ਸੰਜੀਵ ਸੋਨੀ CIL ਦੇ ਨਵੇਂ ਵਿੱਤੀ ਨਿਰਦੇਸ਼ਕ
Thursday, Jul 11, 2019 - 11:38 AM (IST)
ਕੋਲਕਾਤਾ—ਮਾਈਨਿੰਗ ਖੇਤਰ ਦੀ ਪ੍ਰਮੁੱਖ ਕੰਪਨੀ ਕੋਲ ਇੰਡੀਆ ਨੇ ਬੁੱਧਵਾਰ ਨੂੰ ਦੱਸਿਆ ਕਿ ਸੰਜੀਵ ਸੋਨੀ ਨੇ ਨਵੇਂ ਵਿੱਤੀ ਨਿਰਦੇਸ਼ਕ ਦੇ ਰੂਪ 'ਚ ਅਹੁਦਾ ਗ੍ਰਹਿਣ ਕਰ ਲਿਆ ਹੈ। ਇਹ ਅਹੁਦਾ ਅਕਤੂਬਰ 2018 ਤੋਂ ਖਾਲੀ ਸੀ ਅਤੇ ਮਾਰਕਟਿੰਗ ਨਿਰਦੇਸ਼ਕ ਐੱਮ.ਐੱਨ.ਪ੍ਰਸਾਦ ਦੇ ਕੋਲ ਵਿੱਤੀ ਨਿਰਦੇਸ਼ਕ ਦਾ ਵਾਧੂ ਪ੍ਰਭਾਰ ਸੀ। ਸੋਨੀ ਇਸ ਤੋਂ ਪਹਿਲਾਂ ਈਸਟਰਨ ਕੋਲਫੀਲਡਸ ਲਿਮਟਿਡ ਦੇ ਨਿਰਦੇਸ਼ਕ ਸਨ। ਸੀ.ਆਈ.ਐੱਲ. ਦੇ ਸੂਤਰਾਂ ਨੇ ਦੱਸਿਆ ਕਿ ਸੋਨੀ ਭਾਰਤੀ ਸਨਦੀ ਲੇਖਾਕਾਰ ਸੰਸਥਾਨ ਅਤੇ ਭਾਰਤੀ ਲਾਗਤ ਲੇਖਾਕਾਰ ਸੰਸਥਾਨ ਦੇ ਮੈਂਬਰ ਹਨ। ਉਨ੍ਹਾਂ ਕੋਲ 32 ਸਾਲ ਤੋਂ ਜ਼ਿਆਦਾ ਦਾ ਅਨੁਭਵ ਹੈ ਅਤੇ ਉਹ ਕੋਲਾ ਉਦਯੋਗ 'ਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਸੂਤਰਾਂ ਨੇ ਦੱਸਿਆ ਕਿ ਸਾਊਥ ਈਸਟਰਨ ਕੋਲਫੀਲਡਸ ਲਿਮਟਿਡ ਦੇ ਕਾਰਮਿਕ ਨਿਰਦੇਸ਼ਕ ਆਰ ਐੱਸ ਝਾ ਦਾ ਕਾਰਜਕਾਲ ਜਨਵਰੀ 2021 ਤੱਕ ਵਧਾ ਦਿੱਤਾ ਗਿਆ ਹੈ।
Aarti dhillon
Content Editor