ਸ਼ੁਰੂਆਤੀ ਕਾਰੋਬਾਰ ''ਚ NDTV ਦਾ ਸ਼ੇਅਰ ਪੰਜ ਫੀਸਦੀ ਚੜ੍ਹਿਆ
Wednesday, Aug 24, 2022 - 02:21 PM (IST)
ਨਵੀਂ ਦਿੱਲੀ- ਸਮਾਚਾਰ ਚੈਨਲ ਐੱਨ.ਡੀ.ਟੀ.ਵੀ. ਦਾ ਸ਼ੇਅਰ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਪੰਜ ਫੀਸਦੀ ਚੜ੍ਹਨ ਤੋਂ ਬਾਅਦ 'ਅਪਰ ਸਰਕਿਟ' ਨੂੰ ਛੂਹ ਗਿਆ ਹੈ। ਅਡਾਨੀ ਗਰੁੱਪ ਦੇ ਬਹੁਮਤ ਹਿੱਸੇਦਾਰੀ ਖਰੀਦਣ ਤੋਂ ਬਾਅਦ ਐੱਨ.ਡੀ.ਟੀ.ਵੀ. ਦੇ ਸ਼ੇਅਰਾਂ 'ਚ ਇਹ ਵਾਧਾ ਹੋਇਆ ਹੈ। ਕੰਪਨੀ ਦਾ ਸ਼ੇਅਰ ਬੀ.ਐੱਸ.ਈ. ਸੈਂਸੈਕਸ 'ਚ ਸ਼ੁਰੂਆਤੀ ਕਾਰੋਬਾਰ ਦੌਰਾਨ ਪੰਜ ਫੀਸਦੀ ਚੜ੍ਹ ਕੇ 384.50 ਰੁਪਏ 'ਤੇ ਪਹੁੰਚ ਗਿਆ ਜੋ ਇਸ ਦੀ ਅਪਰ ਸਰਕਿਟ ਸੀਮਾ ਹੋਣ ਦੇ ਨਾਲ ਪਿਛਲੇ 52 ਹਫ਼ਤੇ ਦਾ ਉੱਚਤਮ ਪੱਧਰ ਹੈ।ਉਧਰ ਐੱਨ.ਡੀ.ਟੀ.ਵੀ. ਕੰਪਨੀ ਦਾ ਸ਼ੇਅਰ 4.99 ਫੀਸਦੀ ਉਛਲ ਕੇ 388.20 ਰੁਪਏ 'ਤੇ ਪਹੁੰਚ ਗਿਆ ਜੋ ਇਸ ਦੀ ਅਪਰ ਸਰਕਿਟ ਸੀਮਾ ਅਤੇ ਇਕ ਸਾਲ ਦਾ ਉੱਚ ਪੱਧਰ ਹੈ।
ਇਸ ਦੇ ਵਿਚਾਲੇ ਬੀ.ਐੱਸ.ਈ. 'ਤੇ ਕੰਪਨੀ ਦਾ ਬਾਜ਼ਾਰ ਪੰਜੀਕਰਨ 117.99 ਕਰੋੜ ਰੁਪਏ ਵਧ ਕੇ 2,478.92 ਕਰੋੜ ਰੁਪਏ ਹੋ ਗਿਆ ਹੈ।