ਚ ਪੁੱਛਣ 'ਤੇ ਵੈਸ਼ਨਵ ਨੇ ਕਿਹਾ ਕਿ ਵਿਚਾਰ-ਵਟਾਂਦਰਾ ਦੀ ਪ੍ਰਤੀਕਿਰਿਆ ਤੋਂ ਬਾਅਦ ਅੰਤਿਮ ਮਸੌਦਾ ਤਿਆਰ ਕਰਨਗੇ ਜਾਂ ਸੰਬੰਧਤ ਸੰਸਦੀ ਕਮੇਟੀ ਦੇ ਸਾਹਮਣੇ ਜਾਵੇਗਾ ਜਿਸ ਤੋਂ ਬਾਅਦ ਉਸ ਨੂੰ ਸੰਸਦ 'ਚ ਲਿਆਂਦਾ ਜਾਵੇਗਾ। ਮੇਰੇ ਖਿਆਲ ਨਾਲ ਇਸ 'ਚੋਂ ਛੇ ਤੋਂ ਦੱਸ ਮਹੀਨੇ ਦਾ ਸਮਾਂ ਲੱਗੇਗਾ ਪਰ ਅਸੀਂ ਕਿਸੇ ਤਰ੍ਹਾਂ ਦੀ ਜਲਦਬਾਜ਼ੀ 'ਚ ਨਹੀਂ ਹਾਂ।
ਦੂਰਸੰਚਾਰ ਵਿਭਾਗ ਨੇ ਮਸੌਦਾ ਬਿੱਲ ਲਈ 20 ਅਕਤਬੂਰ ਦੀ ਸਮੇਂ ਸੀਮਾ ਤੈਅ ਕੀਤੀ ਹੈ। ਇਹ ਬਿੱਲ ਤਿੰਨ ਕਾਨੂੰਨਾਂ : ਭਾਰਤੀ ਤਾਰ ਐਕਟ 1885, ਭਾਰਤੀ ਬੇਤਾਰ ਤਾਲ ਯੰਤਰਿਕੀ ਐਕਟ 1933 ਅਤੇ ਤਾਰ ਯੰਤਰ ਸਬੰਧੀ (ਵਿਧੀ ਵਿਰੁੱਧ ਕਬਜ਼ਾ) 1950 ਦਾ ਸਥਾਨ ਲਵੇਗਾ।