ਮੁਕੇਸ਼ ਅੰਬਾਨੀ ਨੇ ਖ਼ਰੀਦਿਆ ਬ੍ਰਿਟੇਨ ਦਾ ਆਈਕੋਨਿਕ ਸਟੋਕ ਪਾਰਕ, ​​ਕੀਮਤ ਜਾਣ ਹੋ ਜਾਵੋਗੇ ਹੈਰਾਨ

Friday, Apr 23, 2021 - 06:19 PM (IST)

ਮੁਕੇਸ਼ ਅੰਬਾਨੀ ਨੇ ਖ਼ਰੀਦਿਆ ਬ੍ਰਿਟੇਨ ਦਾ ਆਈਕੋਨਿਕ ਸਟੋਕ ਪਾਰਕ, ​​ਕੀਮਤ ਜਾਣ ਹੋ ਜਾਵੋਗੇ ਹੈਰਾਨ

ਨਵੀਂ ਦਿੱਲੀ : ਅਰਬਪਤੀ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਬ੍ਰਿਟੇਨ ਦੇ ਆਈਕੋਨਿਕ ਕੰਟਰੀ ਕਲੱਬ ਅਤੇ ਲਗਜ਼ਰੀ ਗੋਲਫ ਰਿਜ਼ੋਰਟ, ਸਟੋਕ ਪਾਰਕ ਨੂੰ  5.70 ਕਰੋੜ ਪਾਊਂਡ (ਲਗਭਗ 592 ਕਰੋੜ ਰੁਪਏ) ਵਿਚ ਖਰੀਦਿਆ ਹੈ। ਰਿਲਾਇੰਸ ਦੀ ਇਹ ਪ੍ਰਾਪਤੀ ਆਪਣੇ ਓਬਰਾਏ ਹੋਟਲ ਅਤੇ ਮੁੰਬਈ ਵਿਚ ਉਸ ਦੇ ਵਲੋਂ ਵਿਕਸਿਤ ਕੀਤੀ ਜਾ ਰਹੀ ਹੋਟਲ ਵਿਵਸਥਿਤ ਰਿਹਾਇਸ਼ੀ ਸਹੂਲਤਾਂ ਵਧਾਉਣ ਲਈ ਕੀਤੀ ਜਾ ਰਹੀ ਹੈ।

PunjabKesari

ਰਿਲਾਇੰਸ ਇੰਡਸਟਰੀਜ਼ ਨੇ ਪਿਛਲੇ ਚਾਰ ਸਾਲਾਂ ਦੌਰਾਨ 3.3 ਅਰਬ ਡਾਲਰ ਦੀ ਪ੍ਰਾਪਤੀ ਦਾ ਐਲਾਨ ਕੀਤਾ ਹੈ। ਇਸ ਵਿਚੋਂ 14 ਪ੍ਰਤੀਸ਼ਤ ਪ੍ਰਚੂਨ ਖ਼ੇਤਰ ਵਿਚ ਕੀਤਾ ਗਿਆ ਹੈ, 80 ਪ੍ਰਤੀਸ਼ਤ ਤਕਨਾਲੋਜੀ, ਮੀਡੀਆ ਅਤੇ ਦੂਰਸੰਚਾਰ ਖੇਤਰ ਵਿਚ ਕੀਤਾ ਗਿਆ ਹੈ, ਜਦੋਂਕਿ ਬਾਕੀ ਛੇ ਪ੍ਰਤੀਸ਼ਤ ਊਰਜਾ ਖੇਤਰ ਵਿਚ ਨਿਵੇਸ਼ ਕੀਤਾ ਗਿਆ ਹੈ। ਰਿਲਾਇੰਸ ਨੇ ਵੀਰਵਾਰ ਦੇਰ ਸ਼ਾਮ ਭੇਜੇ ਗਏ ਇਕ ਰੈਗੂਲੇਟਰੀ ਨੋਟਿਸ ਵਿਚ ਕਿਹਾ ਹੈ ਕਿ ਬ੍ਰਿਟੇਨ ਸਥਿਤ ਸਟੋਕ ਪਾਰਕ ਉਸਦੇ ਖਪਤਕਾਰਾਂ ਅਤੇ ਪ੍ਰਾਹੁਣਚਾਰੀ ਪ੍ਰਾਪਰਟੀ ਸੈਕਟਰ ਦਾ ਹਿੱਸਾ ਬਣੇਗੀ। ਕੰਪਨੀ ਹੁਣ ਬ੍ਰਿਟੇਨ ਦੇ ਬਕਿੰਘਮ ਸ਼ਾਇਰ ਵਿਚ ਇੱਕ ਹੋਟਲ ਅਤੇ ਗੋਲਫ ਕੋਰਸ ਦੀ ਮਾਲਕ ਹੈ।

