NCDEX ਦਾ ਔਸਤ ਰੋਜ਼ਾਨਾ ਕਾਰੋਬਾਰ 3 ਗੁਣਾ ਵਧਿਆ
Saturday, Jun 05, 2021 - 07:42 PM (IST)
ਮੁੰਬਈ (ਭਾਸ਼ਾ) – ਨੈਸ਼ਨਲ ਕਮੋਡਿਟੀ ਐਂਡ ਡੇਰੀਵੇਟਿਵ ਐਕਸਚੇਂਜ (ਐੱਨ. ਸੀ. ਡੀ. ਈ. ਐਕਸ.) ਦਾ ਮਈ ’ਚ ਔਸਤ ਕਾਰੋਬਾਰ ਮੁੱਲ (ਏ. ਡੀ. ਟੀ. ਵੀ.) ਤਿੰਨ ਗੁਣਾ ਵਧ ਕੇ 2,139 ਕਰੋੜ ਰੁਪਏ ’ਤੇ ਪਹੁੰਚ ਗਿਆ। ਮਈ 2020 ’ਚ ਐੱਨ. ਸੀ. ਡੀ. ਈ. ਐਕਸ. ਦਾ ਏ. ਡੀ. ਟੀ. ਵੀ. 588 ਕਰੋੜ ਰੁਪਏ ਰਿਹਾ ਸੀ। ਖੇਤੀਬਾੜੀ ਜਿਣਸ ਐਕਸਚੇਂਜ ਨੇ ਸ਼ਨੀਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ ਕੋਵਿਡ-19 ਦੀ ਪਹਿਲੀ ਲਹਿਰ ਦੌਰਾਨ ਦੇਸ਼ ਭਰ ’ਚ ਲਾਕਡਾਊਨ ਕਾਰਨ ਸਪਲਾਈ ਪੱਖ ਦੀਆਂ ਦਿੱਕਤਾਂ ਪੈਦਾ ਹੋਈਆਂ ਸਨ।
ਸਰ੍ਹੋਂ ਵਾਅਦਾ ਕਾਂਟ੍ਰੈਕਟ ’ਚ ਏ. ਡੀ. ਟੀ. ਵੀ. ਮਈ ’ਚ ਸਾਲਾਨਾ ਆਧਾਰ ’ਤੇ 554 ਫੀਸਦੀ ਵਧ ਗਿਆ। ਉਥੇ ਹੀ ਚਨੇ ’ਚ ਇਸ ’ਚ 398 ਫੀਸਦੀ, ਰਿਫਾਈਂਡ ਸੋਇਆ ਤੇਲ ’ਚ 362 ਫੀਸਦੀ ਅਤੇ ਸੋਇਆਬੀਨ ’ਚ 202 ਫੀਸਦੀ ਦਾ ਵਾਧਾ ਹੋਇਆ। ਲਾਜਿਸਟਿਕਸ ਦਿੱਕਤਾਂ ਦਾ ਬਾਵਜੂਦ ਐਕਸਚੇਂਜ ਨੇ ਮਈ ’ਚ 46,400 ਟਨ ਜਿਣਸਾਂ ਦੀ ਸਪਲਾਈ ਕੀਤੀ ਜੋ ਸਾਲਾਨਾ ਆਧਾਰ ’ਤੇ 119 ਫੀਸਦੀ ਦਾ ਵਾਧਾ ਹੈ। ਐੱਨ. ਸੀ. ਡੀ. ਈ. ਐਕਸ ਦੇ ਮੁੱਖ ਕਾਰੋਬਾਰ ਅਤੇ ਉਤਪਾਦ ਕਪਿਲ ਦੇਵ ਨੇ ਕਿਹਾ ਕਿ ਲਾਕਡਾਊਨ ਦੌਰਾਨ ਕਾਰੋਬਾਰ ਦੀ ਉੱਚੀ ਮਾਤਰਾ ਨਾਲ ਖੇਤੀਬਾੜੀ ਮੁੱਲ ਲੜੀ ਦੇ ਹਿੱਸੇਦਾਰਾਂ ਦਾ ਐਕਸਚੇਂਜ ਪ੍ਰਤੀ ਇਕ ਮੰਚ ਦੇ ਰੂਪ ’ਚ ਭਰੋਸਾ ਦਾ ਪਤਾ ਲਗਦਾ ਹੈ।