ਨਜ਼ਾਰਾ ਟੈੱਕ ਦੇ IPO ਨੇ ਨਿਵੇਸ਼ਕ ਕੀਤੇ ਮਾਲੋਮਾਲ, ਦਿੱਤਾ 81 ਫ਼ੀਸਦੀ ਰਿਟਰਨ

03/30/2021 10:43:30 AM

ਮੁੰਬਈ- ਨਜ਼ਾਰਾ ਟੈਕਨਾਲੋਜੀਜ਼ ਦੇ ਆਈ. ਪੀ. ਓ. ਨੇ ਨਿਵੇਸ਼ਕਾਂ ਨੂੰ ਸ਼ਾਨਦਾਰ ਰਿਟਰਨ ਦਿੱਤਾ ਹੈ। ਮੰਗਲਵਾਰ ਨੂੰ ਲਿਸਟਿੰਗ ਦੌਰਾਨ ਇਸ ਨੇ ਸਟਾਕ ਐਕਸਚੇਂਜ 'ਤੇ ਮਜ਼ਬੂਤ ਸ਼ੁਰੂਆਤ ਕੀਤੀ। ਰਾਕੇਸ਼ ਝੁੰਝੁਨਵਾਲਾ ਦੇ ਨਿਵੇਸ਼ ਵਾਲੀ ਮੋਬਾਈਲ ਗੇਮਿੰਗ ਕੰਪਨੀ ਨਜ਼ਾਰਾ ਟੈਕਨਾਲੋਜੀਜ਼ ਦਾ ਆਈ. ਪੀ. ਓ. ਪ੍ਰਾਈਸ 1,101 ਰੁਪਏ ਪ੍ਰਤੀ ਸ਼ੇਅਰ ਸੀ, ਜੋ ਕਿ ਨੈਸ਼ਨਲ ਸਟਾਕ ਐਕਸਚੇਂਜ 'ਤੇ 889 ਰੁਪਏ ਯਾਨੀ 80.78 ਫ਼ੀਸਦੀ ਦੇ ਪ੍ਰੀਮੀਅਮ ਨਾਲ 1,990 ਰੁਪਏ 'ਤੇ ਖੁੱਲ੍ਹਾ। ਬੀ. ਐੱਸ. ਈ. 'ਤੇ ਇਹ 79.01 ਫ਼ੀਸਦੀ ਦੀ ਬੜ੍ਹਤ ਨਾਲ 1,971 ਰੁਪਏ 'ਤੇ ਲਿਸਟ ਹੋਏ।

ਹਾਲਾਂਕਿ, ਮੁਨਾਫਾਵਸੂਲੀ ਵਿਚਕਾਰ ਤਕਰੀਬਨ 10.22 ਵਜੇ ਨਜ਼ਾਰਾ ਟੈਕਨਾਲੋਜੀਜ਼ ਦੇ ਸ਼ੇਅਰ ਬੀ. ਐੱਸ. ਈ. 'ਤੇ 1729 ਰੁਪਏ ਅਤੇ ਐੱਨ. ਐੱਸ. ਈ. 'ਤੇ 1,713 ਰੁਪਏ ਪ੍ਰਤੀ ਸ਼ੇਅਰ 'ਤੇ ਆ ਗਏ, ਜੋ ਆਈ. ਪੀ. ਓ. ਪ੍ਰਾਈਸ ਤੋਂ ਫਿਰ ਵੀ ਉਪਰ ਹਨ। ਨਜ਼ਾਰਾ ਟੈਕਨਾਲੋਜੀਜ਼ ਦਾ 583 ਕਰੋੜ ਰੁਪਏ ਦਾ ਆਈ. ਪੀ. ਓ. 176 ਵਾਰ ਸਬਸਕ੍ਰਾਈਬ ਹੋਇਆ ਸੀ। ਇਹ ਪਹਿਲੀ ਗੇਮਿੰਗ ਕੰਪਨੀ ਹੈ ਜੋ ਸਟਾਕ ਐਕਸਚੇਂਜ ਤੇ ਸੂਚੀਬੱਧ ਹੋਈ ਹੈ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਪੈਟਰੋਲ, ਡੀਜ਼ਲ ਦੀ ਕੀਮਤ ਘਟੀ, ਜਾਣੋ ਪੰਜਾਬ 'ਚ ਅੱਜ ਦੇ ਮੁੱਲ

ਕੀ ਕਰਦੀ ਹੈ ਕੰਪਨੀ-
ਨਜ਼ਾਰਾ ਟੈਕਨਾਲੋਜੀਜ਼ ਦੀ ਸਥਾਪਨਾ ਗੇਮਰ ਨਿਤੀਸ਼ ਮਿੱਤਰਸੈਨ ਵੱਲੋਂ ਸਾਲ 2000 ਵਿਚ ਕੀਤੀ ਗਈ ਸੀ ਅਤੇ ਅੱਜ ਦੇਸ਼ ਵਿਚ ਮੋਹਰੀ ਈ-ਸਪੋਰਟਸ ਕੰਪਨੀਆਂ ਵਿਚੋਂ ਇਕ ਹੈ। ਕੰਪਨੀ ਦੀਆਂ ਪ੍ਰਮੁੱਖ ਗੇਮਜ਼ ਵਿਚ ਛੋਟਾ ਬੀਮ, ਔਗੀ ਐਂਡ ਕਾਕਰੋਚ, ਕੈਰਮ ਕਲੈਸ਼, ਮੋਟੂ-ਪਤਲੂ ਆਦਿ ਸ਼ਾਮਲ ਹਨ। ਇਸ ਦਾ 40 ਫ਼ੀਸਦੀ ਰੈਵੇਨਿਊ ਭਾਰਤ ਅਤੇ 40-41 ਫ਼ੀਸਦੀ ਰੈਵੇਨਿਊ ਉੱਤਰੀ ਅਮਰੀਕਾ ਤੇ ਬਾਕੀ ਅਫਰੀਕਾ, ਦੱਖਣੀ ਅਫਰੀਕਾ, ਮੱਧ-ਪੂਰਬ ਅਤੇ ਪੱਛਣੀ ਏਸ਼ੀਆ ਤੋਂ ਆਉਂਦਾ ਹੈ। ਕੰਪਨੀ ਵਿਚ ਰਾਕੇਸ਼ ਝੁੰਝੁਨਵਾਲਾ ਕੋਲ 10.8 ਫ਼ੀਸਦੀ ਹਿੱਸੇਦਾਰੀ ਹੈ ਪਰ ਉਨ੍ਹਾਂ ਨੇ ਨਾਜ਼ਾਰਾ ਦੇ ਆਈ. ਪੀ. ਓ. ਵਿਚ ਇਕ ਵੀ ਸ਼ੇਅਰ ਨਹੀਂ ਵੇਚਿਆ ਹੈ।

ਇਹ ਵੀ ਪੜ੍ਹੋ- ਕੋਟਕ, AXIS ਬੈਂਕ ਵੱਲੋਂ FD ਦਰਾਂ ਦਾ ਐਲਾਨ, 1 ਲੱਖ 'ਤੇ ਇੰਨੀ ਹੋਵੇਗੀ ਕਮਾਈ

►ਨਜ਼ਾਰਾ ਟੈਕਨਾਲੋਜੀਜ਼ ਦੀ ਸ਼ਾਨਦਾਰ ਲਿਸਟਿੰਗ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News