ਮੁਕੇਸ਼ ਅੰਬਾਨੀ ਨੇ ਆਪਣੇ ਭਰਾ ਨੂੰ ਲਾਇਆ ਨੁੱਕਰੇ
Friday, Oct 27, 2017 - 01:30 AM (IST)
ਨਵੀਂ ਦਿੱਲੀ (ਮੇ.)-ਅਨਿਲ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਕਮਿਊਨੀਕੇਸ਼ਨਜ਼ ਨੇ ਆਪਣੇ 2-ਜੀ ਮੋਬਾਇਲ ਫੋਨ ਸੰਚਾਲਨ ਦੇ ਕਾਰੋਬਾਰ ਨੂੰ ਉਨ੍ਹਾਂ ਦੇ ਵੱਡੇ ਭਰਾ ਮੁਕੇਸ਼ ਅੰਬਾਨੀ ਵੱਲੋਂ ਮੁਫਤ ਵਾਇਸ ਕਾਲਾਂ ਅਤੇ ਮਿੱਟੀ ਦੇ ਭਾਅ ਦਿੱਤੇ ਜਾ ਰਹੇ ਡਾਟਾ ਦੇ ਅਸਰ ਪਾਉਣ ਕਾਰਨ ਬੰਦ ਕਰਨ ਦਾ ਫੈਸਲਾ ਕੀਤਾ। ਛੋਟੇ ਭਰਾ ਨੂੰ, ਦੋਵਾਂ ਭਰਾਵਾਂ ਵਿਚਾਲੇ ਪਰਿਵਾਰਕ ਸਾਮਰਾਜ ਦੀ ਵੰਡ ਉਪਰੰਤ ਵਿਰਸੇ ਵਿਚ ਰਿਲਾਇੰਸ ਗਰੁੱਪ ਦਾ ਟੈਲੀਕਾਮ ਕਾਰੋਬਾਰ ਹਾਸਲ ਹੋਇਆ ਸੀ। ਫਿਰ ਵੀ ਦੋਵਾਂ ਭਰਾਵਾਂ ਵਿਚਾਲੇ ਹੋਏ ਸਮਝੌਤੇ ਵਿਚ ਗੈਰ-ਮੁਕਾਬਲਾ ਕਲਾਜ਼ ਹੋਣ ਕਾਰਨ ਇਸ ਕਾਰੋਬਾਰ ਦਾ ਉਸ ਵੇਲੇ ਅੰਤ ਹੋ ਗਿਆ ਹੈ, ਜਦੋਂ ਵੱਡੇ ਭਰਾ ਮੁਕੇਸ਼ ਅੰਬਾਨੀ ਵੱਲੋਂ ਟੈਲੀਕਾਮ ਸੈਕਟਰ ਵਿਚ ਡਰਾਮੈਟਿਕ ਐਂਟਰੀ ਕਰਨ 'ਤੇ ਪੁਰਾਣੇ ਕਾਰੋਬਾਰੀਆਂ ਨੂੰ ਹਿਲਾ ਕੇ ਰੱਖ ਦਿੱਤਾ ਗਿਆ।
ਕਰਮਚਾਰੀਆਂ ਨੂੰ ਕੰਪਨੀ ਛੱਡਣ ਲਈ ਕਿਹਾ
ਆਰ. ਕਾਮ 2-ਜੀ ਆਧਾਰਤ ਗਾਹਕਾਂ ਨੂੰ 3-ਜੀ ਜਾਂ 4-ਜੀ ਤਬਦੀਲ ਕਰਨ ਦਾ ਬਦਲ ਦਿੱਤਾ ਜਾਵੇਗਾ ਅਤੇ ਉਸ ਨੇ ਆਪਣੇ ਬਹੁਤ ਸਾਰੇ ਕਰਮਚਾਰੀਆਂ ਨੂੰ ਕਹਿ ਦਿੱਤਾ ਹੈ ਕਿ ਉਹ 20 ਨਵੰਬਰ ਤੱਕ ਕੰਪਨੀ ਨੂੰ ਛੱਡ ਜਾਣ। ਇੰਡਸਟਰੀ ਦੇ ਸੂਤਰਾਂ ਅਨੁਸਾਰ ਕਰਜ਼ੇ ਵਿਚ ਡੁੱਬੀ ਕੰਪਨੀ ਵੱਲੋਂ ਉਸ ਵੇਲੇ ਤੱਕ 3-ਜੀ ਅਤੇ 4-ਜੀ ਦੀਆਂ ਸੇਵਾਵਾਂ ਦਾ ਸੰਚਾਲਨ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਇਹ ਲਾਭਦਾਇਕ ਨਹੀਂ ਹੋ ਜਾਂਦੀ। ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਆਰ. ਕਾਮ ਦੇ 60 ਫੀਸਦੀ ਗਾਹਕ ਜੋ 2-ਜੀ ਆਧਾਰਤ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ, ਆਰ. ਕਾਮ ਦੀ ਉੱਚ ਤਕਨਾਲੋਜੀ 'ਚ ਤਬਦੀਲ ਹੋ ਸਕਦੇ ਹਨ ਜਾਂ ਕਿਸੇ ਹੋਰ ਪੋਰਟ 'ਤੇ ਜਾ ਸਕਦੇ ਹਨ। ਆਰ. ਕਾਮ ਦੇ ਐਗਜ਼ੀਕਿਊਟਿਵ ਗੁਰਦੀਪ ਸਿੰਘ ਨੇ ਕਰਮਚਾਰੀਆਂ ਨੂੰ ਦੱਸਿਆ ਹੈ, ''ਹੁਣ ਅਸੀਂ ਇਸ ਸਥਿਤੀ 'ਤੇ ਆਣ ਖੜ੍ਹੇ ਹੋਏ ਹਾਂ ਜਿਥੇ ਅਸੀਂ ਇਸ ਦਿਨ ਨੂੰ ਸਾਡੇ ਵਾਇਰਲੈੱਸ ਕਾਰੋਬਾਰ ਕਹਿਣ ਦੀ ਲੋੜ ਸਮਝਦੇ ਹਾਂ ਅਤੇ ਹੁਣ ਤੋਂ ਇਹ ਵਾਇਰਲੈੱਸ ਕਾਰੋਬਾਰ 30 ਦਿਨਾਂ ਵਿਚ ਬੰਦ ਕਰਨ ਲੱਗੇ ਹਾਂ।
ਅਗਲੇ ਮਹੀਨੇ ਤੋਂ ਹੋਮ ਟੈਲੀਵਿਜ਼ਨ ਦੀ ਸਿੱਧੀ ਸਰਵਿਸ ਵੀ ਹੋਵੇਗੀ ਬੰਦ
ਉਨ੍ਹਾਂ ਅਨੁਸਾਰ ਆਪਣੇ ਇਸ ਕਾਰੋਬਾਰ ਲਈ ਨਵੇਂ ਖਰੀਦਦਾਰ ਦੀ ਭਾਲ ਵਿਚ ਅਸਫਲ ਰਹਿਣ 'ਤੇ ਰਿਲਾਇੰਸ ਕਮਿਊਨੀਕੇਸ਼ਨ ਅਗਲੇ ਮਹੀਨੇ ਤੋਂ ਹੋਮ ਟੈਲੀਵਿਜ਼ਨ ਦੀ ਸਿੱਧੀ ਸਰਵਿਸ ਨੂੰ ਵੀ ਬੰਦ ਕਰਨ ਜਾ ਰਿਹਾ ਹੈ।
ਇਹ ਕੰਪਨੀ ਆਈ. ਐੱਲ. ਡੀ. ਵਾਇਸ ਦੇ ਸੰਚਾਲਕ ਅਤੇ 4-ਜੀ ਡੋਂਗਲ ਪੋਸਟਪੇਡ ਸੇਵਾਵਾਂ ਅਤੇ ਮੋਬਾਇਲ ਟਾਵਰ ਕਾਰੋਬਾਰ ਨੂੰ ਉਦੋਂ ਤੱਕ ਜਾਰੀ ਰੱਖੇਗੀ ਜਦੋਂ ਇਹ ਲਾਭਦਾਇਕ ਬਣ ਜਾਂਦੀ ਹੈ ਅਤੇ ਬਾਕੀ ਦੂਸਰੇ ਹੋਰ ਕਾਰੋਬਾਰ ਬੰਦ ਕਰ ਦਿੱਤੇ ਜਾਣਗੇ। ਆਰ. ਕਾਮ ਨੇ ਇਕ ਬਿਆਨ ਜਾਰੀ ਕੀਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਪਹਿਲੀ ਅਕਤੂਬਰ ਨੂੰ ਜਿਵੇਂ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ ਕਿ ਆਰ. ਕਾਮ ਨੇ 4-ਜੀ ਤਕਨੀਕ 'ਤੇ ਕੇਂਦਰਿਤ ਰਣਨੀਤੀ ਅਪਣਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਵਾਇਰਲੈੱਸ ਕਾਰੋਬਾਰ ਨੂੰ ਵਧੇਰੇ ਲਾਭਕਾਰੀ ਬਣਾਇਆ ਜਾ ਸਕੇ।
ਆਰ. ਕਾਮ 'ਤੇ 44,000 ਕਰੋੜ ਰੁਪਏ ਦਾ ਕਰਜਾ
ਆਰ. ਕਾਮ ਦੀਆਂ ਵਹੀਆਂ 44000 ਕਰੋੜ ਰੁਪਏ ਦੇ ਕਰਜ਼ੇ ਦੇ ਭਾਰੀ ਬੋਝ ਨਾਲ ਭਰੀਆਂ ਪਈਆਂ ਹਨ ਅਤੇ ਇਸ ਕੰਪਨੀ ਵੱਲੋਂ ਆਪਣੀਆਂ ਦੇਣਕਾਰੀਆਂ ਦੇਣ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਕਿਉਂਕਿ ਰਿਲਾਇੰਸ ਜਿਓ ਵੱਲੋਂ ਵਾਇਸ ਕਾਲ ਦੀ ਮੁਫਤ ਪੇਸ਼ਕਸ਼ ਨਾਲ ਕੀਮਤਾਂ ਵਿਚ ਵੱਡੀ ਰੁਕਾਵਟ ਆ ਜਾਣ ਨਾਲ ਕਮਾਈ ਨੂੰ ਬਹੁਤ ਵੱਡਾ ਖੋਰਾ ਲੱਗਾ ਹੈ।
