ਮੁਕੇਸ਼-ਅਨਿਲ ਅੰਬਾਨੀ ਨੂੰ ਇਸ ਮਾਮਲੇ ਤੋਂ ਮਿਲੀ ਰਾਹਤ, ਸੇਬੀ ਨੂੰ ਅਦਾ ਕਰਨੇ ਪੈਣਗੇ 25 ਕਰੋੜ ਰੁਪਏ

Saturday, Jul 29, 2023 - 10:16 AM (IST)

ਨਵੀਂ ਦਿੱਲੀ (ਇੰਟ.)– ਮੁਕੇਸ਼ ਅੰਬਾਨੀ, ਅਨਿਲ ਅੰਬਾਨੀ, ਮਾਂ ਕੋਕਿਲਾਬੇਨ ਸਮੇਤ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ 2 ਸਾਲ ਪਹਿਲਾਂ ਲੱਗੇ ਜੁਰਮਾਨੇ ਤੋਂ ਰਾਹਤ ਮਿਲ ਗਈ ਹੈ। ਸਕਿਓਰਿਟੀ ਅਪੀਲ ਟ੍ਰਿਬਿਊਨਲ ਯਾਨੀ ਸੈਟ ਨੇ ਸ਼ੁੱਕਰਵਾਰ ਨੂੰ ਸੇਬੀ ਦੇ ਅਪ੍ਰੈਲ 2021 ਦੇ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ’ਚ ਐਕਵਾਇਰ ਕਰਨ ਦੇ ਨਿਯਮਾਂ ਦੀ ਕਥਿਤ ਉਲੰਘਣਾ ਲਈ ਅੰਬਾਨੀ ਪਰਿਵਾਰ ਸਮੇਤ ਕਈ ਲੋਕਾਂ ’ਤੇ 25 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ

ਇਸ ਮਾਮਲੇ ਦੇ ਸਬੰਧ ਵਿੱਚ ਜਸਟਿਸ ਤਰੁਣ ਅੱਗਰਵਾਲ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਅਪੀਲਕਰਤਾਵਾਂ ਨੇ ਐੱਸ. ਏ. ਐੱਸ. ਟੀ. ਰੈਗੂਲੇਸ਼ਨਸ, 2011 ਦੇ ਰੈਗੂਲੇਸ਼ਨ 11 (1) ਦੀ ਉਲੰਘਣਾ ਨਹੀਂ ਕੀਤੀ ਹੈ। ਅਪੀਲਕਰਤਾਵਾਂ ’ਤੇ ਜੁਰਮਾਨਾ ਲਗਾਉਣਾ ਕਾਨੂੰਨੀ ਤੌਰ ’ਤੇ ਠੀਕ ਨਹੀਂ ਹੈ। ਇਸ ਲਈ ਸੇਬੀ ਦੇ ਹੁਕਮ ਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਦਾ ਹੈ ਅਤੇ ਰੱਦ ਕਰ ਦਿੱਤਾ ਜਾਂਦਾ ਹੈ ਅਤੇ ਅਪੀਲ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਟ੍ਰਿਬਿਊਨਲ ਨੂੰ ਸੂਚਿਤ ਕੀਤਾ ਗਿਆ ਕਿ ਜੁਰਮਾਨਾ ਰਾਸ਼ੀ ਰੈਗੂਲੇਟਰ ਕੋਲ ਜਮ੍ਹਾ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : PM ਮੋਦੀ ਨੇ ਕਿਸਾਨਾਂ ਨੂੰ ਦਿੱਤਾ ਤੋਹਫ਼ਾ, ਜਾਰੀ ਕੀਤੇ 17 ਹਜ਼ਾਰ ਕਰੋੜ ਰੁਪਏ, ਕਿਹਾ-ਕਿਸਾਨ ਮਿੱਟੀ 'ਚੋਂ ਸੋਨਾ ਕੱਢਦੇ

