ਮੁਕੇਸ਼ ਅੰਬਾਨੀ ਦਾ ਵੱਡਾ ਧਮਾਕਾ, ਖ਼ਰੀਦ ਸਕਦੇ ਨੇ ਨੀਦਰਲੈਂਡ ਦੀ ਟੈਲੀਕਾਮ ਕੰਪਨੀ!

Wednesday, Aug 11, 2021 - 11:05 AM (IST)

ਮੁਕੇਸ਼ ਅੰਬਾਨੀ ਦਾ ਵੱਡਾ ਧਮਾਕਾ, ਖ਼ਰੀਦ ਸਕਦੇ ਨੇ ਨੀਦਰਲੈਂਡ ਦੀ ਟੈਲੀਕਾਮ ਕੰਪਨੀ!

ਮੁੰਬਈ– ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਅਤੇ ਰਿਲਾਇੰਸ ਇੰਡਸਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਪਿਛਲੇ ਕਈ ਸਾਲਾਂ ਤੋਂ ਕੰਪਨੀਆਂ ਖਰੀਦ ਰਹੇ ਹਨ। ਉਨ੍ਹਾਂ ਨੇ ਬੀਤੇ 3 ਸਾਲ ’ਚ ਕਰੀਬ 20 ਕੰਪਨੀਆਂ ਨੂੰ ਖਰੀਦਿਆ ਹੈ। ਹੁਣ ਉਹ ਨੀਦਰਲੈਂਡ ਦੀ ਟੈਲੀਕਾਮ ਕੰਪਨੀ ਟੀ-ਮੋਬਾਇਲ ਨੂੰ ਖਰੀਦ ਸਕਦੇ ਹਨ। ਇਸ ਲਈ ਰਿਲਾਇੰਸ ਇੰਡਸਟ੍ਰੀਜ਼ ਐਡਵਾਈਜ਼ਰ ਦੀ ਮਦਦ ਨਾਲ ਟੀ-ਮੋਬਾਇਲ ਦੀ ਵੈਲਿਊ ਦਾ ਮੁਲਾਂਕਣ ਕਰਵਾ ਰਹੀ ਹੈ। ਟੀ-ਮੋਬਾਇਲ ਡਿਊਸ਼ ਟੈਲੀਕਾਮ ਏ. ਜੀ. ਦੀ ਨੀਦਰਲੈਂਡ ਸਬਸਿਡਿਅਰੀ ਹੈ।

ਸੂਤਰਾਂ ਮੁਤਾਬਕ ਡਿਊਸ਼ ਮੋਬਾਇਲ ਆਪਣੀ ਸਬਸਿਡਿਅਰੀ ਟੀ-ਮੋਬਾਇਲ ਨੂੰ 5 ਅਰਬ ਯੂਰੋ ਕਰੀਬ 43,000 ਕਰੋੜ ਰੁਪਏ ’ਚ ਵੇਚਣਾ ਚਾਹੁੁੰਦੀ ਹੈ। ਯਾਨੀ ਜੇ ਦੋਵੇਂ ਕੰਪਨੀਆਂ ’ਚ ਇਸ ਸੌਦੇ ’ਤੇ ਸਹਿਮਤੀ ਬਣਦੀ ਹੈ ਤਾਂ ਰਿਲਾਇੰਸ ਇੰਡਸਟ੍ਰੀਜ਼ ਨੂੰ ਟੀ-ਮੋਬਾਇਲ ਨੂੰ ਖਰੀਦਣ ਲਈ ਕਰੀਬ 43 ਹਜ਼ਾਰ ਕਰੋੜ ਰੁਪਏ ਖਰਚ ਕਰਨੇ ਪੈ ਸਕਦੇ ਹਨ। ਬਲੂਮਬਰਗ ਦੀ ਰਿਪੋਰਟ ’ਚ ਸੂਤਰਾਂ ਦਾ ਕਹਿਣਾ ਹੈ ਕਿ ਹਾਲੇ ਸਿਰਫ ਵਿਚਾਰ ਚੱਲ ਰਿਹਾ ਹੈ। ਇਸ ਡੀਲ ਨੂੰ ਲੈ ਕੇ ਕੋਈ ਅੰਤਿਮ ਫੈਸਲਾ ਨਹੀਂ ਹੋਇਆ ਹੈ। ਇਸ ਗੱਲ ਨੂੰ ਲੈ ਕੇ ਵੀ ਕੋਈ ਨਿਸ਼ਚਿਤਤਾ ਨਹੀਂ ਹੈ ਕਿ ਰਿਲਾਇੰਸ ਇਸ ਸੌਦੇ ਲਈ ਰਸਮੀ ਆਫਰ ਪੇਸ਼ ਕਰੇਗੀ। ਡਿਊਸ਼ ਟੈਲੀਕਾਮ ਅਤੇ ਰਿਲਾਇੰਸ ਇੰਡਸਟ੍ਰੀਜ਼ ਦੇ ਬੁਲਾਰੇ ਨੇ ਇਸ ਰਿਪੋਰਟ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਟੀ-ਮੋਬਾਇਲ ਨੂੰ ਵੇਚਣਾ ਚਾਹੁੰਦੀ ਹੈ ਡਿਊਸ਼ ਟੈਲੀਕਾਮ
ਡਿਊਸ਼ ਟੈਲੀਕਾਮ ਆਪਣੀ ਸਬਸਿਡਿਅਰੀ ਟੀ-ਮੋਬਾਇਲ ਨੂੰ ਵੇਚਣਾ ਚਾਹੁੰਦੀ ਹੈ। ਇਸ ਲਈ ਕੰਪਨੀ ਮਾਰਗਨ ਸਟੇਨਲੀ ਨਾਲ ਕੰਮ ਕਰ ਰਹੀ ਹੈ। ਪਿਛਲੇ ਮਹੀਨੇ ਬਲੂਮਬਰਗ ਦੀ ਇਕ ਰਿਪੋਰਟ ’ਚ ਕਿਹਾ ਗਿਆ ਸੀ ਕਿ ਟੀ-ਮੋਬਾਇਲ ਨੂੰ ਖਰੀਦਣ ਲਈ ਕਈ ਪ੍ਰਾਈਵੇਟ ਇਕਵਿਟੀ ਫਰਮਾਂ ਨੇ ਰੁਚੀ ਦਿਖਾਈ ਹੈ। ਇਸ ’ਚ ਅਪੈਕਸ ਪਾਰਟਨਰਸ, ਅਪੋਲੋ ਗਲੋਬਲ ਮੈਨੇਜਮੈਂਟ ਇੰਕ, ਬੀ.ਸੀ. ਪਾਰਟਨਰਸ ਅਤੇ ਵਾਰਬਰਗ ਪਿਨਕਸ ਸ਼ਾਮਲ ਸਨ।

