ਸੈਟੇਲਾਈਟ ਸਪੈਕਟ੍ਰਮ ਲਈ ਮਸਕ, ਟਾਟਾ, ਮਿੱਤਲ ਅਤੇ ਐਮਾਜ਼ੋਨ ਇਕ ਪਾਸੇ, ਅੰਬਾਨੀ ਦੂਜੇ ਪਾਸੇ
Monday, Jun 26, 2023 - 10:10 AM (IST)
ਨਵੀਂ ਦਿੱਲੀ (ਭਾਸ਼ਾ) - ਸੈਟੇਲਾਈਟ ਸਪੈਕਟ੍ਰਮ ਲਈ ਮਸਕ, ਟਾਟਾ, ਮਿੱਤਲ ਅਤੇ ਐਮਾਜ਼ੋਨ ਇਕ ਪਾਸੇ ਹਨ ਤਾਂ ਅੰਬਾਨੀ ਦੂਜੇ ਪਾਸੇ। ਐਲਨ ਮਸਕ ਚਾਹੁੰਦੇ ਹਨ ਕਿ ਉਨ੍ਹਾਂ ਦਾ ਸਟਾਰਲਿੰਕ ਧਰਤੀ ਦੀ ਪਰਿਕਰਮਾ ਕਰਨ ਵਾਲੇ ਸੈਟੇਲਾਈਟਸ ਤੋਂ ਭਾਰਤ ’ਚ ਵਾਇਰਲੈੱਸ ਇੰਟਰਨੈੱਟ ਨੂੰ ਪ੍ਰਸਾਰਿਤ ਕਰੇ। ਹਾਲਾਂਕਿ, ਉਨ੍ਹਾਂ ਦਾ ਸਮੂਹ ਜਿਸ ਲਾਇਸੈਂਸ ਵਿਵਸਥਾ ਦਾ ਸਮਰਥਨ ਕਰ ਰਿਹਾ ਹੈ, ਉਸ ਦੌਰਾਨ ਉਨ੍ਹਾਂ ਨੂੰ ਮੁਕੇਸ਼ ਅੰਬਾਨੀ ਦੀ ਰਿਲਾਇੰਸ ਨਾਲ ਮੁਕਾਬਲਾ ਕਰਨਾ ਪੈ ਸਕਦਾ ਹੈ। ਪਿਛਲੇ ਹਫਤੇ ਨਿਊਯਾਰਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਮਸਕ ਨੇ 21 ਜੂਨ ਨੂੰ ਕਿਹਾ ਕਿ ਉਹ ਭਾਰਤ ’ਚ ਸਟਾਰਲਿੰਕ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ। ਇਸ ਸੇਵਾ ਦੀ ਮਦਦ ਨਾਲ ਬੁਨਿਆਦੀ ਢਾਂਚੇ ਦੀ ਕਮੀ ਵਾਲੇ ਦੂਰ-ਦਰਾਜ ਦੇ ਪਿੰਡਾਂ ’ਚ ਇੰਟਰਨੈੱਟ ਨੂੰ ਪਹੁੰਚਾਇਆ ਜਾ ਸਕਦਾ ਹੈ ।
ਇਹ ਵੀ ਪੜ੍ਹੋ : ਪੰਜਾਬ 'ਚ ਨਿਵੇਸ਼ ਕਰਨ ਲਈ ਅਮਰੀਕਾ ਅਤੇ ਕੈਨੇਡਾ ਦੇ ਕਾਰੋਬਾਰੀ ਆਗੂ ਆਉਣਗੇ ਭਾਰਤ
ਸਟਾਰਲਿੰਕ ਚਾਹੁੰਦਾ ਹੈ ਕਿ ਭਾਰਤ ਸਿਰਫ ਸੇਵਾ ਲਈ ਲਾਇਸੈਂਸ ਦੇਵੇ ਅਤੇ ਸਿਗਨਲ ਵਾਲੇ ਸਪੈਕਟ੍ਰਮ ਜਾਂ ਏਅਰਵੇਵਸ ਦੀ ਨੀਲਾਮੀ ਉੱਤੇ ਜ਼ੋਰ ਨਾ ਦੇਵੇ। ਮਸਕ ਦਾ ਇਹ ਰੁਖ ਟਾਟਾ, ਸੁਨੀਲ ਭਾਰਤੀ ਮਿੱਤਲ ਅਤੇ ਐਮਾਜ਼ੋਨ ਨਾਲ ਮੇਲ ਖਾਂਦਾ ਹੈ। ਦੂਜੇ ਪਾਸੇ ਅੰਬਾਨੀ ਦੀ ਰਿਲਾਇੰਸ ਦਾ ਕਹਿਣਾ ਹੈ ਕਿ ਵਿਦੇਸ਼ੀ ਸੈਟੇਲਾਈਟ ਸੇਵਾਪ੍ਰਦਾਤਾਵਾਂ ਦੇ ਵਾਇਸ ਅਤੇ ਡਾਟਾ ਸੇਵਾਵਾਂ ਦੇਣ ਲਈ ਸਪੈਕਟ੍ਰਮ ਦੀ ਨੀਲਾਮੀ ਹੋਣੀ ਚਾਹੀਦੀ ਹੈ। ਰਿਲਾਇੰਸ ਦਾ ਕਹਿਣਾ ਹੈ ਕਿ ਰਸਮੀ ਦੂਰਸੰਚਾਰ ਕੰਪਨੀਆਂ ਨੂੰ ਸਮਾਨ ਮੌਕੇ ਦੇਣ ਲਈ ਅਜਿਹਾ ਕਰਨਾ ਜ਼ਰੂਰੀ ਹੈ, ਜੋ ਸਰਕਾਰੀ ਨੀਲਾਮੀ ’ਚ ਖਰੀਦੇ ਏਅਰਵੇਵਸ ਦੀ ਵਰਤੋਂ ਕਰ ਕੇ ਅਜਿਹ ਆਂ ਹੀ ਸੇਵਾਵਾਂ ਦਿੰਦੀਆਂ ਹਨ।
ਇਹ ਵੀ ਪੜ੍ਹੋ : RBI ਦਾ ਚੱਲਿਆ ਹੰਟਰ, ਐਕਸਿਸ ਬੈਂਕ ਸਮੇਤ ਕਈ ਵੱਡੇ ਬੈਂਕਾਂ ’ਤੇ ਲੱਗਾ ਕਰੋੜਾਂ ਦਾ ਜੁਰਮਾਨਾ
ਬ੍ਰੋਕਰੇਜ ਕੰਪਨੀ ਸੀ. ਐੱਲ. ਐੱਸ. ਏ. ਨੇ ਇਕ ਟਿੱਪਣੀ ’ਚ ਕਿਹਾ, ਭਾਰਤ ਦੀ ਸਪੇਸ-ਆਧਾਰਿਤ ਸੰਚਾਰ ਸੇਵਾ (ਐੱਸ. ਐੱਸ.) ਲਈ ਸਪੈਕਟ੍ਰਮ ਫੈਸਲਾ ਮਹੱਤਵਪੂਰਨ ਹੈ। ਸਰਕਾਰ ਨੇ 2010 ਤੋਂ 77 ਅਰਬ ਅਮਰੀਕੀ ਡਾਲਰ ਦੇ ਮੋਬਾਇਲ ਸਪੈਕਟ੍ਰਮ ਦੀ ਨੀਲਾਮੀ ਕੀਤੀ ਹੈ ਅਤੇ ਕਈ ਕੰਪਨੀਆਂ ਐੱਸ. ਐੱਸ. ਲਈ ਪ੍ਰੇਸ਼ਾਨ ਹਨ। ਸੀ. ਐੱਲ. ਐੱਸ. ਏ. ਨੇ ਕਿਹਾ ਕਿ ਸਟਾਰਲਿੰਕ ਸਮੇਤ ਕਈ ਕੰਪਨੀਆਂ ਭਾਰਤੀ ਐੱਸ. ਐੱਸ. ਲਈ ਪ੍ਰੇਸ਼ਾਨ ਹਨ। ਟਿੱਪਣੀ ’ਚ ਕਿਹਾ ਗਿਆ ਹੈ ਕਿ ਐਮਾਜ਼ੋਨ, ਟਾਟਾ, ਭਾਰਤੀ ਏਅਰਟੈੱਲ ਸਹਿਯੋਗੀ ਵਨਵੇਬ ਅਤੇ ਲਾਰਸਨ ਐਂਡ ਟੁਬਰੋ ਨੀਲਾਮੀ ਖਿਲਾਫ ਹਨ, ਜਦੋਂਕਿ ਰਿਲਾਇੰਸ ਜਿਓ ਅਤੇ ਵੋਡਾਫੋਨ-ਆਈਡੀਆ ਭਾਰਤ ਐੱਸ. ਐੱਸ. ਨੀਲਾਮੀ ਦਾ ਸਮਰਥਨ ਕਰਦੇ ਹਨ।
ਇਹ ਵੀ ਪੜ੍ਹੋ : ਫੋਰਟਿਸ ਹੈਲਥਕੇਅਰ ਮਾਮਲੇ ’ਚ ਸੇਬੀ ਨੇ 5 ਫਰਮਾਂ ਨੂੰ ਭੇਜਿਆ ਜੁਰਮਾਨਾ ਭਰਨ ਦਾ ਨੋਟਿਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।