ਦੋ ਦਿਨ ''ਚ 29,000 ਕਰੋੜ ਵਧੀ ਮੁਕੇਸ਼ ਅੰਬਾਨੀ ਦੀ ਪੂੰਜੀ

Friday, Aug 16, 2019 - 10:38 AM (IST)

ਦੋ ਦਿਨ ''ਚ 29,000 ਕਰੋੜ ਵਧੀ ਮੁਕੇਸ਼ ਅੰਬਾਨੀ ਦੀ ਪੂੰਜੀ

ਨਵੀਂ ਦਿੱਲੀ—ਦੇਸ਼ ਦੇ ਸਭ ਤੋਂ ਅਮੀਰ ਸ਼ਖਸ ਮੁਕੇਸ਼ ਅੰਬਾਨੀ ਦੀ ਸੰਪਤੀ 'ਚ ਬੀਤੇ ਦੋ ਦਿਨਾਂ 'ਚ ਜ਼ਬਰਦਸਤ ਵਾਧਾ ਹੋਇਆ ਹੈ। ਖਾਸ ਤੌਰ 'ਤੇ ਅਜਿਹੇ ਦੌਰ 'ਚ ਜਦੋਂ ਸ਼ੇਅਰ ਮਾਰਕਿਟ 'ਚ ਗਿਰਾਵਟ ਚੱਲ ਰਹੀ ਹੈ। ਮੁਕੇਸ਼ ਅੰਬਾਨੀ ਦੀ ਦੌਲਤ 'ਚ ਸਿਰਫ ਦੋ ਦਿਨਾਂ 'ਚ ਹੀ 29,000 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਸੋਮਵਾਰ ਨੂੰ ਰਿਲਾਇੰਸ ਇੰਡਸਟਰੀਜ਼ ਦੀ ਸਾਲਾਨਾ ਆਮ ਮੀਟਿੰਗ ਦੇ ਬਾਅਦ ਤੋਂ ਇਹ ਤੇਜ਼ੀ ਆਈ ਹੈ।
ਕੰਪਨੀ ਦੀ 42ਵੀਂ ਸਾਲਾਨਾ ਆਮ ਮੀਟਿੰਗ 'ਚ ਕਈ ਵੱਡੇ ਐਲਾਨ ਕੀਤੇ ਗਏ ਸਨ। ਇਨ੍ਹਾਂ 'ਚੋਂ ਸਭ ਤੋਂ ਮੁੱਖ ਫੈਸਲਾ ਸਾਊਦੀ ਤੇਲ ਕੰਪਨੀ ਅਰਾਮਕੋ ਨੂੰ 20 ਫੀਸਦੀ ਸ਼ੇਅਰ ਵੇਚਣ ਦਾ ਵੀ ਹੈ। ਕੰਪਨੀ ਨੇ 18 ਮਹੀਨੇ ਖੁਦ ਨੂੰ ਪੂਰੀ ਤਰ੍ਹਾਂ ਨਾਲ ਕਰਜ਼ ਮੁਕਤ ਕਰਨ ਅਤੇ ਅਗਲੇ ਮਹੀਨੇ ਜਿਓ ਫਾਈਬਰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਦੇ ਇਨ੍ਹਾਂ ਐਲਾਨਾਂ ਨੂੰ ਦਲਾਲ ਸਟ੍ਰੀਟ ਨੇ ਹਾਂ-ਪੱਖੀ ਤਰੀਕੇ ਨਾਲ ਲਿਆ ਹੈ।
ਇਨ੍ਹਾਂ ਫੈਸਲਿਆਂ ਦੇ ਉਤਸ਼ਾਹ ਦੇ ਚੱਲਦੇ ਸਿਰਫ ਦੋ ਦਿਨਾਂ 'ਚ ਕੰਪਨੀ ਦੇ ਸ਼ੇਅਰਾਂ 'ਚ 11 ਫੀਸਦੀ ਦਾ ਵਾਧਾ ਹੋਇਆ ਹੈ। ਕੰਪਨੀ ਦੇ ਸ਼ੇਅਰ ਬੁੱਧਵਾਰ ਨੂੰ ਕਾਰੋਬਾਰ ਦੇ ਅੰਤ ਤੱਕ 1,288.30 ਰੁਪਏ ਦੇ ਪੱਧਰ 'ਤੇ ਪਹੁੰਚ ਗਏ, ਜਦੋਂਕਿ ਸ਼ੁੱੱਕਰਵਾਰ ਨੂੰ ਇਹ 1,162 ਰੁਪਏ ਦੇ ਪੱਧਰ 'ਤੇ ਸਨ। ਇਸ ਤਰ੍ਹਾਂ 12 ਅਗਸਤ ਨੂੰ ਹੋਈ ਕੰਪਨੀ ਦੀ ਸਾਲਾਨਾ ਆਮ ਸਭਾ ਦੇ ਬਾਅਦ ਤੋਂ ਹੁਣ ਤੱਕ ਮੁਕੇਸ਼ ਅੰਬਾਨੀ ਦੀ ਸੰਪਤੀ 'ਚ 28,684 ਕਰੋੜ ਰੁਪਏ ਦਾ ਵਾਧਾ ਹੋਇਆ ਹੈ। 
ਬਲੂਮਬਰਗ ਦੇ ਇੰਡੈਕਸ ਮੁਤਾਬਕ ਮੁਕੇਸ਼ ਅੰਬਾਨੀ ਫਿਲਹਾਲ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ 13ਵੇਂ ਸਥਾਨ 'ਤੇ ਹਨ। ਉਨ੍ਹਾਂ ਦੀ ਕੁੱਲ ਦੌਲਤ 49.9 ਡਾਲਰ ਦੀ ਹੈ।
 


author

Aarti dhillon

Content Editor

Related News