ਪਿਤਾ ਦੇ ਜਨਮਦਿਨ ''ਤੇ ਮੁਕੇਸ਼ ਅੰਬਾਨੀ ਨੇ ਛੋਟੇ ਭਰਾ ਨੂੰ ਦਿੱਤਾ 23,000 ਕਰੋੜ ਦਾ ਤੋਹਫਾ
Friday, Dec 29, 2017 - 12:42 PM (IST)
ਨਵੀਂ ਦਿੱਲੀ—ਪਿਤਾ ਧੀਰੂਭਾਈ ਅੰਬਾਨੀ ਦੇ ਜਨਮਦਿਨ ਦੇ ਦਿਨ ਵੱਡੇ ਭਰਾ ਮੁਕੇਸ਼ ਅੰਬਾਨੀ ਨੇ ਛੋਟੇ ਭਰਾ ਅਨਿਲ ਅੰਬਾਨੀ ਨੂੰ ਵੱਡਾ ਤੋਹਫਾ ਦਿੱਤਾ ਹੈ। ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜਿਓ (ਆਰਕਾਮ) ਦਾ ਵਾਇਰਲੈੱਸ ਕਾਰੋਬਾਰ ਖਰੀਦੇਗੀ। ਇਸ ਲਈ ਦੋਵਾਂ ਭਰਾਵਾਂ ਨੇ ਕਰਾਰ 'ਤੇ ਹਸਤਾਖਰ ਵੀ ਕਰ ਲਏ ਹਨ। ਕੰਪਨੀ ਡੀਲ ਤੋਂ ਮਿਲੇ ਪੈਸਿਆਂ ਦੀ ਵਰਤੋਂ ਆਪਣਾ 25 ਹਜ਼ਾਰ ਕਰੋੜ ਦਾ ਕਰਜ਼ ਚੁਕਾਉਣ 'ਚ ਕਰੇਗੀ।
ਦੂਜੇ ਪੜਾਅ ਦੀ ਨਿਲਾਮੀ 'ਚ ਜਿਓ ਨੇ ਬਾਜ਼ੀ ਮਾਰੀ। ਡੀਲ ਕਿੰਨੇ 'ਚ ਹੋਈ ਹੈ ਇਸ ਦਾ ਖੁਲਾਸਾ ਅਜੇ ਨਹੀਂ ਹੋਇਆ ਹੈ। ਹਾਲਾਂਕਿ ਸੂਤਰਾਂ ਮੁਤਾਬਕ ਇਹ ਡੀਲ 24 ਹਜ਼ਾਰ ਕਰੋੜ ਦੇ ਆਲੇ-ਦੁਆਲੇ ਹੋ ਸਕਦੀ ਹੈ।
ਇਹ ਹੈ ਜਿਓ ਅਤੇ ਆਰਕਾਮ ਦੀ ਡੀਲ
—ਆਰਕਾਮ ਦਾ ਸਪੈਕਟ੍ਰਮ ਰਿਲਾਇੰਸ ਜਿਓ ਖਰੀਦੇਗੀ।
—ਟਾਵਰ ਅਤੇ ਫਾਇਰਰ ਕਾਰੋਬਾਰ ਵੀ ਜਿਓ ਖਰੀਦੇਗੀ।
—43 ਹਜ਼ਾਰ ਟਾਵਰ ਵੀ ਖਰੀਦੇਗੀ
ਡੀਲ ਸਰਕਾਰੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਪੂਰੀ ਹੋਵੇਗਾ। ਇਸ ਪੂਰੀ ਡੀਲ 'ਚ ਗੋਲਡਮੈਨ ਸੈਕਸ, ਸਿਟੀਗਰੁੱਪ ਗਲੋਬਲ ਮਾਰਕਿਟ, ਜੇ.ਐੱਮ.ਫਾਈਨੈਂਸ਼ੀਅਲ ਵਰਗੀਆਂ ਕੰਪਨੀਆਂ ਨੇ ਰਿਲਾਇੰਸ ਜਿਓ ਨੂੰ ਸਲਾਹ ਦਿੱਤੀ ਹੈ।
ਆਰਕਾਮ 'ਤੇ 35 ਹਜ਼ਾਰ ਕਰੋੜ ਸੀ ਕਰਜ਼
ਹਾਲ ਹੀ 'ਚ ਏ.ਡੀ.ਏ.ਜੀ ਗਰੁੱਪ ਦੇ ਮੁੱਖੀ ਅਨਿਲ ਅੰਬਾਨੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਕੰਪਨੀ ਆਰਕਾਮ ਦਾ ਕਰਜ਼ ਅਗਲੇ ਸਾਲ ਮਾਰਚ 2018 ਤੱਕ 25 ਹਜ਼ਾਰ ਰੁਪਏ ਘੱਟ ਜਾਵੇਗਾ। ਉਨ੍ਹਾਂ ਕਿਹਾ ਕਿ ਕੰਪਨੀ ਦੇ ਕਰਜ਼ ਦਾ ਮੁੱਦਾ ਪੂਰੀ ਤਰ੍ਹਾਂ ਸੁਲਝਾ ਲਿਆ ਗਿਆ ਹੈ। ਅਨਿਲ ਅੰਬਾਨੀ ਨੇ ਕਿਹਾ ਕਿ ਡੇਟ ਰਿਸਟ੍ਰਕਚਰਿੰਗ ਦੀ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਕੰਪਨੀ ਦੇ ਉੱਪਰ ਸਿਰਫ 6 ਹਜ਼ਾਰ ਕਰੋੜ ਦਾ ਹੀ ਕਰਜ਼ ਬਚੇਗਾ। ਉਨ੍ਹਾਂ ਮੁਤਾਬਕ ਇਸ ਪੂਰੀ ਯੋਜਨਾ 'ਚ ਡੇਟ ਨੂੰ ਇਕਵਟੀ 'ਚ ਬਦਲਿਆ ਜਾਵੇਗਾ ਅਤੇ ਸਭ ਦਾ ਕਰਜ਼ਾ ਚੁਕਾਇਆ ਜਾਵੇਗਾ। ਆਰਕਾਮ 'ਚੇ 30 ਅਕਤੂਬਰ 2017 ਤੱਕ 35 ਹਜ਼ਾਰ ਕਰੋੜ ਕਰਜ਼ ਸੀ।