ਇਹ ਵੀ ਪੜ੍ਹੋ ਕੋਰੋਨਾ ਆਫ਼ਤ ਦਰਮਿਆਨ HDFC ਬੈਂਕ ਦੇ ਮੁਲਾਜ਼ਮਾ ਨੂੰ ਵੱਡੀ ਰਾਹਤ, ਨਹੀਂ ਕੱਟੇਗੀ ਤਨਖ਼ਾਹ ਤੇ ਮਿਲੇਗਾ ਬੋਨਸ

ਰੈਗੂਲੇਟਰੀ ਨੋਟਿਸ ਵਿਚ ਕਿਹਾ ਗਿਆ ਹੈ, 'ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਪੂਰਨ ਮਾਲਕੀ ਵਾਲੀ ਕੰਪਨੀ ਰਿਲਾਇੰਸ ਇੰਡਸਟਰੀਅਲ ਇਨਵੈਸਟਮੈਂਟਸ ਐਂਡ ਹੋਲਡਿੰਗਜ਼ ਲਿਮਟਿਡ (ਆਰਆਈਆਈਐਚਐਲ) ਨੇ 22 ਅਪ੍ਰੈਲ 2021 ਨੂੰ ਬ੍ਰਿਟੇਨ ਵਿਚ ਸਥਾਪਿਤ ਕੰਪਨੀ ਸਟੋਕ ਪਾਰਕ ਲਿਮਟਿਡ ਦੀ ਸਾਰੀ ਅਦਾਇਗੀ-ਰਹਿਤ ਸ਼ੇਅਰ ਪੂੰਜੀ ਹਾਸਲ ਕਰ ਲਈ ਹੈ। ਇਹ ਪ੍ਰਾਪਤੀ 5.70 ਕਰੋੜ ਪੌਂਡ ਵਿਚ ਕੀਤੀ ਗਈ ਸੀ।'

PunjabKesari

ਕਈ ਸਾਲਾਂ ਤੋਂ ਸਟੋਕ ਪਾਰਕ ਨੂੰ ਵੇਚਣ ਦੀ ਕੀਤੀ ਜਾ ਰਹੀ ਸੀ ਕੋਸ਼ਿਸ਼ 

ਬ੍ਰਿਟੇਨ ਦਾ ਕਿੰਗ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਸਟੋਕ ਪਾਰਕ ਨੂੰ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਿੰਗ ਪਰਿਵਾਰ ਨੇ ਇਸ ਜਾਇਦਾਦ ਨੂੰ ਮਾਰਕੀਟ ਵਿਚ ਲਿਆਉਣ ਅਤੇ ਇਸਦੀ ਵਿਕਰੀ ਦੀ ਸੰਭਾਵਨਾ ਦੀ ਪੜਚੋਲ ਕਰਨ ਲਈ 2018 ਵਿਚ ਸੀ.ਬੀ.ਆਰ.ਈ. ਜਾਰੀ ਕੀਤੀ ਸੀ। 2016 ਵਿਚ ਡੇਲੀ ਮੇਲ ਨੇ ਇਕ ਰਿਪੋਰਟ ਦਿੱਤੀ ਕਿ ਡੋਨਾਲਡ ਟਰੰਪ ਸਟੋਕ ਪਾਰਕ ਖਰੀਦਣ ਵਿਚ ਦਿਲਚਸਪੀ ਰੱਖਦੇ ਹਨ।

ਇਹ ਵੀ ਪੜ੍ਹੋ ਕੋਰੋਨਾ ਟੀਕਾਕਰਨ ਮਗਰੋਂ ਲੋਕਾਂ ਵਿਚ ਦਿਖਾਈ ਦੇ ਰਹੇ ਅਸਾਧਾਰਣ ਲੱਛਣ, ਜਾਰੀ ਹੋ ਸਕਦੇ ਨੇ ਨਵੇਂ ਦਿਸ਼ਾ ਨਿਰਦੇਸ਼

