ਤੁਰਕੀ 'ਚ ਟੈਸਲਾ ਦੀ ਫੈਕਟਰੀ ਸਥਾਪਤ ਕਰਨਾ ਚਾਹੁੰਦੇ ਨੇ ਮਸਕ, ਏਰਦੋਗਨ ਨਾਲ ਵਿਚਾਰ ਚਰਚਾ ਸ਼ੁਰੂ
Monday, Sep 18, 2023 - 02:57 PM (IST)
ਇਸਤਾਂਬੁਲ (ਵੀਡੀਓ) - ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਏਰਦੋਗਨ ਨੇ ਨਿਊਯਾਰਕ ਵਿੱਚ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੇਸਲਾ ਦੇ ਮੁਖੀ ਐਲੋਨ ਮਸਕ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਤੁਰਕੀ ਵਿੱਚ ਇੱਕ ਫੈਕਟਰੀ ਸਥਾਪਤ ਕਰਨ ਬਾਰੇ ਵਿਚਾਰ-ਚਰਚਾ ਕੀਤੀ। ਏਰਦੋਗਨ ਸੰਯੁਕਤ ਰਾਸ਼ਟਰ ਮਹਾਸਭਾ 'ਚ ਸ਼ਾਮਲ ਹੋਣ ਲਈ ਅਮਰੀਕਾ 'ਚ ਹਨ। ਤੁਰਕੀ ਦੇ ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਮਸਕ ਦੀ ਪੁਲਾੜ ਖੋਜ ਕੰਪਨੀ ਸਪੇਸਐਕਸ ਅਤੇ ਤੁਰਕੀ ਦੇ ਪੁਲਾੜ ਪ੍ਰੋਗਰਾਮ ਵਿਚਾਲੇ ਸੰਭਾਵਿਤ ਸਹਿਯੋਗ 'ਤੇ ਵੀ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨਿਪਟਾ ਲਓ ਜ਼ਰੂਰੀ ਕੰਮ, ਸਤੰਬਰ ਮਹੀਨੇ ਇਨ੍ਹਾਂ ਤਾਰੀਖ਼ਾਂ ਨੂੰ ਬੰਦ ਰਹਿਣਗੇ ਬੈਂਕ
ਬਿਆਨ ਅਨੁਸਾਰ ਏਰਦੋਗਨ ਨੇ ਮਸਕ ਨੂੰ ਕਿਹਾ ਕਿ ਤੁਰਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸਪੇਸਐਕਸ ਦੀ ਸੈਟੇਲਾਈਟ ਇੰਟਰਨੈਟ ਸੇਵਾ ਸਟਾਰਲਿੰਕ 'ਤੇ ਸਹਿਯੋਗ ਦਾ ਸਵਾਗਤ ਕਰੇਗਾ। ਮਸਕ ਨੇ ਕਿਹਾ ਕਿ ਸਪੇਸਐਕਸ ਤੁਰਕੀ ਵਿੱਚ ਸਟਾਰਲਿੰਕ ਦੀ ਪੇਸ਼ਕਸ਼ ਕਰਨ ਲਈ ਜ਼ਰੂਰੀ ਲਾਇਸੈਂਸ ਪ੍ਰਾਪਤ ਕਰਨਾ ਚਾਹੁੰਦਾ ਹੈ। ਮੀਟਿੰਗ ਵਿੱਚ ਸ਼ਾਮਲ ਹੋਏ ਤੁਰਕੀ ਦੇ ਉਦਯੋਗ ਅਤੇ ਤਕਨਾਲੋਜੀ ਮੰਤਰੀ ਮਹਿਮੇਤ ਫਤਿਹ ਕਾਸਿਰ ਨੇ ਕਿਹਾ ਕਿ ਮਸਕ ਨੇ ਤੁਰਕੀ ਨੂੰ "ਟੈਸਲਾ ਨਿਵੇਸ਼ ਲਈ ਸਭ ਤੋਂ ਮਹੱਤਵਪੂਰਨ ਉਮੀਦਵਾਰਾਂ ਵਿੱਚੋਂ ਇੱਕ" ਕਿਹਾ। ਉਨ੍ਹਾਂ ਕਿਹਾ ਕਿ ਏਰਦੋਗਨ ਅਤੇ ਮਸਕ ਨੇ ਤੁਰਕੀ ਦੇ ਹਥਿਆਰਬੰਦ ਏਰੀਅਲ ਡਰੋਨ ਪ੍ਰੋਗਰਾਮ 'ਤੇ ਵੀ ਚਰਚਾ ਕੀਤੀ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8