ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ 'ਰਾਧਿਕਾ' ਜਿਊਂਦੀ ਹੈ ਲਗਜ਼ਰੀ ਲਾਈਫ਼, ਮਹਿੰਗੀਆਂ ਚੀਜ਼ਾਂ ਦੀ ਹੈ ਸ਼ੌਂਕੀਣ
Saturday, Feb 24, 2024 - 05:10 PM (IST)

ਮੁੰਬਈ - ਰਾਧਿਕਾ ਮਰਚੈਂਟ ਆਪਣੇ ਪਰਿਵਾਰ ਦਾ ਕਾਰੋਬਾਰ ਸੰਭਾਲਦੀ ਹੈ। ਰਾਧਿਕਾ ਮਰਚੈਂਟ ਨੂੰ ਕਈ ਵਾਰ ਮਹਿੰਗੇ ਕੱਪੜੇ ਅਤੇ ਬੈਗ ਕੈਰੀ ਕਰਦੇ ਦੇਖਿਆ ਗਿਆ ਹੈ। ਉਹ ਲਗਜ਼ਰੀ ਜੀਵਨ ਸ਼ੈਲੀ ਜਿਊਣਾ ਪਸੰਦ ਕਰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ ਦੀ ਕੁੱਲ ਜਾਇਦਾਦ ਕਿੰਨੀ ਹੈ? ਆਓ ਤੁਹਾਨੂੰ ਦੱਸਦੇ ਹਾਂ।
ਇਹ ਵੀ ਪੜ੍ਹੋ : ਅੰਬਾਨੀ ਪਰਿਵਾਰ ਨੇ ਨਵੀਂ ਨੂੰਹ ਨੂੰ ਵਿਆਹ ਤੋਂ ਪਹਿਲਾਂ ਦਿੱਤਾ ਕੀਮਤੀ ਤੋਹਫ਼ਾ
ਸਿੱਖਿਆ ਅਤੇ ਹੋਰ ਸ਼ੌਂਕ
ਰਾਧਿਕਾ ਭਾਰਤੀ ਕਲਾਸੀਕਲ ਡਾਂਸਰ ਅਤੇ ਐਨਕੋਰ ਹੈਲਥਕੇਅਰ ਦੇ ਸੀਈਓ ਵੀਰੇਨ ਮਰਚੈਂਟ ਦੀ ਧੀ ਹੈ। ਰਾਧਿਕਾ ਮਰਚੈਂਟ ਆਲੀਸ਼ਾਨ ਜੀਵਨ ਬਤੀਤ ਕਰਦੀ ਹੈ। ਜਿਸ ਘਰ ਵਿਚ ਉਹ ਰਹਿੰਦੀ ਹੈ, ਉਸ ਵਿਚ ਕਈ ਸਹੂਲਤਾਂ ਹਨ। ਰਾਧਿਕਾ ਮਰਚੈਂਟ ਨਿਊਯਾਰਕ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈ।
ਰਾਧਿਕਾ ਐਨਕੋਰ ਹੈਲਥਕੇਅਰ ਦੇ ਬੋਰਡ ਵਿੱਚ ਇੱਕ ਨਿਰਦੇਸ਼ਕ ਵਜੋਂ ਕੰਮ ਕਰਦੀ ਹੈ। ਰਾਧਿਕਾ ਮਰਚੈਂਟ ਬਹੁਤ ਸਟਾਈਲਿਸ਼ ਹੈ ਅਤੇ ਡਾਂਸ ਕਰਨ, ਤੈਰਾਕੀ ਕਰਨ ਅਤੇ ਕਿਤਾਬਾਂ ਪੜ੍ਹਨ ਦੀ ਸ਼ੌਕੀਨ ਹੈ। ਫਿਲਹਾਲ ਉਹ ਪਰਿਵਾਰਕ ਕਾਰੋਬਾਰ ਸੰਭਾਲ ਰਹੀ ਹੈ। ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਬਚਪਨ ਤੋਂ ਹੀ ਦੋਸਤ ਹਨ।
ਇਹ ਵੀ ਪੜ੍ਹੋ : ‘ਨਹੀਂ ਹੋ ਸਕਿਆ ਸ਼ੁਭਕਰਨ ਦਾ ਸਸਕਾਰ, ਮਾਰਨ ਵਾਲੇ ਹਰਿਆਣਾ ਦੇ ਅਧਿਕਾਰੀਆਂ ’ਤੇ ਦਰਜ ਹੋਵੇ 302 ਦਾ ਕੇਸ'
