ਮੁੰਬਈ ਸਭ ਤੋਂ ਮਹਿੰਗਾ ਭਾਰਤੀ ਸ਼ਹਿਰ, ਗਲੋਬਲ ਪੱਧਰ ’ਤੇ ਹਾਂਗਕਾਂਗ ਸਭ ਤੋਂ ਅੱਗੇ

Thursday, Jun 08, 2023 - 01:21 PM (IST)

ਨਵੀਂ ਦਿੱਲੀ (ਭਾਸ਼ਾ) – ਭਾਰਤ ’ਚ ਪ੍ਰਵਾਸੀਆਂ ਲਈ ਸਭ ਤੋਂ ਮਹਿੰਗਾ ਸ਼ਹਿਰ ਮੁੰਬਈ ਹੈ। ਇਸ ਤੋਂ ਬਾਅਦ ਨਵੀਂ ਦਿੱਲੀ ਅਤੇ ਬੇਂਗਲੁਰੂ ਦਾ ਸਥਾਨ ਹੈ। ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਮਰਸਰ ਦੇ ‘ਜੀਵਨ ਬਤੀਤ ਕਰਨ ਦੀ ਲਾਗਤ ਸਰਵੇ-2023’ ਮੁਤਾਬਕ ਗਲੋਬਲ ਰੂਪ ਨਾਲ ਪੰਜ ਮਹਾਦੀਪਾਂ ਦੇ 22 ਸ਼ਹਿਰਾਂ ’ਚ ਮੁੰਬਈ 147ਵੇਂ ਸਥਾਨ ’ਤੇ ਹੈ। ਮੁੰਬਈ ਭਾਰਤ ’ਚ ਪ੍ਰਵਾਸੀਆਂ ਲਈ ਸਭ ਤੋਂ ਮਹਿੰਗਾ ਸ਼ਹਿਰ ਹੈ, ਜਦ ਕਿ ਗਲੋਬਲ ਰੂਪ ਨਾਲ ਇਸ ਸੂਚੀ ’ਚ ਹਾਂਗਕਾਂਗ ਸਭ ਤੋਂ ਅੱਗੇ ਹੈ।

ਇਹ ਵੀ ਪੜ੍ਹੋ : ਰੂਸ 'ਚ ਫਸੇ ਯਾਤਰੀਆਂ ਨੂੰ ਲੈਣ ਪਹੁੰਚੀ AirIndia ਦੀ ਦੂਜੀ ਫਲਾਈਟ, ਸੈਨ ਫਰਾਂਸਿਸਕੋ ਲਈ ਭਰੀ

ਗਲੋਬਲ ਰੈਂਕਿੰਗ ’ਚ ਦਿੱਲੀ 169ਵੇਂ, ਚੇਨਈ 184ਵੇਂ, ਬੇਂਗਲੁਰੂ 189ਵੇਂ, ਹੈਦਰਾਬਾਦ 202ਵੇਂ, ਕੋਲਕਾਤਾ 211ਵੇਂ ਅਤੇ ਪੁਣੇ 213ਵੇਂ ਸਥਾਨ ’ਤੇ ਹਨ। ਮਰਸਰ ਦੇ ਸਰਵੇ ’ਚ ਹਰੇਕ ਸਥਾਨ ’ਤੇ ਰਿਹਾਇਸ਼, ਟਰਾਂਸਪੋਰਟ, ਭੋਜਨ, ਕੱਪੜੇ, ਘਰੇਲੂ ਵਸਤਾਂ ਅਤੇ ਮਨੋਰੰਜਨ ਸਮੇਤ 200 ਤੋਂ ਵੱਧ ਵਸਤਾਂ ਅਤੇ ਸੇਵਾਵਾਂ ਦੀ ਕੀਮਤ ਦੀ ਤੁਲਣਾ ਕੀਤੀ ਗਈ ਹੈ। ਰਿਪੋਰਟ ਮੁਤਾਬਕ ਗਲੋਬਲ ਤੌਰ ’ਤੇ ਕੌਮਾਂਤਰੀ ਕਰਮਚਾਰੀਆਂ ਲਈ ਇਸ ਸਾਲ ਹਾਂਗਕਾਂਗ, ਸਿੰਗਾਪੁਰ ਅਤੇ ਜਿਊਰਿਖ ਸਭ ਤੋਂ ਮਹਿੰਗੇ ਸ਼ਹਿਰ ਹਨ। ਰੈਂਕਿੰਗ ’ਚ ਸਭ ਤੋਂ ਘੱਟ ਮਹਿੰਗੇ ਸ਼ਹਿਰਾਂ ’ਚ ਹਵਾਨਾ ਆਉਂਦਾ ਹੈ।

ਪਿਛਲੇ ਸਾਲ ਦੇ ਅੱਧ ’ਚ ਕਰੰਸੀ ਦੀ ਡੀਵੈਲਿਊਏਸ਼ਨ ਕਾਰਣ ਹਵਾਨਾ 83 ਸਥਾਨ ਹੇਠਾਂ ਆ ਗਿਆ ਹੈ। ਇਸ ਤੋਂ ਇਲਾਵਾ ਹੋਰ ਸਸਤੇ ਸ਼ਹਿਰਾਂ ’ਚ ਦੋ ਪਾਕਿਸਤਾਨ ਤੋਂ...ਕਰਾਚੀ ਅਤੇ ਇਸਲਾਮਾਬਾਦ ਹਨ।

ਰਿਪੋਰਟ ਮੁਤਾਬਕ ਸਰਵੇ ’ਚ ਸ਼ਾਮਲ ਭਾਰਤੀ ਸ਼ਹਿਰਾਂ ’ਚ ਚੇਨਈ, ਹੈਦਰਾਬਾਦ, ਕੋਲਕਾਤਾ ਅਤੇ ਪੁਣੇ ’ਚ ਠਹਿਰਣ ਦਾ ਖਰਚਾ ਮੁੰਬਈ ਤੋਂ 50 ਫੀਸਦੀ ਤੋਂ ਵੀ ਘੱਟ ਹੈ। ਪ੍ਰਵਾਸੀਆਂ ਲਈ 2023 ਵਿਚ ਮੁੰਬਈ ਅਤੇ ਦਿੱਲੀ ਏਸ਼ੀਆ ਦੇ 35 ਸਭ ਤੋਂ ਮਹਿੰਗੇ ਸ਼ਹਿਰਾਂ ’ਚ ਸ਼ਾਮਲ ਹਨ।

ਹਾਲਾਂਕਿ ਮੁੰਬਈ ਏਸ਼ੀਆਈ ਸ਼ਹਿਰਾਂ ’ਚ ਪਿਛਲੇ ਸਾਲ ਦੀ ਤੁਲਣਾ ’ਚ ਇਕ ਸਥਾਨ ਖਿਸਕ ਕੇ 27ਵੇਂ ਸਥਾਨ ’ਤੇ ਆ ਗਿਆ ਹੈ।

ਇਹ ਵੀ ਪੜ੍ਹੋ : ਸਸਤਾ ਹੋਣ ’ਤੇ ਵੀ ਚੀਨੀ ਮਾਲ ਨਹੀਂ ਖਰੀਦਣਗੀਆਂ ਸਰਕਾਰੀ ਕੰਪਨੀਆਂ!, ਜਾਣੋ ਕੀ ਹੈ ਖ਼ਤਰਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News