ਵਿਦੇਸ਼ੀ ਕੰਪਨੀਆਂ ਦੇ ਸਹਾਰੇ ਨਰੇਸ਼ ਗੋਇਲ ਨੇ ਲਗਾਈ ਜੈੱਟ ਲਈ ਬੋਲੀ !
Monday, Apr 15, 2019 - 11:20 AM (IST)

ਮੁੰਬਈ — ਜੈੱਟ ਏਅਰਵੇਜ਼ ਨਕਦੀ ਦੀ ਘਾਟ ਕਾਰਨ ਸੰਘਰਸ਼ ਕਰ ਰਹੀ ਹੈ ਅਤੇ ਕਿਰਾਇਆ ਦਾ ਭੁਗਤਾਨ ਨਾ ਕਰ ਸਕਣ ਕਰਕੇ ਇਸ ਦੇ ਪੱਟੇ 'ਤੇ ਲਏ ਹੋਏ ਜਹਾਜ਼ ਜ਼ਮੀਨ 'ਤੇ ਖੜ੍ਹੇ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਡੇਲਾਵੇਅਰ ਦੀ ਇਕ ਕੰਪਨੀ ਫਿਊਚਰ ਟਰੇਂਡ ਕੈਪੀਟਲ ਸ਼ਾਇਦ ਜੈੱਟ ਏਅਰਵੇਜ਼ ਵਿਚ ਨਿਵੇਸ਼ ਕਰਨ ਲਈ ਨਰੇਸ਼ ਗੋਇਲ ਦੇ ਜੈਟ ਏਅਰ ਗਰੁੱਪ ਦੀ ਮਦਦ ਕਰ ਰਹੀ ਹੈ। ਜੈੱਟ ਏਅਰਵੇਜ਼ ਗਰੁੱਪ , ਜੈੱਟ ਜਨਰਲ ਦੀ ਜਨਰਲ ਵਿਕਰੀ ਏਜੰਸੀ ਹੈ ਜਿਸ ਤੋਂ ਕਿ ਇਸ ਕੰਪਨੀ ਦਾ ਜਨਮ ਹੋਇਆ ਸੀ।
ਫਿਊਚਰ-ਜੈਟ ਏਅਰ ਦੀ ਬੋਲੀ ਪਿਛਲੇ ਸ਼ੁੱਕਰਵਾਰ ਨੂੰ ਸ਼ਾਮ 6.08 ਵਜੇ ਮਿਲੀ ਸੀ, ਜਦੋਂਕਿ ਇਸ ਦੀ ਡੈੱਡ ਲਾਈਨ ਸ਼ਾਮ 6 ਵਜੇ ਤੱਕ ਦੀ ਸੀ। ਜੈਟ ਏਅਰਵੇਜ਼ ਨੂੰ ਉਧਾਰ ਦੇਣ ਵਾਲੇ ਬੈਂਕ ਜਦੋਂ ਕੰਪਨੀ ਲਈ ਇਕ ਨਿਵੇਸ਼ਕ ਚੁਣਨਗੇ ਤਾਂ ਉਹ ਇਸ ਗੱਲ 'ਤੇ ਵੀ ਗੌਰ ਸਕਦੇ ਹਨ। ਫਿਊਚਰ ਟ੍ਰੇਂਡ ਦੇ ਨਾਲ ਗੋਇਲ ਦੇ ਕਨੈਕਸ਼ਨ ਅਤੇ ਬੋਲੀ ਲਾਗਉਣ 'ਚ ਦੇਰੀ ਬਾਰੇ ਪੁੱਛੇ ਗਏ ਸਵਾਲਾਂ ਦਾ ਜੈੱਟ ਏਅਰ ਦੇ ਬੁਲਾਰੇ ਨੇ ਜਵਾਬ ਨਹੀਂ ਦਿੱਤਾ।
ਫਿਊਚਰ ਟਰੇਂਡ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ, ਪਰ ਇਹ ਮੰਨਿਆ ਜਾ ਰਿਹਾ ਹੈ ਕਿ ਜੈਟ ਏਅਰਵੇਜ਼ ਵਿਚ ਹਿੱਸੇਦਾਰੀ ਲੈਣ ਲਈ ਉਸਨੂੰ ਫੰਡਿੰਗ ਦੀ ਘਾਟ ਨਹੀਂ ਹੋਵੇਗੀ। ਕੰਪਨੀ ਲਈ ਬੋਲੀ ਲਗਾਉਣ ਦੀਆਂ ਸ਼ਰਤਾਂ ਮੁਤਾਬਕ ', ਨਿਵੇਸ਼ਕ ਦੀ ਨੈੱਟਵਰਥ 1000 ਕਰੋੜ ਰੁਪਏ ਹੋਣੀ ਚਾਹੀਦੀ ਹੈ ਅਤੇ ਉਸ ਕੋਲ ਜੈੱਟ ਵਿਚ ਲਗਾਉਣ ਲਈ 1,000 ਕਰੋੜ ਰੁਪਿਆ ਹੋਣਾ ਚਾਹੀਦਾ ਹੈ। ਸੂਤਰਾਂ ਨੇ ਦੱਸਿਆ ਹੈ ਕਿ ਲੰਡਨ ਦੀ ਕੰਪਨੀ ਐਡੀ ਪਾਰਟਨਰਸ ਵੀ ਜੈੱਟ ਏਅਰ ਅਤੇ ਫਿਊਚਰ ਟਰੇਂਡ ਗਰੁੱਪ ਨਾਲ ਜੁੜੀ ਹੋਈ ਹੈ। ਇਕ ਬੈਂਕਰ ਨੇ ਕਿਹਾ ਕਿ ਜੈੱਟ ਏਅਰਵੇਜ਼ ਨੂੰ ਬਚਾਉਣ ਦਾ ਇਕ ਰਸਤਾ ਇਹ ਵੀ ਹੋ ਸਕਦਾ ਹੈ, ਕਿ ਇਸ 'ਚ ਬਹੁਤ ਸਾਰੇ ਨਿਵੇਸ਼ਕ ਜੋੜੇ ਜਾਣ, ਜਿਨ੍ਹਾਂ ਦਾ ਆਪਸ 'ਚ ਕੋਈ ਰਿਸ਼ਤਾ ਨਾ ਹੋਵੇ। ਉਨ੍ਹਾਂ ਨੇ ਦੱਸਿਆ, 'ਏਤਿਹਾਦ ਏਅਰਵੇਜ਼, ਨੈਸ਼ਨਲ ਇਨਫਰਾਸਟਰੱਕਟਰ ਐਂਡ ਇਨਵੈਸਟਮੈਂਟ ਫੰਡ(NIIF) ਅਤੇ ਟੀਪੀਜੀ ਕੈਪੀਟਲ ਜਾਂ ਇੰਡੀਗੋ ਪਾਰਟਨਰਸ ਵਰਗੇ ਪ੍ਰਾਇਵੇਟ ਇਕੁਇਟੀ ਫੰਡ ਜੇਕਰ ਨਿਵੇਸ਼ ਕਰਨ ਅਤੇ ਕੰਪਨੀ ਦੇ ਵਧੇ ਹੋਏ ਇਕੁਇਟੀ ਪੂਲ ਵਿਚ ਤਿੰਨਾਂ ਵਿਚੋਂ ਹਰੇਕ 24 ਫੀਸਦੀ ਜਾਂ ਉਸ ਤੋਂ ਘੱਟ ਸਟੇਕ ਲੈਣ ਤਾਂ ਓਪਨ ਆਫਰ ਨਹੀਂ ਲਿਆਉਣਾ ਪਵੇਗਾ। ਏਤਿਹਾਦ ਜੈੱਟ ਏਅਰਵੇਜ਼ ਵਿਚ ਆਪਣੀ ਹਿੱਸੇਦਾਰੀ 24 ਫੀਸਦੀ ਤੋਂ ਜ਼ਿਆਦਾ ਨਹੀਂ ਵਧਾਉਣੀ ਚਾਹੁੰਦੀ। ਏਤਿਹਾਦ ਸੰਯੁਕਤ ਅਰਬ ਅਮੀਰਾਤ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਹੈ ਅਤੇ ਉਸ ਦੇ ਕੋਲ ਜੈੱਟ ਏਅਰਵੇਜ਼ ਦੇ 24 ਫੀਸਦੀ ਸ਼ੇਅਰ ਹਨ।
ਕੰਪਨੀ ਕੋਲ ਸਿਰਫ 6 ਪਲੇਨ ਬਚੇ ਹਨ। ਬੈਂਕ ਜੇਕਰ ਅੰਤਰਿਮ ਫੰਡਿੰਗ ਦੇਣ ਤਾਂ ਜੈੱਟ ਏਅਰਵੇਜ਼ ਨੂੰ ਬਚਾਇਆ ਜਾ ਸਕਦਾ ਹੈ। ਜੇਕਰ ਜੈੱਟ ਏਅਰਵੇਜ਼ ਨੂੰ ਨਾ ਬਚਾਇਆ ਦਾ ਸਕਿਆ ਤਾਂ ਦੇਸ਼ ਦੀ ਹਵਾਈ ਸੇਵਾ 'ਤੇ ਬੁਰਾ ਅਸਰ ਪਵੇਗਾ।
