NCLT ਨੇ ਜੈੱਟ ਏਅਰਵੇਜ਼ ’ਤੇ 5 ਜੁਲਾਈ ਨੂੰ ਮੰਗੀ ਪਹਿਲੀ ਰਿਪੋਰਟ

06/24/2019 5:21:42 PM

ਮੁੰਬਈ - ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਵਿੱਤੀ ਸੰਕਟ ਕਾਰਨ 17 ਅਪ੍ਰੈਲ ਤੋਂ ਸੰਚਾਲਨ ਬੰਦ ਕਰ ਚੁੱਕੀ ਨਿੱਜੀ ਜਹਾਜ਼ ਸੇਵਾ ਕੰਪਨੀ ਜੈੱਟ ਏਅਰਵੇਜ਼ ਦੀ ਹੱਲ ਪ੍ਰਕਿਰਿਆ ਸ਼ੁਰੂ ਕਰਦੇ ਹੋਏ 5 ਜੁਲਾਈ ਨੂੰ ਇਸ ’ਤੇ ਪਹਿਲੀ ਪ੍ਰਗਤੀ ਰਿਪੋਰਟ ਮੰਗੀ ਹੈ। ਜੈੱਟ ਏਅਰਵੇਜ਼ ਨੇ ਦੱਸਿਆ ਕਿ ਐੱਨ. ਸੀ. ਐੱਲ. ਟੀ. ਨੇ ਆਸ਼ੀਸ਼ ਛਾਵਛਰਿਆ ਨੂੰ ਅੰਤ੍ਰਿਮ ਹੱਲ ਪੇਸ਼ੇਵਰ (ਆਈ. ਆਰ. ਪੀ.) ਨਿਯੁਕਤ ਕੀਤਾ ਹੈ ਅਤੇ ਕਿਹਾ ਹੈ ਕਿ ਹਾਲਾਂਕਿ ਦੀਵਾਲੀਆ ਕਾਨੂੰਨ ਤਹਿਤ ਹੱਲ ਪ੍ਰਕਿਰਿਆ ਪੂਰੀ ਕਰਨ ਲਈ 180 ਤੋਂ 270 ਦਿਨ ਦਾ ਸਮਾਂ ਮਿਲਦਾ ਹੈ ਪਰ ਆਈ. ਆਰ. ਪੀ. ਵੱਲੋਂ ਇਸ ਗੱਲ ਦੀ ਪੂਰਾ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਮਾਮਲੇ ਨੂੰ ਫਾਸਟ ਟਰੈਕ ਕੀਤਾ ਜਾਵੇ ਅਤੇ ਪ੍ਰਕਿਰਿਆ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ।

ਅਥਾਰਟੀ ਨੇ ਹਰ ਪੰਦਰਵਾੜੇ ਜੈੱਟ ਏਅਰਵੇਜ਼ ’ਤੇ ਪ੍ਰਗਤੀ ਰਿਪੋਰਟ ਤਲਬ ਕੀਤੀ ਹੈ। ਮਾਮਲੇ ਦੀ ਅਗਲੀ ਸੁਣਵਾਈ ਲਈ 5 ਜੁਲਾਈ ਦੀ ਤਰੀਕ ਤੈਅ ਕੀਤੀ ਗਈ ਹੈ ਅਤੇ ਉਸੇ ਦਿਨ ਪਹਿਲੀ ਰਿਪੋਰਟ ਵੀ ਜਮ੍ਹਾ ਕਰਵਾਉਣ ਦਾ ਆਦੇਸ਼ ਦਿੱਤਾ ਗਿਆ ਹੈ।

ਅਧਿਕਾਰਕ ਅੰਕੜਿਆਂ ਅਨੁਸਾਰ ਜੈੱਟ ਏਅਰਵੇਜ਼ ’ਤੇ 15 ਮਈ 2019 ਤੱਕ 967.60 ਕਰੋਡ਼ ਰੁਪਏ ਦੀ ਦੇਣਦਾਰੀ ਸੀ, ਜਿਸ ’ਚ 505.21 ਕਰੋਡ਼ ਰੁਪਏ ਦੀ ਉਸ ਨੂੰ ਨਕਦ ਕਰਜ਼ਾ ਸਹੂਲਤ ਉਪਲੱਬਧ ਸੀ। ਇਸ ਤਰ੍ਹਾਂ ਉਸ ਨੇ ਨਕਦ ਕਰਜ਼ਾ ਸਹੂਲਤ ਨਾਲ 462.39 ਕਰੋਡ਼ ਰੁਪਏ ਜ਼ਿਆਦਾ ਵਰਤੋਂ ਕੀਤੇ ਅਤੇ 15 ਜੂਨ 2019 ਤੱਕ ਇਸ ਦਾ ਭੁਗਤਾਨ ਨਾ ਕਰ ਪਾਉਣ ਕਾਰਨ ਐੱਨ. ਸੀ. ਐੱਲ. ਟੀ. ’ਚ ਹੱਲ ਪ੍ਰਕਿਰਿਆ ਸ਼ੁਰੂ ਕੀਤੀ ਗਈ।


Related News