ਰਿਕਾਰਡ ਕਮਾਈ ਤੋਂ ਬਾਅਦ ਮੁਕੇਸ਼ ਅੰਬਾਨੀ ਨੂੰ ਵੱਡਾ ਝਟਕਾ, ਡੁੱਬ ਗਏ 30 ਹਜ਼ਾਰ ਕਰੋੜ ਰੁਪਏ

10/20/2018 10:52:12 AM

ਨਵੀਂ ਦਿੱਲੀ—ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਨੇ ਦੋ ਦਿਨ ਪਹਿਲਾਂ ਹੀ ਜੁਲਾਈ-ਸਤੰਬਰ ਤਿਮਾਹੀ ਦੌਰਾਨ 9,516 ਕਰੋੜ ਰੁਪਏ ਦਾ ਪ੍ਰੋਫਿਟ ਦਰਜ ਕੀਤਾ ਹੈ। ਪਰ ਸਿਰਫ 48 ਘੰਟੇ 'ਚ ਹੀ ਕੰਪਨੀ ਦੀ ਮਾਰਕਿਟ ਵੈਲਿਊ 'ਚ ਲਗਭਗ 30 ਹਜ਼ਾਰ ਕਰੋੜ ਰੁਪਏ ਦੀ ਕਮੀ ਆ ਗਈ ਹੈ ਕਿਉਂਕਿ ਸ਼ੁੱਕਰਵਾਰ ਨੂੰ ਕੰਪਨੀ ਦੇ ਸਟਾਕ 'ਚ 4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। 
ਮਾਰਕਿਟ ਵੈਲਿਊ 'ਚ ਗਿਰਾਵਟ
ਸ਼ੁੱਕਰਵਾਰ ਨੂੰ ਆਰ.ਆਈ.ਐੱਲ. ਦੇ ਸਟਾਕ 4 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇ ਨਾਲ ਲਗਭਗ 1102 ਰੁਪਏ 'ਤੇ ਆ ਗਿਆ ਹੈ। ਇਸ ਨਾਲ ਕੰਪਨੀ ਦੀ ਮਾਰਕਿਟ ਵੈਲਿਊ 7.28 ਲੱਖ ਕਰੋੜ ਰੁਪਏ ਤੋਂ ਘੱਟ ਕੇ 6.98 ਲੱਖ ਕਰੋੜ ਰੁਪਏ 'ਤੇ ਆ ਗਈ। ਇਸ ਤਰ੍ਹਾਂ ਕੁੱਝ ਹੀ ਘੰਟਿਆਂ 'ਚ ਕੰਪਨੀ ਦੀ ਮਾਰਕਿਟ ਵੈਲਿਊ ਲਗਭਗ 30 ਹਜ਼ਾਰ ਕਰੋੜ ਰੁਪਏ ਘੱਟ ਗਈ ਹੈ। 
ਕੰਪਨੀ ਨੂੰ ਹੋਇਆ ਸੀ ਰਿਕਾਰਡ ਪ੍ਰੋਫਿਟ
ਰਿਲਾਇੰਸ ਨੇ ਦੋ ਦਿਨ ਪਹਿਲਾਂ ਭਾਵ ਬੁੱਧਵਾਰ ਨੂੰ ਆਪਣੇ ਜੁਲਾਈ-ਸਤੰਬਰ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਸਨ। ਇਸ ਸਮੇਂ 'ਚ ਕੰਪਨੀ ਨੇ 18 ਫੀਸਦੀ ਦੀ ਗਰੋਥ ਦੇ ਨਾਲ 9,516 ਕਰੋੜ ਰੁਪਏ ਦਾ ਲਾਭ ਦਰਜ ਕੀਤਾ ਸੀ, ਜੋ ਉਸ ਦਾ ਰਿਕਾਰਡ ਪ੍ਰੋਫਿਟ ਸੀ। ਕੰਪਨੀ ਨੂੰ ਸਭ ਤੋਂ ਜ਼ਿਆਦਾ ਫਾਇਦਾ ਆਪਣੇ ਪੈਟਰੋਕੈਮੀਕਲ ਬਿਜ਼ਨੈੱਸ ਅਤੇ ਰਿਟੇਲ ਬਿਜ਼ਨੈੱਸ ਨਾਲ ਹੋਇਆ ਸੀ। ਹਾਲਾਂਕਿ ਉਸ ਦੀ ਟੈਲੀਕਾਮ ਇਕਾਈ ਜਿਓ ਦੇ ਪ੍ਰੋਫਿਟ 'ਚ ਵੀ ਵਾਧਾ ਦਰਜ ਕੀਤਾ ਗਿਆ ਸੀ।


aarti

Content Editor

Related News