ਰਤਨ ਟਾਟਾ ਵੱਲੋਂ ਚੁਣੇ ਗਏ ਚੰਦਰਸ਼ੇਖਰਨ ਨੇ TATA Sons ਦੇ ਚੇਅਰਮੈਨ ਦੇ ਅਹੁਦੇ ਦਿੱਤਾ ਅਸਤੀਫ਼ਾ

Wednesday, Aug 12, 2026 - 11:31 AM (IST)

ਰਤਨ ਟਾਟਾ ਵੱਲੋਂ ਚੁਣੇ ਗਏ ਚੰਦਰਸ਼ੇਖਰਨ ਨੇ TATA Sons ਦੇ ਚੇਅਰਮੈਨ ਦੇ ਅਹੁਦੇ ਦਿੱਤਾ ਅਸਤੀਫ਼ਾ

ਬਿਜ਼ਨੈੱਸ ਡੈਸਕ- ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਟਾਟਾ ਸੰਨਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਉਹ ਆਪਣਾ ਮੌਜੂਦਾ ਕਾਰਜਕਾਲ ਪੂਰਾ ਕਰਨਗੇ ਪਰ ਅਗਲੇ ਕਾਰਜਕਾਲ ਲਈ Re-appointment ਨਹੀਂ ਲੈਣਗੇ।

18 ਅਗਸਤ ਨੂੰ ਟਾਟਾ ਸੰਨਜ਼ ਦੀ ਸਲਾਨਾ ਆਮ ਬੈਠਕ (AGM) ਹੋਣ ਜਾ ਰਹੀ ਹੈ, ਜਿਸ 'ਚ ਸ਼ੇਅਰ ਹੋਲਡਰਜ਼ ਵੱਲੋਂ ਚੰਦਰਸ਼ੇਖਰਨ ਦੀ ਮੁੜ-ਨਿਯੁਕਤੀ 'ਤੇ ਵੋਟਿੰਗ ਹੋਣੀ ਸੀ। ਰਿਪੋਰਟਾਂ ਅਨੁਸਾਰ, ਇਸ ਮੀਟਿੰਗ ਤੋਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਕਰੀਬੀ ਸਾਥੀਆਂ ਨਾਲ ਅਸਤੀਫ਼ਾ ਦੇਣ ਬਾਰੇ ਵਿਚਾਰ ਕਰ ਲਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਟਾਟਾ ਸੰਨਜ਼ ਅਤੇ ਟਾਟਾ ਟਰੱਸਟਸ ਵਿਚਾਲੇ ਬੋਰਡ ਦੀ ਨੁਮਾਇੰਦਗੀ, ਕੰਪਨੀ ਦੀ ਰਣਨੀਤੀ ਅਤੇ ਮਾਇਨੌਰਿਟੀ ਸ਼ੇਅਰਹੋਲਡਰ 'ਸ਼ਾਪੂਰਜੀ ਪਾਲੋਨਜੀ' ਗਰੁੱਪ ਦੇ ਬਾਹਰ ਹੋਣ ਦੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਮਤਭੇਦ ਚੱਲ ਰਹੇ ਸਨ, ਜਿਸ ਕਾਰਨ ਚੰਦਰਸ਼ੇਖਰਨ ਨੇ ਇਹ ਫ਼ੈਸਲਾ ਲਿਆ ਹੈ। ਚੰਦਰਸ਼ੇਖਰਨ ਤੋਂ ਇਲਾਵਾ ਸਰ ਰਤਨ ਟਾਟਾ ਟਰੱਸਟ ਦੇ ਟਰੱਸਟੀ ਵਿਜੇ ਸਿੰਘ ਨੇ ਵੀ ਸ਼ੁੱਕਰਵਾਰ ਨੂੰ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਟਰੱਸਟ ਨੂੰ ਸਪੱਸ਼ਟ ਕੀਤਾ ਹੈ ਕਿ ਉਹ ਮੁੜ-ਨਿਯੁਕਤੀ ਨਹੀਂ ਚਾਹੁੰਦੇ।