ਮਰੀਕੀ ਕੰਪਨੀ ’ਚ ਹਿੱਸੇਦਾਰੀ ਖਰੀਦੇਗੀ ਰਿਲਾਇੰਸ ਇੰਡਸਰੀਜ਼
ਰਿਲਾਇੰਸ ਇੰਡਸਟ੍ਰੀਜ਼ ਨੇ ਮੰਗਲਵਾਰ ਨੂੰ ਹੀ ਅਮਰੀਕਾ ਦੀ ਲੀਥੀਅਮ ਆਇਨ ਬੈਟਰੀ ਬਣਾਉਣ ਵਾਲੀ ਕੰਪਨੀ ਐਂਬਰੀ ਇੰਕ ’ਚ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਰਿਲਾਇੰਸ ਨੇ ਬਿਆਨ ’ਚ ਕਿਹਾ ਕਿ ਐਂਬਰੀ ਇੰਕ ’ਚ 50 ਮਿਲੀਅਨ ਡਾਲਰ ਕਰੀਬ 372 ਕਰੋੜ ਰੁਪਏ ਦਾ ਨਿਵੇਸ ਕੀਤਾ ਜਾਏਗਾ। ਇਸ ਨਿਵੇਸ਼ ਰਾਹੀਂ ਰਿਲਾਇੰਸ ਇੰਡਸਟ੍ਰੀਜ਼ ਨੂੰ ਐਂਬਰੀ ਇੰਕ ਦੇ 4.23 ਕਰੋੜ ਸ਼ੇਅਰ ਮਿਲਣਗੇ।
 

ਐਂਬਰੀ ’ਚ ਨਿਵੇਸ਼ ਨਾਲ ਗ੍ਰੀਨ ਐਨਰਜੀ ਕਾਰੋਬਾਰ ’ਚ ਮਦਦ ਮਿਲੇਗੀ
ਮੁਕੇਸ਼ ਅੰਬਾਨੀ ਨੇ ਜੂਨ ’ਚ ਗ੍ਰੀਨ ਐਨਰਜੀ ਸੈਗਮੈਂਟ ’ਚ ਉਤਰਨ ਦਾ ਐਲਾਨ ਕੀਤਾ ਸੀ। ਇਸ ਕਾਰੋਬਾਰ ਨੂੰ ਬੜ੍ਹਾਵਾ ਦੇਣ ਦੇ ਮਕਸਦ ਨਾਲ ਹੀ ਰਿਲਾਇੰਸ ਨੇ ਐਂਬਰੀ ਇੰਕ ’ਚ ਨਿਵੇਸ਼ ਕੀਤਾ ਹੈ। ਇਸ ਤੋਂ ਇਲਾਵਾ ਰਿਲਾਇੰਸ ਅਤੇ ਐਂਬਰੀ ਇੰਕ ’ਚ ਭਾਰਤ ’ਚ ਐਕਸਕਲੂਸਿਵ ਫੈਕਟਰੀ ਲਗਾਉਣ ਨੂੰ ਲੈ ਕੇ ਵੀ ਗੱਲਬਾਤ ਚੱਲ ਰਹੀ ਹੈ। ਜੇ ਅਜਿਹਾ ਸੰਭਵ ਹੁੰਦਾ ਹੈ ਤਾਂ ਰਿਲਾਇੰਸ ਇੰਡਸਟ੍ਰੀਜ਼ ਨੂੰ ਗ੍ਰੀਨ ਐਨਰਜੀ ਕਾਰੋਬਾਰ ਨੂੰ ਬੜ੍ਹਾਵਾ ਦੇਣ ’ਚ ਮਦਦ ਮਿਲੇਗੀ।


author

Sanjeev

Content Editor

Related News