ਸ਼ਵਿੰਦਰ ਨੂੰ ਮਾਲਵਿੰਦਰ ਖਿਲਾਫ ਪਟੀਸ਼ਨ ਵਾਪਸ ਲੈਣ ਦੀ ਮਿਲੀ ਮਨਜ਼ੂਰੀ

Saturday, Sep 15, 2018 - 12:19 PM (IST)

ਨਵੀਂ ਦਿੱਲੀ— ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ ਦੀ ਮੁੱਖ ਬੈਂਚ ਦਿੱਲੀ ਨੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਸਹਿ-ਸੰਸਥਾਪਕ ਸ਼ਵਿੰਦਰ ਸਿੰਘ ਦੀ ਉਸ ਪਟੀਸ਼ਨ ਨੂੰ ਵਾਪਸ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜੋ ਉਨ੍ਹਾਂ ਨੇ ਆਪਣੇ ਭਰਾ ਮਾਲਵਿੰਦਰ ਸਿੰਘ ਅਤੇ ਸੁਨੀਲ ਗੋਡਵਾਨੀ ਖਿਲਾਫ ਦਾਖਲ ਕੀਤੀ ਸੀ। ਗੋਡਵਾਨੀ ਆਰ. ਐੱਚ. ਸੀ. ਹੋਲਡਿੰਗ ਦੀ ਅਗਵਾਈ ਕਰ ਰਹੇ ਹਨ। ਹਾਲਾਂਕਿ ਸਿਰਫ ਪਟੀਸ਼ਨ ਦੀ ਵਾਪਸੀ ਹੈ, ਨਾ ਕਿ ਦੋਸ਼ਾਂ ਦੀ। ਵਕੀਲਾਂ ਨੇ ਕਿਹਾ ਕਿ ਸ਼ਿਵਿੰਦਰ ਇਸ ਮਾਮਲੇ 'ਤੇ ਟ੍ਰਿਬਿਊਨਲ ਕੋਲ ਇਕ ਵਾਰ ਫਿਰ ਜਾ ਸਕਦੇ ਹਨ। ਰੈਲੀਗੇਅਰ ਦੇ ਵਕੀਲ ਨੇ ਤਰਕ ਦਿੱਤਾ ਕਿ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਇਨ੍ਹਾਂ ਦੋਸ਼ਾਂ ਤੇ ਟ੍ਰਿਬਿਊਨਲ 'ਚ ਦੁਬਾਰਾ ਪਟੀਸ਼ਨ ਦਾਖਲ ਕਰਨ ਦੀ ਵਿਵਸਥਾ ਹੋਣੀ ਚਾਹੀਦੀ ਹੈ।

ਪਟੀਸ਼ਨ ਵਾਪਸ ਲੈਣ ਦੇ ਕਾਰਨਾਂ 'ਤੇ ਇਕ ਬਿਆਨ 'ਚ ਸ਼ਵਿੰਦਰ ਨੇ ਕਿਹਾ, ਮੈਂ ਅਜਿਹਾ ਇਸ ਲਈ ਕੀਤਾ ਕਿਉਂਕਿ ਸਾਡਾ ਪਹਿਲਾ ਮਕਸਦ ਦਾਇਚੀ ਅਤੇ ਹੋਰ ਲੈਣਦਾਰਾਂ ਨਾਲ ਰਚਨਾਤਮਕ ਅਤੇ ਪਾਰਦਰਸ਼ੀ ਤਰੀਕੇ ਨਾਲ ਸਮੂਹ ਦੀਆਂ ਸਮੱਸਿਆ ਦਾ ਹੱਲ ਕੱਢਣਾ ਹੈ। ਇਸ 'ਚ ਕਿਹਾ ਗਿਆ ਹੈ ਕਿ ਪਟੀਸ਼ਨ ਭਾਵੇਂ ਹੀ ਵਾਪਸ ਲੈ ਲਈ ਗਈ ਹੋਵੇ ਪਰ ਕਾਰੋਬਾਰੀ ਮਕਸਦ ਨਾਲ ਆਪਣੇ ਭਰਾ ਤੋਂ ਵੱਖ ਹੋਣ ਦਾ ਫੈਸਲਾ ਬਰਕਰਾਰ ਹੈ। ਜ਼ਿਕਰਯੋਗ ਹੈ ਕਿ ਫੋਰਟਿਸ ਹੈਲਥਕੇਅਰ ਦੇ ਸਹਿ-ਸੰਸਥਾਪਕ ਸ਼ਵਿੰਦਰ ਸਿੰਘ ਨੇ ਵੀਰਵਾਰ ਨੂੰ ਆਪਣੀ ਮਾਤਾ ਜੀ ਨਿੰਮੀ ਸਿੰਘ ਦੇ ਕਹਿਣ 'ਤੇ ਮਾਮਲਾ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਹਾਲਾਂਕਿ ਉਨ੍ਹਾਂ ਦੀ ਮਾਤਾ ਜੀ ਨੇ ਭਾਵੇਂ ਹੀ ਪਰਿਵਾਰ ਲਈ ਕਾਨੂੰਨੀ ਸੰਘਰਸ਼ ਨੂੰ ਟਾਲ ਦਿੱਤਾ ਹੋਵੇ ਪਰ ਸ਼ਵਿੰਦਰ ਦੇ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਗੱਲਬਾਤ ਨਾਲ ਨਤੀਜੇ ਨਿਕਲਣਗੇ। ਜੇਕਰ ਗੱਲਬਾਤ ਨਾਕਾਮ ਹੁੰਦੀ ਹੈ, ਤਾਂ ਮਾਮਲਾ ਫਿਰ ਦਾਖਲ ਕੀਤਾ ਜਾ ਸਕਦਾ ਹੈ।


Related News