ਮੁਕੇਸ਼ ਅੰਬਾਨੀ ਬਣੇ ਨਾਨਾ, ਘਰ ਆਈ ਡਬਲ ਖੁਸ਼ੀ, ਈਸ਼ਾ ਨੇ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ

Sunday, Nov 20, 2022 - 05:56 PM (IST)

ਮੁਕੇਸ਼ ਅੰਬਾਨੀ ਬਣੇ ਨਾਨਾ, ਘਰ ਆਈ ਡਬਲ ਖੁਸ਼ੀ, ਈਸ਼ਾ ਨੇ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ

ਮੁੰਬਈ — ਦੇਸ਼ ਦੇ ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਪਰਿਵਾਰ 'ਚ ਖੁਸ਼ਖਬਰੀ ਆਈ ਹੈ। ਮੁਕੇਸ਼ ਅੰਬਾਨੀ ਨਾਨਾ ਬਣ ਗਏ ਹਨ। ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਈਸ਼ਾ ਅੰਬਾਨੀ ਦਾ ਵਿਆਹ ਪੀਰਾਮਲ ਗਰੁੱਪ ਦੇ ਆਨੰਦ ਪੀਰਾਮਲ ਨਾਲ ਹੋਇਆ ਹੈ। ਈਸ਼ਾ ਅਤੇ ਆਨੰਦ ਹੁਣ ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣ ਗਏ ਹਨ। ਈਸ਼ਾ ਨੇ ਸ਼ਨੀਵਾਰ ਨੂੰ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਉਸ ਨੇ ਇਕ ਲੜਕੇ ਅਤੇ ਇਕ ਲੜਕੀ ਨੂੰ ਜਨਮ ਦਿੱਤਾ ਹੈ। ਬੱਚੀ ਦਾ ਨਾਂ ਆਦਿਆ ਅਤੇ ਬੱਚੇ ਦਾ ਨਾਂ ਕ੍ਰਿਸ਼ਨਾ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਏਅਰ ਇੰਡੀਆ ’ਚ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗੀ ਜ਼ਿਆਦਾ ਸਹੂਲਤ ਵਾਲੀ ਇਕਾਨਮੀ ਸ਼੍ਰੇਣੀ

ਅੰਬਾਨੀ ਅਤੇ ਪੀਰਾਮਲ ਪਰਿਵਾਰਾਂ ਵਿਚ ਖੁਸ਼ੀ ਦਾ ਮਾਹੌਲ 

ਦੱਸਿਆ ਜਾ ਰਿਹਾ ਹੈ ਕਿ ਈਸ਼ਾ ਅੰਬਾਨੀ ਅਤੇ ਦੋਵੇਂ ਬੱਚੇ ਸਿਹਤਮੰਦ ਹਨ। ਈਸ਼ਾ ਨੇ 19 ਨਵੰਬਰ ਯਾਨੀ ਸ਼ਨੀਵਾਰ ਨੂੰ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਇਸ ਤਰ੍ਹਾਂ ਪੂਰੇ ਅੰਬਾਨੀ ਅਤੇ ਪੀਰਾਮਲ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਈਸ਼ਾ ਅੰਬਾਨੀ ਦਾ 12 ਦਸੰਬਰ 2018 ਨੂੰ ਪੀਰਾਮਲ ਗਰੁੱਪ ਦੇ ਆਨੰਦ ਪੀਰਾਮਲ ਨਾਲ ਵਿਆਹ ਹੋਇਆ ਸੀ। ਆਨੰਦ ਪੀਰਾਮਲ ਰਾਜਸਥਾਨ ਦੇ ਰਹਿਣ ਵਾਲੇ ਹਨ। ਈਸ਼ਾ ਅੰਬਾਨੀ ਦੇ ਸਹੁਰੇ ਅਜੇ ਪੀਰਾਮਲ ਹਨ। ਕੁਝ ਮਹੀਨੇ ਪਹਿਲਾਂ ਮੁਕੇਸ਼ ਅੰਬਾਨੀ ਨੇ ਰਿਲਾਇੰਸ ਇੰਡਸਟਰੀਜ਼ (RIL) ਦੇ ਰਿਟੇਲ ਕਾਰੋਬਾਰ ਦੀ ਵਾਗਡੋਰ ਬੇਟੀ ਈਸ਼ਾ ਅੰਬਾਨੀ ਨੂੰ ਸੌਂਪ ਦਿੱਤੀ ਸੀ।

ਇਹ ਵੀ ਪੜ੍ਹੋ : ਲੰਮੇ ਸਮੇਂ ਤੋਂ ਬੰਦ Jet Airways ਨੇ 60% ਮੁਲਾਜ਼ਮਾਂ ਨੂੰ ਬਿਨਾਂ ਤਨਖ਼ਾਹ 3 ਮਹੀਨਿਆਂ ਦੀ ਛੁੱਟੀ ’ਤੇ ਭੇਜਿਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News