ਸਟੋਕ ਪਾਰਕ ਅਤੇ ਕਿੰਗ ਪਰਿਵਾਰ ਦਾ ਇਤਿਹਾਸ

ਸਟੋਕ ਪਾਰਕ ਕੈਪੇਬਿਲਟੀ ਬ੍ਰਾਊਨ ਅਤੇ ਹਮਫਰੀ ਰੈਪਟਨ ਦੁਆਰਾ ਡਿਜ਼ਾਇਨ ਕੀਤਾ ਗਿਆ ਸੀ। ਇਹ 1790 ਅਤੇ 1813 ਦੇ ਵਿਚਕਾਰ ਜਾਰਜ ਤੀਜੇ ਆਰਕੀਟੈਕਟ ਜੇਮਜ਼ ਵਾਟ ਦੁਆਰਾ ਇੱਕ ਨਿੱਜੀ ਘਰ ਦੇ ਰੂਪ ਵਿਚ ਬਣਾਇਆ ਗਿਆ ਸੀ। ਇਸ ਸਮੇਂ ਇਹ ਫਿਲਮਾਂ ਅਤੇ ਮਸ਼ਹੂਰ ਸਮਾਰੋਹਾਂ ਲਈ ਇੱਕ ਪ੍ਰਸਿੱਧ ਸਥਾਨ ਬਣਿਆ ਰਿਹਾ।

ਕਿੰਗ ਪਰਿਵਾਰ ਦੀ ਗੱਲ ਕਰੀਏ ਤਾਂ ਇਸ ਪਰਿਵਾਰ ਵਿਚ ਇਸ ਸਮੇਂ ਤਿੰਨ ਭਰਾ 54 ਸਾਲਾ ਹਰਟਫੋਰਡ, 53 ਸਾਲਾ ਵਿਟਨੀ ਅਤੇ 49 ਸਾਲਾ ਚੈਸਟਰ ਸ਼ਾਮਲ ਹਨ। ਇਨ੍ਹਾਂ ਦੇ ਪਿਤਾ ਰੋਜਰ ਕਿੰਗ ਨੇ ਇਕ ਸੁਨਿਆਰੇ ਵਜੋਂ ਸ਼ੁਰੂਆਤ ਕੀਤੀ ਸੀ। ਬਾਅਦ ਵਿਚ ਉਹ ਸੋਵੀਅਤ ਯੂਨੀਅਨ ਦੇ ਪਾਲਿਸ਼ਡ ਡਾਇਮੰਡ ਲਈ ਵਰਲਡ ਵਾਈਡ ਡਿਸਟ੍ਰਿਬਿਊਟਰ ਬਣ ਗਏ। ਆਬੂਧਾਬੀ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਸ਼ੇਅਖ ਸਰੂਰ ਬਿਨ ਮੁਹੰਮਦ ਬਿਨ ਮੁਹੰਮਦ ਅਲ ਨਾਹਯਾਨ ਦੇ ਨਾਲ ਰੀਅਲ ਅਸਟੇਟ ਡੀਲ ਕਾਰਨ ਕਰੀਬੀ ਸੰਬੰਧ ਹੋਣ ਕਾਰਨ ਕਿੰਗ ਨੇ 1970 ਦੇ ਦਹਾਕੇ ਦੇ ਅਖੀਰ ਵਿਚ ਆਬੂਧਾਬੀ ਅਤੇ ਸਾਊਦੀ ਅਰਬ ਵਿਚ  ਹਸਪਤਾਲ ਖੋਲ੍ਹੇ।

ਇਹ ਵੀ ਪੜ੍ਹੋ Air India ਦੀ ਉਡਾਣ ’ਚ ਭੋਜਨ ਅਤੇ ਦਵਾਈਆਂ ਦੀ ਘਾਟ, ਬਜ਼ੁਰਗ ਜੋੜੇ ਨੇ ਮੰਗਿਆ 5 ਲੱਖ ਰੁਪਏ ਮੁਆਵਜ਼ਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News