ਮਾਹਰਾਂ ਅਨੁਸਾਰ ਗੋਇਲ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਜੈੱਟ ਏਅਰਵੇਜ਼ 'ਚ ਬੋਲੀ ਲਗਾਉਣ ਤੋਂ ਰੋਕਿਆ ਨਹੀਂ ਜਾ ਸਕਦਾ। ਫਾਰੇਂਸਿਕ ਰਿਪੋਰਟ ਵਿਚ ਉਨ੍ਹਾਂ ਦੇ ਖਿਲਾਫ ਕੁਝ ਨਹੀਂ ਨਿਕਲਿਆ ਸੀ। ਇਸ ਦੇ ਨਾਲ ਹੀ ਜੈੱਟ ਲੋਨ ਰੈਜ਼ੋਲੁਸ਼ਨ ਦਿਵਾਲਾ ਕਾਨੂੰਨ ਦੇ ਤਹਿਤ ਨਹੀਂ ਹੋ ਰਿਹਾ ਹੈ, ਜਿਸ ਵਿਚ ਮੌਜੂਦਾ ਪ੍ਰਮੋਟਰਾਂ ਦੇ ਕੰਪਨੀ ਵਿਚ ਬੋਲੀ ਲਗਾਉਣ 'ਤੇ ਪਾਬੰਦੀ ਹੈ। ਹਾਲਾਂਕਿ ਬੋਰਡ ਅਤੇ ਕੰਪਨੀ ਦੇ ਮੈਨੇਜਮੈਂਟ ਤੋਂ ਉਨ੍ਹਾਂ ਨੂੰ ਦਬਾਅ ਪਾ ਕੇ ਕੱਢਿਆ ਗਿਆ ਸੀ। ਅਜਿਹੇ 'ਚ ਉਨ੍ਹਾਂ ਦੀ ਬੋਲੀ ਸਵੀਕਾਰ ਕਰਨੀ ਹੈ ਜਾਂ ਨਹੀਂ ਇਹ ਫੈਸਲਾ ਕੰਪਨੀ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਨੇ ਕਰਨਾ ਹੈ।'
ਜੈੱਟ ਦੇ ਸੀ.ਈ.ਓ. ਵਿਨੇ ਦੂਬੇ ਨੇ ਬੈਂਕਾਂ ਤੋਂ 1,000 ਕਰੋੜ ਦੀ ਅੰਤਰਿਮ ਫੰਡਿੰਗ ਮੰਗੀ ਹੈ। ਉਨ੍ਹਾਂ ਨੇ ਪਿਛਲੇ ਵੀਕੈਂਡ 'ਤੇ ਇਸ ਦੇ ਲਈ ਕਰਜ਼ਾ ਦੇਣ ਵਾਲੇ ਬੈਂਕਾਂ ਦੇ ਗਰੁੱਪ 'ਚ ਸ਼ਾਮਲ ਹਰੇਕ ਬੈਂਕ ਨੂੰ ਚਿੱਠੀ ਲਿਖੀ ਸੀ। ਕੰਪਨੀ ਹੁਣ ਸਿਰਫ 6 ਏ.ਟੀ.ਆਰ. ਟਰਬੋਪ੍ਰਾਪ ਪਲੇਨ ਅਤੇ ਇਕ ਬੋਇੰਗ 737 ਜ਼ਰੀਏ ਸਿਰਫ ਘਰੇਲੂ ਉਡਾਣ ਹੀ ਭਰ ਰਹੀ ਹੈ। ਪਿਛਲੇ ਸਾਲ ਦਸੰਬਰ ਵਿਚ ਉਸ ਦੇ ਕੋਲ ਕੁੱਲ 124 ਪਲੇਨ ਸਨ। ਜੈੱਟ ਏਅਰਵੇਜ਼ ਦਾ ਸ਼ੇਅਰ ਪਿਛਲੇ ਸ਼ੁੱਕਰਵਾਰ ਨੂੰ ਬੰਬਈ ਸਟਾਕ ਐਕਸਚੇਂਜ 'ਤੇ 260.45 'ਤੇ ਬੰਦ ਹੋਇਆ ਸੀ।