‘ਬਲੂ ਇਕਾਨਮੀ’ ਦੇ ਆਡਿਟ ਲਈ ਨਵੀਂ ਤਕਨੀਕ ਵਿਕਸਿਤ ਕਰਨ ਦੀ ਲੋੜ : ਕੈਗ

Tuesday, Jun 13, 2023 - 09:41 AM (IST)

‘ਬਲੂ ਇਕਾਨਮੀ’ ਦੇ ਆਡਿਟ ਲਈ ਨਵੀਂ ਤਕਨੀਕ ਵਿਕਸਿਤ ਕਰਨ ਦੀ ਲੋੜ : ਕੈਗ

ਪਣਜੀ– ਭਾਰਤ ਦੇ ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਗਿਰੀਸ਼ ਚੰਦਰ ਮੁਰਮੂ ਨੇ ਕਿਹਾ ਕਿ ਸਰਵਉੱਚ ਆਡਿਟ ਸੰਸਥਾਵਾਂ ਨੂੰ ਟਿਕਾਊ ਵਿਕਾਸ ਯਕੀਨੀ ਕਰਨ ਲਈ ਸਮੁੰਦਰੀ ਜੀਵਨ ਜਾਂ ਬਲੂ ਇਕਾਨਮੀ ਦੇ ਆਡਿਟ ਲਈ ਨਵੀਆਂ ਤਕਨੀਕਾਂ ਅਤੇ ਸਮਰੱਥਾਵਾਂ ਦਾ ਵਿਕਾਸ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਫਰਾਂਸ ਨੂੰ ਪਛਾੜ ਕੇ ਭਾਰਤ ਬਣਿਆ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ
ਪਾਣੀ ਦੇ ਹੇਠਾਂ ਜੀਵਨ ਦੇ ਮੁਤਾਬਕ ਸਥਿਰਤਾ ਟੀਚਿਆਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਸਰਕਾਰਾਂ ਟਿਕਾਊ ਵਿਕਾਸ ਲਈ ਮਹਾਸਾਗਰਾਂ, ਸਮੁੰਦਰਾਂ ਅਤੇ ਸਮੁੰਦਰੀ ਸਰੋਤਾਂ ਦੀ ਸਾਂਭ-ਸੰਭਾਲ ਅਤੇ ਸਥਾਈ ਤੌਰ ’ਤੇ ਵਰਤੋਂ ਕਰਨ ਲਈ ਨੀਤੀਆਂ ਅਤੇ ਰੈਗੂਲੇਟਰੀ ਢਾਂਚੇ ਦਾ ਪੁਨਰਗਠਨ ਕਰ ਰਹੀਆਂ ਹਨ। ਸਰਵਉੱਚ ਆਡਿਟ ਸੰਸਥਾਨ (ਸਾਈ) ਮੁਰਮੂ ਨੇ ਸੁਪਰੀਮ ਆਡਿਟ ਇੰਸਟੀਚਿਊਸ਼ਨਜ਼-20 (ਸਾਈ20) ਅੰਗੇਜਮੈਂਟ ਗਰੁੱਪ ਦੀ ਤਿੰਨ ਦਿਨਾਂ ਬੈਠਕ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਪ੍ਰਗਤੀ ਨੂੰ ਟਰੈਕ ਕਰਨ, ਲਾਗੂ ਕਰਨ ਦੀ ਨਿਗਰਾਨੀ ਅਤੇ ਸੁਧਾਰ ਦੇ ਮੌਕਿਆਂ ਦੀ ਪਛਾਣ ਕਰ ਕੇ ਕੌਮੀ ਤਰਜੀਹਾਂ ਅਤੇ ਯਤਨਾਂ ਨਾਲ ਖੁਦ ਨੂੰ ਇਕਸਾਰ ਕਰਨਾ ਚਾਹੀਦਾ ਹੈ। ਇਸ ਬੈਠਕ ਦਾ ਆਯੋਜਨ ਭਾਰਤ ਦੀ ਜੀ20 ਪ੍ਰਧਾਨਗੀ ਦੇ ਤਹਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : UAE ਬਣਿਆ ਭਾਰਤ ਦਾ ਚੌਥਾ ਵੱਡਾ ਨਿਵੇਸ਼ਕ, ਜਾਣੋ ਕਿਹੜਾ ਦੇਸ਼ ਕਰ ਰਿਹੈ ਸਭ ਤੋਂ ਵਧ ਨਿਵੇਸ਼
ਉਨ੍ਹਾਂ ਨੇ ਕਿਹਾ ਕਿ ਬਲੂ ਇਕਾਨਮੀ ਦਾ ਮਹੱਤਵ ਵਧਣ ਦੇ ਨਾਲ ਹੀ ਇਸ ਦੇ ਆਡਿਟ ਦਾ ਮਹੱਤਵ ਵੀ ਵਧੇਗਾ ਅਤੇ ਅਜਿਹੇ ’ਚ ਸਾਈ20 ਭਾਈਚਾਰੇ ਨੂੰ ਨਵੀਆਂ ਤਕਨੀਕਾਂ, ਹੁਨਰ, ਸਮਰੱਥਾਵਾਂ ਅਤੇ ਵਿਧੀਆਂ ਤੱਕ ਪਹੁੰਚ ’ਚ ਇਕ-ਦੂਜੇ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਕੈਗ ਨੇ ਸਾਈ ਇੰਡੀਆ ਦੇ ‘ਇੰਟਰਨੈਸ਼ਨਲ ਸੈਂਟਰ ਫਾਰ ਐਨਵਾਇਰਨਮੈਂਟਲ ਆਡਿਟਿੰਗ ਅਤੇ ਸਸਟੇਨੇਬਲ ਡਿਵੈਲਪਮੈਂਟ’ 'ਚ ਬਲੂ ਇਕਾਨਮੀਲਈ ਇਕ ਐਕਸੀਲੈਂਸ ਸੈਂਟਰ ਸਥਾਪਿਤ ਕਰਨ ਦਾ ਐਲਾਨ ਵੀ ਕੀਤਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Aarti dhillon

Content Editor

Related News