ਜਲਦੀ ਹੀ ਲਾਗੂ ਹੋ ਸਕਦੇ ਹਨ ਵਿੰਟੇਜ ਕਾਰਾਂ ਲਈ ਨਵੇਂ ਨਿਯਮ, ਦੇਣੀ ਪੈ ਸਕਦੀ ਹੈ ਵਨ-ਟਾਈਮ ਫੀਸ

12/16/2019 12:23:10 PM

ਨਵੀਂ ਦਿੱਲੀ — ਵਿੰਟੇਜ ਕਾਰਾਂ ਦੇ ਸ਼ੌਕੀਣਾਂ ਲਈ ਚੰਗੀ ਖਬਰ ਹੈ। 50 ਸਾਲ ਤੋਂ ਪੁਰਾਣੇ ਵਿੰਟੇਜ ਵਾਹਨਾਂ ਨੂੰ ਸਕ੍ਰੈਪੇਜ ਤੋਂ ਛੋਟ ਦਵਾਉਣ ਲਈ ਇਕ ਖਾਸ ਨੰਬਰ ਪਲੇਟ ਲਾਗੂ ਹੋ ਸਕਦੀ ਹੈ ਜਿਸ 'ਤੇ VA ਲਿਖਿਆ ਹੋਵੇਗਾ। ਪੁਰਾਣੇ ਵਿੰਟੇਜ ਵਾਹਨਾਂ ਦੇ ਨਿਯਮਾਂ ਅਤੇ ਰਜਿਸਟ੍ਰੇਸ਼ਨ ਨੂੰ ਆਸਾਨ ਬਣਾਉਣ ਲਈ ਰੋਡ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਨੇ ਇਸ ਸਬੰਧ ਵਿਚ ਇਕ ਡਰਾਫਟ ਨੋਟੀਫਿਕੇਸ਼ਨ ਤਿਆਰ ਕੀਤਾ ਹੈ। ਨੰਬਰ ਪਲੇਟ 'ਤੇ ਲਿਖੇ ਗਏ ਵੀ.ਏ.(VA) ਵਿਚੋਂ 'ਵੀ' ਦਾ ਮਤਲਬ ਹੋਵੇਗਾ ਵਿੰਟੇਜ।

ਮੰਤਰਾਲੇ ਨੇ ਮੰਗੀ ਸਟੇਕਹੋਲਡਰਸ ਅਤੇ ਲੋਕਾਂ ਦੀ ਰਾਏ

2019 ਦੇ ਵਿੰਟੇਜ ਮੋਟਰ  ੍ਵਹੀਕਲ ਰੈਗੂਲੇਸ਼ਨ ਆਰਡਰ ਦੇ ਮੁਤਾਬਕ ਇਨ੍ਹਾਂ ਵਾਹਨਾਂ 'ਤੇ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ ਲਗਾਉਣੀ ਹੋਵੇਗੀ ਜਿਸ ਵਿਚ 'XXVAYY' ਅੱਖਰਾਂ ਨਾਲ ਮਿਲਾ ਕੇ ਰਜਿਸਟ੍ਰੇਸ਼ਨ ਮਾਰਕ ਤਿਆਰ ਹੋਵੇਗਾ। ਇਸ ਰਜਿਸਟ੍ਰੇਸ਼ਨ ਮਾਰਕ 'ਚ VA ਹੋਵੇਗਾ ਵਿੰਟੇਜ ਲਈ, XX ਹੋਵੇਗਾ ਸੂਬੇ ਦਾ ਕੋਡ ਅਤੇ YY ਹੋਵੇਗਾ ਸੂਬੇ ਦੀ ਰਜਿਸਟ੍ਰੇਸ਼ਨ ਅਥਾਰਟੀ ਵਲੋਂ ਦਿੱਤੀ ਗਈ 01 ਤੋਂ ਲੈ ਕੇ 09 ਤੱਕ ਦੇ ਨੰਬਰਾਂ ਦੀ ਸੀਰੀਜ਼। ਇਸ ਨਵੀਂ ਪ੍ਰਸਤਾਵਿਤ ਪਾਲਸੀ ਲਈ ਸਟੇਕਹੋਲਡਰਸ ਅਤੇ ਆਮ ਲੋਕਾਂ ਕੋਲੋਂ ਉਨ੍ਹਾਂ ਦੀ ਰਾਏ ਮੰਗੀ ਗਈ ਹੈ ਤਾਂ ਜੋ ਵਿੰਟੇਜ ਵਾਹਨਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਰੈਗੂਲੇਟ ਕਰਨ 'ਚ ਸਹਾਇਤਾ ਮਿਲ ਸਕੇ ਅਤੇ ਵਾਹਨ ਮਾਲਕਾਂ ਨੂੰ ਸਕ੍ਰੈਪੇਜ ਤੋਂ ਛੋਟ ਦਿੱਤੀ ਜਾ ਸਕੇ।

ਵਨ ਟਾਈਮ ਫੀਸ ਲਈ ਹੋ ਸਕਦੀ ਹੈ ਵਿਵਸਥਾ

ਇਸ ਨਿਯਮ ਦਾ ਇਕ ਹੋਰ ਟੀਚਾ ਇਹ ਹੈ ਕਿ ਵਿੰਟੇਜ ਵਾਹਨਾਂ ਨੂੰ ਜਮ੍ਹਾ ਕਰਵਾਉਣ ਦੇ ਸੌਕੀਣਾਂ ਨੂੰ ਇੰਫੋਰਸਮੈਂਟ ਏਜੰਸੀਆਂ ਵਲੋਂ ਪਰੇਸ਼ਾਨ ਨਾ ਕੀਤਾ ਜਾਵੇ। ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਇਸ ਖਾਸ ਰਜਿਸਟ੍ਰੇਸ਼ਨ ਦੇ ਬਾਅਦ ਵਿੰਟੇਜ ਵਾਹਨਾਂ ਨੂੰ ਕਈ ਤਰ੍ਹਾਂ ਦੀਆਂ ਸਥਿਤੀਆਂ 'ਚ ਸਰਕਾਰੀ ਸੜਕਾਂ 'ਤੇ ਉਤਰਣ ਦੀ ਆਗਿਆ ਦਿੱਤੀ ਜਾਵੇਗੀ। ਪਰ ਇਨ੍ਹਾਂ ਦਾ ਇਸਤੇਮਾਲ ਵਪਾਰਕ ਕੰਮਾਂ ਲਈ ਨਹੀਂ ਕੀਤਾ ਜਾ ਸਕੇਗਾ। ਇਸ ਡਰਾਫਟ 'ਚ ਇਸ ਦਾ ਵੀ ਪ੍ਰਸਤਾਵ ਦਿੱਤਾ ਗਿਆ ਹੈ ਕਿ ਅਜਿਹੇ ਵਾਹਨਾਂ ਦੇ ਰਜਿਸਟ੍ਰੇਸ਼ਨ ਦੇ ਸਮੇਂ 20 ਹਜ਼ਾਰ ਰੁਪਏ ਦੀ ਵਨ-ਟਾਈਮ ਫੀਸ ਜਮ੍ਹਾਂ ਕਰਵਾਉਣੀ ਪਵੇਗੀ ਜਿਹੜੀ ਕਿ ਅਗਲੇ 10 ਸਾਲਾਂ ਲਈ ਵੈਧ ਹੋਵੇਗੀ।
 


Related News