ਰਾਧਿਕਾ ਦੀ ਮਾਂ ਦਾ ਨਾਂ ਸ਼ੈਲਾ ਮਰਚੈਂਟ ਹੈ। ਰਾਧਿਕਾ ਵੀਰੇਨ ਮਰਚੈਂਟ ਅਤੇ ਸ਼ਾਇਲਾ ਮਰਚੈਂਟ ਦੀ ਇਕਲੌਤੀ ਬੇਟੀ ਹੈ। 18 ਦਸੰਬਰ 1994 ਨੂੰ ਮੁੰਬਈ ਵਿੱਚ ਜਨਮੀ, ਰਾਧਿਕਾ ਨੇ ਆਪਣੀ ਸਕੂਲੀ ਸਿੱਖਿਆ ਕੈਥੇਡ੍ਰਲ ਐਂਡ ਜੌਨ ਕੌਨਨ ਸਕੂਲ ਅਤੇ ਈਕੋਲ ਮੋਂਡਿਆਲ ਵਰਲਡ ਸਕੂਲ, ਮੁੰਬਈ ਤੋਂ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਰਾਧਿਕਾ ਅਤੇ ਅਨੰਤ ਲੰਬੇ ਸਮੇਂ ਤੋਂ ਇੱਕ ਦੂਜੇ ਦੇ ਦੋਸਤ ਹਨ। 28 ਸਾਲ ਦੀ ਰਾਧਿਕਾ ਇੱਕ ਮਾਹਰ ਡਾਂਸਰ ਹੈ। ਉਸਨੇ ਸ਼੍ਰੀ ਨਿਭਾ ਆਰਟਸ ਦੇ ਗੁਰੂ ਭਾਵਨਾ ਠਾਕਰ ਤੋਂ ਭਰਤਨਾਟਿਅਮ ਸਿੱਖਿਆ ਹੈ।
ਰਾਧਿਕਾ ਦੀ ਨੈੱਟਵਰਥ
ਮੀਡੀਆ ਰਿਪੋਰਟਾਂ ਮੁਤਾਬਕ ਰਾਧਿਕਾ ਮਰਚੈਂਟ ਦੇ ਇੰਸਟਾਗ੍ਰਾਮ 'ਤੇ ਵੱਡੀ ਗਿਣਤੀ 'ਚ ਫਾਲੋਅਰਜ਼ ਹਨ। ਰਾਧਿਕਾ ਦੇ ਪਿਤਾ ਦੀ ਕੁੱਲ ਜਾਇਦਾਦ ਲਗਭਗ 755 ਕਰੋੜ ਰੁਪਏ ਹੈ। ਰਾਧਿਕਾ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਇਹ ਕਰੀਬ 8 ਤੋਂ 10 ਕਰੋੜ ਰੁਪਏ ਹੈ। ਰਾਧਿਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਰੀਅਲ ਅਸਟੇਟ ਕੰਪਨੀ ਵਿੱਚ ਜੂਨੀਅਰ ਸੇਲਜ਼ ਮੈਨੇਜਰ ਵਜੋਂ ਕੀਤੀ ਸੀ।
ਰਾਧਿਕਾ ਅਤੇ ਅਨੰਤ ਦੋਵੇਂ ਕਾਲਜ ਦੇ ਦਿਨਾਂ ਤੋਂ ਹੀ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਰਾਧਿਕਾ ਅੰਬਾਨੀ ਪਰਿਵਾਰ ਦੇ ਕਈ ਫੰਕਸ਼ਨ 'ਚ ਨਜ਼ਰ ਆ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਰਾਧਿਕਾ ਅਤੇ ਅਨੰਤ ਦੀ ਮੰਗਣੀ ਪਿਛਲੇ ਸਾਲ ਜਨਵਰੀ ਮਹੀਨੇ ਹੋਈ ਸੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ 2.0 : ਕਿਸਾਨ ਅੱਜ ਮਨਾਉਣਗੇ ਕਾਲਾ ਦਿਨ, 26 ਨੂੰ ਹੋਵੇਗੀ ਟਰੈਕਟਰ ਪਰੇਡ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8