ਮੁਕੇਸ਼ ਅੰਬਾਨੀ ਦੀ ਦੌਲਤ ਇਸ ਸਾਲ 24 ਫ਼ੀਸਦੀ ਵਧੀ, ਅਡਾਨੀ ਦੀ ਜਾਇਦਾਦ ਹੋਈ ਦੁੱਗਣੀ

Tuesday, Mar 02, 2021 - 06:27 PM (IST)

ਮੁਕੇਸ਼ ਅੰਬਾਨੀ ਦੀ ਦੌਲਤ ਇਸ ਸਾਲ 24 ਫ਼ੀਸਦੀ ਵਧੀ, ਅਡਾਨੀ ਦੀ ਜਾਇਦਾਦ ਹੋਈ ਦੁੱਗਣੀ

ਮੁੰਬਈ (ਭਾਸ਼ਾ) – ਕੋਰੋਨਾ ਆਫਰ ਦਰਮਿਆਨ ਸਾਲ 2020 ਵਿਚ ਭਾਰਤ ਦੇ 40 ਉੱਦਮੀ ਅਰਬਪਤੀਆਂ ਦੀ ਸੂਚੀ 'ਚ ਜੁੜ ਗਏ ਹਨ। ਇਨ੍ਹਾਂ ਨੂੰ ਮਿਲਾ ਕੇ ਭਾਰਤ ਦੇ ਕੁਲ 177 ਲੋਕ ਅਰਬਪਤੀਆਂ ਦੀ ਸੂਚੀ 'ਚ ਸ਼ਾਮਲ ਹਨ। ਇਕ ਰਿਪੋਰਟ 'ਚ ਮੰਗਲਵਾਰ ਨੂੰ ਇਹ ਦੱਸਿਆ ਗਿਆ ਹੈ। ਦੁਨੀਆ ਦੇ ਧਨੀ ਲੋਕਾਂ ਦੀ ਹੁਰੂਨ ਗਲੋਬਲ ਦੀ ਇਸ ਸੂਚੀ 'ਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸਾਲ 2020 ਵਿਚ ਜਿਥੇ ਦੁਨੀਆ ਭਰ ਦੇ ਲੋਕ ਮਹਾਮਾਰੀ ਕਾਰਨ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਸਨ ਉਥੇ ਭਾਰਤ ਦੇ 40 ਲੋਕ ਅਰਬਪਤੀਆਂ ਦੀ ਸੂਚੀ 'ਚ ਪਹੁੰਚ ਗਏ ਹਨ।

ਰਿਲਾਇੰਸ ਇੰਡਸਟ੍ਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਲਗਾਤਾਰ ਸਭ ਤੋਂ ਅਮੀਰ ਭਾਰਤੀ ਬਣੇ ਹੋਏ ਹਨ। ਉਨ੍ਹਾਂ ਦੀ ਜਾਇਦਾਦ 24 ਫੀਸਦੀ ਵਧ ਕੇ 83 ਅਰਬ ਡਾਲਰ 'ਤੇ ਪਹੁੰਚ ਗਈ ਹੈ। ਦੁਨੀਆ ਦੇ ਅਰਬਪਤੀਆਂ ਦੀ ਸੂਚੀ 'ਚ ਉਹ ਇਕ ਸਥਾਨ ਚੜ੍ਹ ਕੇ ਅੱਠਵੇਂ ਨੰਬਰ 'ਤੇ ਪਹੁੰਚ ਗਏ ਹਨ। ਗੁਜਰਾਤ ਦੇ ਉਦਯੋਗਪਤੀ ਗੌਤਮ ਅਡਾਨੀ ਦੀ ਜਾਇਦਾਦ 'ਚ ਵੀ ਭਾਰੀ ਵਾਧਾ ਹੋਇਆ ਹੈ। ਸਾਲ 2020 'ਚ ਉਨ੍ਹਾਂ ਦੀ ਜਾਇਦਾਦ 32 ਅਰਬ ਡਾਲਰ ਤੱਕ ਪਹੁੰਚ ਗਈ ਅਤੇ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ ਉਨ੍ਹਾਂ ਦਾ ਸਥਾਨ 20 ਸਥਾਨ ਚੜ੍ਹ ਕੇ 48 ਨੰਬਰ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ : ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਨੇ ਬਣਾਈ ਨਵੀਂ ਨੀਤੀ, ਚੁਣੇ ਦੇਸ਼ ਦੇ 728 ਜ਼ਿਲ੍ਹੇ

ਦੁਨੀਆ ਦੇ ਸਿਖ਼ਰ ਅਮੀਰਾਂ ਦੀ ਸੂਚੀ

ਨਾਮ                                         ਜਾਇਦਾਦ

ਐਲਨ ਮਸਕ                   14.46 ਲੱਖ ਕਰੋੜ ਰੁਪਏ
ਜੈਫ ਬੇਜੋਸ                     13.88 ਲੱਖ ਕਰੋੜ ਰੁਪਏ
ਬਰਨਾਰਡ ਅਰਨਾਲਟ         8.37 ਲੱਖ ਕਰੋੜ ਰੁਪਏ
ਬਿਲ ਗੇਟਸ                     8.07 ਲੱਖ ਕਰੋੜ ਰੁਪਏ
ਮਾਰਕ ਜੁਕਰਬਰਗ            7.42 ਲੱਖ ਕਰੋੜ ਰੁਪਏ

ਇਹ ਵੀ ਪੜ੍ਹੋ : ਨਿਵੇਸ਼ਕਾਂ 'ਚ ਸੋਨੇ ਦਾ ਮੋਹ ਹੋਇਆ ਭੰਗ, ਇਸ ਕਾਰਨ ਨਹੀਂ ਵਧ ਰਹੀ ਮੰਗ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News