ਸਾਮਾਨਾਂ ''ਤੇ MRP ਦੇ ਨਾਲ ਬੋਲਡ ''ਚ ਇਨ੍ਹਾਂ 6 ਗੱਲਾਂ ਨੂੰ ਲਿਖਣਾ ਲਾਜ਼ਮੀ

07/08/2020 6:15:11 PM

ਨਵੀਂ ਦਿੱਲੀ— ਸਰਕਾਰ ਨੇ ਰੋਜ਼ਮਰ੍ਹਾ ਦੇ ਇਸਤੇਮਾਲ 'ਚ ਆਉਣ ਵਾਲੀਆਂ ਵਸਤੂਆਂ 'ਤੇ ਐੱਮ. ਆਰ. ਪੀ. ਦੇ ਗੜਬੜੀ 'ਤੇ ਸਖਤ ਨੋਟਿਸ ਲਿਆ ਹੈ।

ਕੇਂਦਰੀ ਖੁਰਾਕ ਤੇ ਖਪਤਕਾਰ ਮਾਮਲੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਖਪਤਕਾਰਾਂ ਨੂੰ ਐੱਮ. ਆਰ. ਪੀ. ਬਾਰੇ ਹਨੇਰੇ 'ਚ ਰੱਖਿਆ ਜਾਂਦਾ ਹੈ। ਸਰਕਾਰ ਇਸ ਪ੍ਰਤੀ ਗੰਭੀਰ ਹੋ ਗਈ ਹੈ। ਰਾਮ ਵਿਲਾਸ ਪਾਸਵਾਨ ਨੇ ਕਿਹਾ ਹੈ ਕਿ ਅਜਿਹੀਆਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਪੈਕੇਟ 'ਚ ਵੇਚੇ ਜਾਣ ਵਾਲੇ ਸਮਾਨ 'ਤੇ ਪ੍ਰਦਰਸ਼ਤ ਕੀਤੀ ਜਾਣ ਵਾਲੀ ਲੋੜੀਂਦੀ ਜਾਣਕਾਰੀ ਦੀ ਸਹੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਇਸ ਸਬੰਧ 'ਚ ਮੈਂ ਵਿਭਾਗ ਦੇ ਸਕੱਤਰ ਤੇ ਕਾਨੂੰਨੀ ਮੈਟਰੋਲੋਜੀ ਦੇ ਅਧਿਕਾਰੀਆਂ ਨੂੰ ਕਾਰਵਾਈ ਯਕੀਨੀ ਬਣਾਉਣ ਲਈ ਕਈ ਹੁਕਮ ਦਿੱਤੇ ਹਨ। ਹੁਣ ਵਿਭਾਗ ਨੇ ਸਾਮਾਨਾਂ 'ਤੇ ਐੱਮ. ਆਰ. ਪੀ. ਪ੍ਰਤੀ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ।

ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਸਾਰੇ ਸੂਬਿਆਂ ਅਤੇ ਕਾਨੂੰਨੀ ਮੈਟ੍ਰੋਲੋਜੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਤਪਾਦ 'ਤੇ ਨਿਰਮਾਤਾ ਤੇ ਦੇਸ਼ ਦਾ ਨਾਮ, ਨਿਰਮਾਤਾ/ਦਰਾਮਦਕਾਰ/ ਪੈਕਰ ਦਾ ਨਾਂ/ ਪਤਾ, ਨਿਰਮਾਣ ਮਿਤੀ, ਮਿਆਦ ਮਿਤੀ, ਐੱਮ. ਆਰ. ਪੀ. (ਟੈਕਸ ਸਮੇਤ), ਮਾਤਰਾ/ਭਾਰ, ਖਪਤਕਾਰਾਂ ਲਈ ਸ਼ਿਕਾਇਤ ਨੰਬਰ, ਆਦਿ ਹੋਰ ਮਹੱਤਵਪੂਰਣ ਚੀਜ਼ਾਂ ਨੂੰ ਖਪਤਕਾਰਾਂ ਦੇ ਹਿੱਤ 'ਚ ਵੱਡੇ ਅੱਖਰਾਂ 'ਚ ਲਿਖਿਆ ਜਾਣਾ ਚਾਹੀਦਾ ਹੈ।


Sanjeev

Content Editor

Related News