ਭਾਵੇਂ ਬੈਂਚ ਨੇ ਸੇਬੀ ਦੇ ਹੁਕਮ ਨੂੰ ਰੱਦ ਕਰ ਦਿੱਤਾ ਪਰ ਇਸ ਲਈ ਸੇਬੀ ਨੂੰ ਚਾਰ ਹਫ਼ਤਿਆਂ ਦੇ ਅੰਦਰ 25 ਕਰੋੜ ਰੁਪਏ ਦੀ ਰਕਮ ਵਾਪਸ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਹ ਹੁਕਮ ਅੰਬਾਨੀ ਅਤੇ ਰਿਲਾਇੰਸ ਹੋਲਡਿੰਗਸ ਵਲੋਂ ਸੇਬੀ ਦੇ 7 ਅਪ੍ਰੈਲ 2021 ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਅਪੀਲ ਤੋਂ ਬਾਅਦ ਆਇਆ ਹੈ। ਮਾਰਕੀਟ ਰੈਗੂਲੇਟਰ ਨੇ ਰਿਲਾਇੰਸ ਇੰਡਸਟ੍ਰੀਜ਼ ਹੋਲਡਿੰਗ ਅਤੇ ਮੁਕੇਸ਼ ਅੰਬਾਨੀ, ਅਨਿਲ ਅੰਬਾਨੀ, ਟੀਨਾ ਅੰਬਾਨੀ, ਨੀਤਾ ਅੰਬਾਨੀ, ਈਸ਼ਾ ਅੰਬਾਨੀ, ਕੋਕਿਲਾਬੇਨ ਅੰਬਾਨੀ ਸਮੇਤ ਅੰਬਾਨੀ ਪਰਿਵਾਰ ’ਤੇ 25 ਕਰੋੜ ਰੁਪਏ ਦਾ ਸਾਂਝਾ ਜੁਰਮਾਨਾ ਲਗਾਇਆ ਸੀ। ਕੁੱਝ ਹੋਰ ਸੰਸਥਾਵਾਂ ਨਾਲ ਰਿਲਾਇੰਸ ਰੀਅਲਟੀ ਵੀ ਇਸ ਮਾਮਲੇ ਦਾ ਹਿੱਸਾ ਸੀ।

ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)

ਸੇਬੀ ਨੇ ਕਿਉਂ ਲਗਾਇਆ ਸੀ ਜੁਰਮਾਨਾ
ਟੇਕਓਵਰ ਰੈਗੂਲੇਸ਼ਨ ਬ੍ਰੀਚ ਵਾਰੰਟ ਦੇ ਕਨਵਰਜ਼ਨ ਮੁਤਾਬਕ ਜਨਵਰੀ 2000 ਵਿਚ ਆਰ. ਆਈ. ਐੱਲ. ਵਲੋਂ 38 ਸੰਸਥਾਵਾਂ ਨੂੰ ਜਾਰੀ ਕੀਤੇ ਗਏ 12 ਕਰੋੜ ਰੁਪਏ ਦੇ ਸ਼ੇਅਰਾਂ ਨਾਲ ਸਬੰਧਤ ਹੈ। ਸੇਬੀ ਦਾ ਦੋਸ਼ ਹੈ ਕਿ ਆਰ. ਆਈ. ਐੱਲ. ਦੇ ਪ੍ਰਮੋਟਰਸ ਵਲੋਂ ਕੁੱਝ ਹੋਰ ਸੰਸਥਾਵਾਂ ਨਾਲ ਮਿਲ ਕੇ ਹਾਸਲ ਕੀਤੀ ਗਈ 6.83 ਫ਼ੀਸਦੀ ਹਿੱਸੇਦਾਰੀ, ਪ੍ਰਮੋਟਰਸ ਲਈ ਐਕਵਾਇਰ ਕਰਨ ਦੇ ਨਿਯਮਾਂ ਵਿਚ ਨਿਰਧਾਰਤ 5 ਫ਼ੀਸਦੀ ਦੀ ਲਿਮਟ ਤੋਂ ਵੱਧ ਸੀ। ਸੇਬੀ ਦੇ ਨਿਯਮ ਕਹਿੰਦੇ ਹਨ ਕਿ ਜੇ ਕੋਈ ਪ੍ਰਮੋਟਰ ਕਿਸੇ ਵਿੱਤੀ ਸਾਲ ਵਿਚ 5 ਫ਼ੀਸਦੀ ਤੋਂ ਵੱਧ ਵੇਟਿੰਗ ਅਧਿਕਾਰ ਹਾਸਲ ਕਰਦਾ ਹੈ ਤਾਂ ਉਸ ਨੂੰ ਸ਼ੇਅਰ ਹਾਸਲ ਕਰਨ ਲਈ ਜਨਤਕ ਐਲਾਨ ਕਰਨਾ ਹੁੰਦਾ ਹੈ।

ਇਹ ਵੀ ਪੜ੍ਹੋ : ਦੁਨੀਆ ਦੇ ਅਮੀਰਾਂ ਦੀ ਟਾਪ-20 ਦੀ ਸੂਚੀ 'ਚ ਸ਼ਾਮਲ ਹੋਏ ਗੌਤਮ ਅਡਾਨੀ, ਇਕ ਦਿਨ 'ਚ ਕਮਾਏ 3 ਅਰਬ ਡਾਲਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News