ਨੈਸਲੇ ਦਾ ਸ਼ੁੱਧ ਮੁਨਾਫਾ 9.25 ਫੀਸਦੀ ਵਧ ਕੇ 463.28 ਕਰੋੜ ਰੁਪਏ
Wednesday, May 15, 2019 - 08:54 AM (IST)

ਨਵੀਂ ਦਿੱਲੀ—ਰੋਜ਼ਮੱਰਾ ਦੇ ਉਪਭੋਗਤਾ ਉਤਪਾਦ (ਐੱਫ.ਐੱਮ. ਸੀ.ਜੀ.) ਬਣਾਉਣ ਵਾਲੀ ਕੰਪਨੀ ਨੈਸਲੇ ਇੰਡੀਆ ਦਾ ਮੁਨਾਫਾ 31 ਮਾਰਚ 2019 ਨੂੰ ਖਤਮ ਪਹਿਲੀ ਤਿਮਾਹੀ 'ਚ 9.25 ਫੀਸਦੀ ਵਧ ਕੇ 463.28 ਕਰੋੜ ਰੁਪਏ ਰਿਹਾ। ਕੰਪਨੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਜਨਵਰੀ-ਦਸੰਬਰ ਨੂੰ ਆਪਣਾ ਵਿੱਤੀ ਸਾਲ ਮੰਨਦੀ ਹੈ। ਉਸ ਨੂੰ ਇਕ ਸਾਲ ਪਹਿਲਾਂ ਇਸ ਸਮੇਂ 'ਚ 424.03 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। ਨੈਸਲੇ ਨੇ ਆਉਣ ਵਾਲੇ ਮਹੀਨਿਆਂ 'ਚ 'ਦੁੱਧ ਨਾਲ ਬਣੇ ਉਤਪਾਦ ਅਤੇ ਪੋਸ਼ਣ' ਸ਼੍ਰੇਣੀ 'ਚ ਜੈਵਿਕ ਖਾਦ ਉਤਪਾਦ ਨੂੰ ਪੇਸ਼ ਕਰਨ ਦੀ ਯੋਜਨਾ ਕੀਤੀ ਹੈ। ਕੰਪਨੀ ਨੇ ਇਕ ਰੈਗੂਲੇਟਰ ਸੂਚਨਾ 'ਚ ਕਿਹਾ ਕਿ ਤਿਮਾਹੀ 'ਚ ਕੰਪਨੀ ਨੂੰ 3,076.14 ਕਰੋੜ ਰੁਪਏ ਦੀ ਕੁੱਲ ਆਮਦਨ ਆਈ ਹੈ। ਪਿਛਲੇ ਸਾਲ ਇਸ ਸਮੇਂ 'ਚ ਕੰਪਨੀ ਨੂੰ 2,183.6 ਕਰੋੜ ਰੁਪਏ ਦੀ ਕੁੱਲ ਆਮਦਨ ਹੋਈ ਸੀ। ਨੈਸਲੇ ਨੇ ਕਿਹਾ ਕਿ ਸਮੀਖਿਆਧੀਨ ਤਿਮਾਹੀ ਦੌਰਾਨ ਉਸ ਦੀ ਕੁੱਲ ਵਿਕਰੀ 'ਚ ਨੌ ਫੀਸਦੀ ਦਾ ਵਾਧਾ ਹੋਇਆ। ਜ਼ਿਆਦਾ ਵਿਕਰੀ ਦੇ ਕਾਰਨ ਕੰਪਨੀ ਦੇ ਘਰੇਲੂ ਵਿਕਰੀ 'ਚ 10.2 ਫੀਸਦੀ ਦਾ ਵਾਧਾ ਹੋਇਆ ਹੈ। ਇਸ 'ਚ ਕਿਹਾ ਗਿਆ ਹੈ ਕਿ ਤੁਰਕੀ 'ਚ ਘਟ ਕਾਫੀ ਨਿਰਯਾਤ ਦੇ ਕਾਰਨ ਤਿਮਾਹੀ ਦੌਰਾਨ ਨਿਰਯਾਤ ਦੀ ਵਿਕਰੀ 'ਚ 8.9 ਫੀਸਦੀ ਦੀ ਗਿਰਾਵਟ ਆਈ ਹੈ।