MTNL ਨੇ ਜਾਇਦਾਦਾਂ ਨੂੰ ਵੇਚਣ, ਕਿਰਾਏ ’ਤੇ ਦੇਣ ਦੀ ਪ੍ਰਕਿਰਿਆ ਕੀਤੀ ਸ਼ੁਰੂ
Friday, Jan 03, 2020 - 01:31 AM (IST)

ਨਵੀਂ ਦਿੱਲੀ(ਭਾਸ਼ਾ)-ਸਰਕਾਰੀ ਦੂਰਸੰਚਾਰ ਕੰਪਨੀ ਐੱਮ. ਟੀ. ਐੱਨ. ਐੱਲ. ਨੇ 23,000 ਕਰੋਡ਼ ਰੁਪਏ ਦੀ ਜਾਇਦਾਦ ਨੂੰ ਭੁਨਾਉਣ (ਕਿਰਾਏ ’ਤੇ ਚੜ੍ਹਾਉਣ ਜਾਂ ਵੇਚਣ) ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕੰਪਨੀ ਦੀ ਯੋਜਨਾ ਅਗਲੇ ਵਿੱਤੀ ਸਾਲ ’ਚ ਲਾਭ ਦੀ ਸਥਿਤੀ ’ਚ ਆਉਣ ਦੀ ਹੈ। ਕੰਪਨੀ ਪਹਿਲਾਂ ਹੀ 6200 ਕਰੋਡ਼ ਰੁਪਏ ਦੀਆਂ ਜਾਇਦਾਦਾਂ ਵੇਚਣ ਜਾਂ ਕਿਰਾਏ ’ਤੇ ਚੜ੍ਹਾਉਣ ਲਈ ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ (ਦੀਪਮ) ਨੂੰ ਯੋਜਨਾ ਸੌਂਪ ਚੁੱਕੀ ਹੈ।