NCLT ਬਾਇਜੂ-BCCI ਸਮਝੌਤੇ ’ਤੇ ਇਕ ਹਫਤੇ ’ਚ ਫੈਸਲਾ ਲਵੇ : NCLAT

Sunday, Feb 09, 2025 - 03:38 PM (IST)

NCLT ਬਾਇਜੂ-BCCI ਸਮਝੌਤੇ ’ਤੇ ਇਕ ਹਫਤੇ ’ਚ ਫੈਸਲਾ ਲਵੇ : NCLAT

ਨਵੀਂ ਦਿੱਲੀ (ਭਾਸ਼ਾ) - ਅਪੀਲੀਏ ਟ੍ਰਿਬਿਊਨਲ ਐੱਨ. ਸੀ. ਐੱਲ. ਏ. ਟੀ. ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸਿੱਖਿਆ ਤਕਨੀਕੀ ਕੰਪਨੀ ਬਾਇਜੂ ਖਿਲਾਫ ਦੀਵਾਲੀਆ ਮਾਮਲੇ ਦੇ ਨਿਪਟਾਰੇ ਅਤੇ ਵਾਪਸੀ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਮੰਗ ’ਤੇ ਇਕ ਹਫਤੇ ਦੇ ਅੰਦਰ ਫੈਸਲਾ ਕਰੇ।

ਇਹ ਵੀ ਪੜ੍ਹੋ :     ਯੂਨੀਅਨਾਂ ਨੇ ਦੇਸ਼ ਵਿਆਪੀ ਹੜਤਾਲ ਦਾ ਕੀਤਾ ਐਲਾਨ, ਇਨ੍ਹਾਂ ਮੰਗਾਂ ਨੂੰ ਲੈ ਕੇ ਦੋ ਦਿਨ ਬੰਦ ਰਹਿਣਗੇ ਬੈਂਕ

ਨੈਸ਼ਨਲ ਕੰਪਨੀ ਲਾਅ ਅਪੀਲੀਏ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਦੇ ਜਸਟਿਸ ਰਾਕੇਸ਼ ਕੁਮਾਰ ਜੈਨ ਅਤੇ ਜਸਟਿਸ ਜਤਿੰਦਰਨਾਥ ਸਵੈਨ ਵਾਲੀ 2 ਮੈਂਬਰੀ ਬੈਂਚ ਨੇ ਐੱਨ. ਸੀ. ਐੱਲ. ਟੀ. ਨੂੰ ਨਿਰਦੇਸ਼ ਦਿੱਤਾ ਕਿ ਉਹ ਗਲਾਸ ਟਰੱਸਟ ਅਤੇ ਆਦਿਤਿਅ ਬਿਰਲਾ ਫਾਈਨਾਂਸ ਨੂੰ ਬਾਇਜੂ ਦੇ ਕਰਜ਼ਦਾਤਿਆਂ ਦੀ ਕਮੇਟੀ (ਸੀ. ਓ. ਸੀ.) ’ਚ ਬਹਾਲ ਕਰਨ ਦੇ ਟ੍ਰਿਬਿਊਨਲ ਦੇ ਪਿਛਲੇ ਹੁਕਮ ਖਿਲਾਫ ਰਿਜੁ ਰਵਿੰਦਰਨ ਵੱਲੋਂ ਦਰਜ ਪਟੀਸ਼ਨ ਦਾ ਨਿਬੇੜਾ ਕਰੇ।

ਇਹ ਵੀ ਪੜ੍ਹੋ :     ਰਿਕਾਰਡ ਤੇ ਰਿਕਾਰਡ ਬਣਾ ਰਿਹਾ Gold, ਅੱਜ ਵੀ ਚੜ੍ਹੇ ਭਾਅ, ਜਾਣੋ ਕਿੱਥੇ ਪਹੁੰਚੀ 10 ਗ੍ਰਾਮ ਸੋਨੇ ਦੀ ਕੀਮਤ

ਐੱਨ. ਸੀ. ਐੱਲ. ਏ. ਟੀ. ਦੀ ਚੇਨਈ ਬੈਂਚ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਸ ਨੇ ਤੱਥਾਂ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਬਾਇਜੂ ਦੇ ਸਾਬਕਾ ਪ੍ਰਮੋਟਰ ਅਤੇ ਬਾਇਜੂ ਰਵਿੰਦਰਨ ਦੇ ਭਰਾ ਰਿਜੁ ਰਵਿੰਦਰਨ ਨੇ ਐੱਨ. ਸੀ. ਐੱਲ. ਟੀ. ਦੀ ਬੈਂਗਲੁਰੂ ਬੈਂਚ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ, ਜਿਸ ਨੇ 29 ਜਨਵਰੀ ਨੂੰ ਫਰਮ ਦੇ ਹੱਲ ਪੇਸ਼ੇਵਰ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਦਾ ਨਿਰਦੇਸ਼ ਦਿੱਤਾ ਸੀ ਅਤੇ ਕੰਪਨੀ ਦੀ ਕਰਜ਼ਦਾਤਿਆਂ ਦੀ ਕਮੇਟੀ ਨੂੰ ਗਲਾਸ ਟਰੱਸਟ ਅਤੇ ਆਦਿਤਿਅ ਬਿਰਲਾ ਫਾਈਨਾਂਸ ਨੂੰ ਬਾਹਰ ਕਰਨ ਦੇ ਉਨ੍ਹਾਂ ਦੇ ਨਿਰਦੇਸ਼ ਨੂੰ ਰੱਦ ਕਰ ਦਿੱਤਾ ਸੀ।

ਐੱਨ. ਸੀ. ਐੱਲ. ਟੀ. ਨੇ ਭਾਰਤੀ ਦੀਵਾਲੀਆ ਅਤੇ ਕਰਜ਼ਾਸੋਧ ਅਸਮਰੱਥਾ ਬੋਰਡ (ਆਈ. ਬੀ. ਬੀ. ਆਈ.) ਨੂੰ ਬਾਇਜੂ ਦੀ ਮੂਲ ਕੰਪਨੀ ਥਿੰਕ ਐਂਡ ਲਰਨ ਦੇ ਹੱਲ ਪੇਸ਼ੇਵਰ ਪੰਕਜ ਸ਼੍ਰੀਵਾਸਤਵ ਖਿਲਾਫ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News