ਰਿਲਾਇੰਸ ਦੇ ਮੁਕੇਸ਼ ਅੰਬਾਨੀ ਨੂੰ ਝਟਕਾ, ਟਾਪ-10 ਅਮੀਰਾਂ ਦੀ ਸੂਚੀ 'ਚੋ ਬਾਹਰ

Tuesday, Mar 16, 2021 - 01:31 PM (IST)

ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਇਕ ਵਾਰ ਫਿਰ ਦੁਨੀਆ ਦੇ ਚੋਟੀ ਦੇ ਅਮੀਰਾਂ ਦੀ ਸੂਚੀ ਤੋਂ ਬਾਹਰ ਹੋ ਗਏ ਹਨ। 'ਬਲੂਮਬਰਗ ਬਿਲੇਨੀਅਰਜ਼ ਇੰਡੈਕਸ' ਵਿਚ 16 ਮਾਰਚ ਨੂੰ ਅੰਬਾਨੀ 82.1 ਅਰਬ ਡਾਲਰ ਨਾਲ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ 11ਵੇਂ ਸਥਾਨ 'ਤੇ ਆ ਗਏ ਹਨ।

ਇਸ ਤੋਂ ਪਹਿਲਾਂ 16 ਸਤੰਬਰ 2020 ਨੂੰ ਰਿਲਾਇੰਸ ਦਾ ਸ਼ੇਅਰ 2,369 ਰੁਪਏ ਦੇ ਰਿਕਾਰਡ 'ਤੇ ਪਹੁੰਚਣ ਨਾਲ ਇਸ ਦਾ ਬਾਜ਼ਾਰ ਪੂੰਜੀਕਰਨ 16 ਲੱਖ ਕਰੋੜ ਰੁਪਏ ਤੋਂ ਪਾਰ ਹੋ ਗਿਆ ਸੀ। ਇਸ ਦੇ ਨਾਲ ਹੀ ਅੰਬਾਨੀ ਦੀ ਦੌਲਤ 90 ਅਰਬ ਡਾਲਰ 'ਤੇ ਪਹੁੰਚ ਗਈ ਸੀ ਅਤੇ ਉਹ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ ਚੌਥੇ ਸਥਾਨ 'ਤੇ ਪਹੁੰਚ ਗਏ ਸਨ ਪਰ ਇਸ ਤੋਂ ਬਾਅਦ ਰਿਲਾਇੰਸ ਦੇ ਸ਼ੇਅਰਾਂ ਵਿਚ ਗਿਰਾਵਟ ਆਈ। ਇਸ ਕਾਰਨ ਉਹ ਟਾਪ-10 ਵਿਚੋਂ ਫਿਲਹਾਲ ਬਾਹਰ ਹੋ ਗਏ ਹਨ। ਉਂਝ ਮੁਕੇਸ਼ ਅੰਬਾਨੀ ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਹਨ।

PunjabKesari

ਉੱਥੇ ਹੀ, ਇਸ ਸੂਚੀ ਵਿਚ ਜਗ੍ਹਾ ਪਾਉਣ ਵਾਲੇ ਭਾਰਤੀ ਉਦਯੋਗਪਤੀਆਂ ਵਿਚੋਂ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ 26ਵੇਂ ਸਥਾਨ 'ਤੇ ਹਨ। ਉਨ੍ਹਾਂ ਦੀ ਦੌਲਤ 50.4 ਅਰਬ ਡਾਲਰ ਹੈ। ਇਸ ਸਾਲ ਉਨ੍ਹਾਂ ਦੀ ਦੌਲਤ 16.6 ਅਰਬ ਡਾਲਰ ਵਧੀ ਹੈ। Bloomberg Billionaires Index ਵਿਚ ਟੈਸਲਾ ਤੇ ਸਪੇਸਐਕਸ ਦੇ ਸੀ. ਈ. ਓ. ਐਲਨ ਮਸਕ 182 ਅਰਬ ਡਾਲਰ ਦੀ ਦੌਲਤ ਨਾਲ ਇਕ ਵਾਰ ਫਿਰ ਪਹਿਲੇ ਨੰਬਰ 'ਤੇ ਆ ਗਏ ਹਨ। ਐਮਾਜ਼ੋਨ ਦੇ ਜੈੱਫ ਬੇਜੋਸ 181 ਅਰਬ ਡਾਲਰ ਨਾਲ ਦੂਜੇ ਨੰਬਰ 'ਤੇ ਖਿਸਕ ਗਏ ਹਨ। ਮਾਈਕਰੋਸਾਫਟ ਦੇ ਬਿਲ ਗੇਟਸ 139 ਅਰਬ ਡਾਲਰ ਨਾਲ ਤੀਜੇ ਨੰਬਰ 'ਤੇ ਹਨ। ਗੌਰਤਲਬ ਹੈ ਕਿ ਬਲੂਮਬਰਗ ਬਿਲੇਨੀਅਰਜ਼ ਇੰਡੈਕਸ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਰੋਜ਼ਾਨਾ ਰੈਂਕਿੰਗ ਕਰਦਾ ਹੈ। ਇਸ ਵੱਲੋਂ ਨਿਊਯਾਰਕ ਵਿਚ ਹਰ ਰੋਜ਼ ਟ੍ਰੇਡਿੰਗ ਬੰਦ ਹੋਣ ਪਿੱਛੋਂ ਅੰਕੜੇ ਅਪਡੇਟ ਕੀਤੇ ਜਾਂਦੇ ਹਨ।


Sanjeev

Content Editor

Related News