MTNL ਦੇ 13,500 ਕਰਮਚਾਰੀਆਂ ਨੇ VRS ਦੇ ਲਈ ਕੀਤੀ ਅਰਜ਼ੀ

11/20/2019 5:08:01 PM

ਨਵੀਂ ਦਿੱਲੀ—ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਮਹਾਨਗਰ ਟੈਲੀਫੋਨ ਨਿਗਮ ਲਿਮਟਿਡ (ਐੱਮ.ਟੀ.ਐੱਨ.ਐੱਲ.) ਦੀ ਸਵੈਇੱਛਕ ਰਿਟਾਇਰਡ ਯੋਜਨਾ (ਵੀ.ਆਰ.ਐੱਸ.) ਲਈ 13,500 ਕਰਮਚਾਰੀਆਂ ਨੇ ਅਰਜ਼ੀ ਕੀਤੀ ਹੈ। ਕੰਪਨੀ ਨੇ ਵੀ.ਆਰ.ਐੱਸ ਯੋਜਨਾ ਦੀ ਘੋਸ਼ਣਾ ਹਾਲ ਹੀ 'ਚ ਕੀਤੀ ਸੀ। ਇਸ ਤੋਂ ਪਹਿਲਾਂ ਇਕ ਹੋਰ ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਦੀ ਵੀ.ਆਰ.ਐੱਸ. ਯੋਜਨਾ ਨੂੰ ਵੀ ਕਰਮਚਾਰੀਆਂ ਦੀ ਚੰਗੀ ਪ੍ਰਕਿਰਿਆ ਮਿਲੀ ਸੀ।
ਸ਼ੁਰੂਆਤ 'ਚ ਐੱਮ.ਟੀ.ਐੱਨ.ਐੱਲ. ਦਾ ਅਨੁਮਾਨ ਸੀ ਕਿ ਉਸ ਦੇ 13,500 ਕਰਮਚਾਰੀ ਇਸ ਯੋਜਨਾ ਦਾ ਵਿਕਲਪ ਚੁਣਨਗੇ ਪਰ ਹੁਣ ਤੱਕ 13,532 ਕਰਮਚਾਰੀ ਵੀ.ਆਰ.ਐੱਸ. ਦੇ ਲਈ ਅਰਜ਼ੀ ਕਰ ਚੁੱਕੇ ਹਨ। ਅਜੇ ਇਸ ਯੋਜਨਾ ਨੂੰ ਬੰਦ ਹੋਣ 'ਚ ਕਰੀਬ ਦੋ ਹਫਤੇ ਦਾ ਸਮਾਂ ਬਚਿਆ ਹੈ। ਐੱਮ.ਟੀ.ਐੱਨ.ਐੱਲ. ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੁਨੀਲ ਕੁਮਾਰ ਨੇ ਬੁੱਧਵਾਰ ਨੂੰ ਕਿਹਾ ਕਿ ਵੀ.ਆਰ.ਐੱਸ. ਦੇ ਲਈ ਕਾਫੀ ਚੰਗੀ ਪ੍ਰਤੀਕਿਰਿਆ ਮਿਲੀ ਹੈ। ਹੁਣ ਤੱਕ 13,532 ਕਰਮਚਾਰੀ ਇਸ ਦੇ ਲਈ ਅਰਜ਼ੀ ਕਰ ਚੁੱਕੇ ਹਨ। ਸਾਡਾ ਅੰਤਰਿਕ ਟੀਚਾ 13,500 ਦਾ ਸੀ।
ਕੁਮਾਰ ਨੇ ਭਰੋਸਾ ਦਿਵਾਇਆ ਕਿ ਇਸ ਯੋਜਨਾ 'ਚ ਜਿੰਨਾ ਸੰਭਵ ਹੋਵੇਗਾ ਓਨੇ ਹੀ ਕਰਮਚਾਰੀਆਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਨੇ ਵੀ.ਆਰ.ਐੱਸ. ਲਈ ਅਰਜ਼ੀ ਦੀ ਤਾਰੀਕ ਖਤਮ ਹੋਣ ਤੋਂ ਪਹਿਲਾਂ 14,500 ਤੋਂ 15,000 ਕਰਮਚਾਰੀ ਇਸ ਦੇ ਲਈ ਅਰਜ਼ੀ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਕੁੱਲ ਮਿਲਾ ਕੇ ਕੰਪਨੀ ਦੇ 16,300 ਕਰਮਚਾਰੀ ਇਸ ਦੇ ਪਾਤਰ ਹਨ। ਉੱਧਰ ਬੀ.ਐੱਸ.ਐੱਨ.ਐੱਲ. ਦੇ ਮਾਮਲੇ 'ਚ ਅਜੇ ਤੱਕ 77,000 ਕਰਮਚਾਰੀ ਵੀ.ਆਰ.ਐੱਸ. ਲਈ ਅਰਜ਼ੀ ਕਰ ਚੁੱਕੇ ਹਨ। ਐੱਮ.ਟੀ.ਐੱਨ.ਐੱਲ. ਨੂੰ ਪਿਛਲੇ ਦਸ 'ਚੋਂ ਨੌ ਸਾਲ ਘਾਟਾ ਹੋਇਆ ਹੈ। ਬੀ.ਐੱਸ.ਐੱਨ.ਐੱਲ. ਵੀ 2010 ਤੋਂ ਘਾਟੇ 'ਚ ਹੈ। ਦੋਵਾਂ ਕੰਪਨੀਆਂ 40,000 ਕਰੋੜ ਰੁਪਏ ਦਾ ਕਰਜ਼ ਹੈ। ਇਸ 'ਚ ਅੱਧਾ ਇਕੱਲੇ ਐੱਨ.ਟੀ.ਐੱਨ.ਐੱਲ. 'ਤੇ ਹੈ।


Aarti dhillon

Content Editor

Related News