ਇਹ ਵੀ ਪੜ੍ਹੋ- ''ਮੈਂ ਸੀਟ ਬੈਲਟ ਨਹੀਂ ਬੰਨ੍ਹਣੀ..!'', ਇਕ ਜ਼ਿੱਦ ਨੇ ਰੱਦ ਕਰਾ'ਤੀ ਫਲਾਈਟ, ਪੂਰਾ ਪਰਿਵਾਰ ਲਾਹੁਣਾ ਪਿਆ ਹੇਠਾਂ

ਜ਼ਿਕਰਯੋਗ ਹੈ ਕਿ ਐੱਨ. ਚੰਦਰਸ਼ੇਖਰਨ 1987 'ਚ ਟਾਟਾ ਗਰੁੱਪ ਨਾਲ ਜੁੜੇ ਸਨ। ਉਹ 2009 ਵਿੱਚ ਟੀ.ਸੀ.ਐੱਸ. (TCS) ਦੇ ਸੀ.ਈ.ਓ. ਬਣੇ ਅਤੇ 2017 ਵਿੱਚ ਟਾਟਾ ਸੰਨਜ਼ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਸੀ। ਉਹ ਇਸ ਵੱਡੇ ਭਾਰਤੀ ਕਾਰਪੋਰੇਟ ਸਮੂਹ ਦੀ ਅਗਵਾਈ ਕਰਨ ਵਾਲੇ ਪਹਿਲੇ ਅਜਿਹੇ ਵਿਅਕਤੀ ਸਨ ਜੋ ਸੰਸਥਾਪਕਾਂ ਦੇ ਪਰਿਵਾਰ 'ਚੋਂ ਨਹੀਂ ਸਨ, ਸਗੋਂ ਉਨ੍ਹਾਂ ਨੂੰ ਮਰਹੂਮ ਰਤਨ ਟਾਟਾ ਨੇ ਖ਼ੁਦ ਚੁਣਿਆ ਸੀ।

ਉਨ੍ਹਾਂ ਦੇ ਇਸ ਅਚਾਨਕ ਅਸਤੀਫ਼ੇ ਦੇ ਫ਼ੈਸਲੇ ਨਾਲ ਭਾਰਤ ਦੇ ਸਭ ਤੋਂ ਪੁਰਾਣੇ ਕਾਰਪੋਰੇਟ ਗਰੁੱਪ ਦੀ ਹੋਲਡਿੰਗ ਕੰਪਨੀ ਦੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਪੈਦਾ ਹੋ ਗਈ ਹੈ, ਖਾਸ ਕਰ ਕੇ ਅਜਿਹੇ ਸਮੇਂ ਜਦੋਂ ਟਾਟਾ ਸੰਨਜ਼ ਸੈਮੀਕੰਡਕਟਰ ਚਿਪਸ ਦੇ ਨਿਰਮਾਣ ਅਤੇ ਡਿਵੈਲਪਮੈਂਟ ਵਰਗੇ ਕਈ ਅਹਿਮ ਪ੍ਰੋਜੈਕਟਾਂ 'ਤੇ ਵੱਡੇ ਪੱਧਰ 'ਤੇ ਨਿਵੇਸ਼ ਕਰ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਕੰਪਨੀ ਦੀ ਵਾਗਡੋਰ ਕਿਸ ਦੇ ਹੱਥ ਜਾਂਦੀ ਹੈ।

ਇਹ ਵੀ ਪੜ੍ਹੋ- Good News ; ਭਾਰਤੀਆਂ ਨੂੰ Free Visa ਦੇ ਰਿਹਾ ਇਹ ਦੇਸ਼ ! ਪੂਰਾ ਖ਼ਰਚਾ ਚੁੱਕੇਗੀ ਸਰਕਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News