ਜ਼ਿਆਦਾਤਰ ਭਾਰਤੀ ਕੰਪਨੀਆਂ 2022 ਵਿੱਚ ਆਪਣੇ ਸਾਈਬਰ ਸੁਰੱਖਿਆ ਬਜਟ ਵਿੱਚ ਕਰਨਗੀਆਂ ਵਾਧਾ : ਸਰਵੇਖਣ

Sunday, Oct 31, 2021 - 05:52 PM (IST)

ਜ਼ਿਆਦਾਤਰ ਭਾਰਤੀ ਕੰਪਨੀਆਂ 2022 ਵਿੱਚ ਆਪਣੇ ਸਾਈਬਰ ਸੁਰੱਖਿਆ ਬਜਟ ਵਿੱਚ ਕਰਨਗੀਆਂ ਵਾਧਾ : ਸਰਵੇਖਣ

ਨਵੀਂ ਦਿੱਲੀ (ਪੋਸਟ ਬਿਊਰੋ) - ਸਾਈਬਰ ਖਤਰੇ ਦੇ ਮੱਦੇਨਜ਼ਰ ਦੇਸ਼ ਦੀਆਂ ਕਰੀਬ 80 ਫੀਸਦੀ ਕੰਪਨੀਆਂ ਸਾਲ 2022 ਵਿੱਚ ਆਪਣੇ ਸਾਈਬਰ ਸੁਰੱਖਿਆ ਬਜਟ ਵਿੱਚ ਵਾਧਾ ਕਰ ਸਕਦੀਆਂ ਹਨ। ਗਲੋਬਲ ਸਲਾਹਕਾਰ ਕੰਪਨੀ PwC ਨੇ ਇਕ ਸਰਵੇਖਣ 'ਚ ਇਹ ਗੱਲ ਕਹੀ ਹੈ। PwC ਦੇ 'ਡਿਜੀਟਲ ਟਰੱਸਟ ਇਨਸਾਈਟਸ-2022' ਸਰਵੇਖਣ ਦੇ ਅਨੁਸਾਰ, ਜੋਖਮ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਹੀ ਹੈ ਅਤੇ ਕੰਪਨੀਆਂ ਆਪਣੇ ਜੋਖਮਾਂ ਦਾ ਪ੍ਰਬੰਧਨ ਕਰਨ ਲਈ ਪਹਿਲਾਂ ਨਾਲੋਂ ਵੱਧ ਸਾਈਬਰ ਸੁਰੱਖਿਆ ਵਿੱਚ ਨਿਵੇਸ਼ ਕਰ ਰਹੀਆਂ ਹਨ।

ਸਰਵੇਖਣ ਦੇ ਅਨੁਸਾਰ, ਬਹੁਤ ਸਾਰੀਆਂ ਕੰਪਨੀਆਂ ਨੇ ਆਪਣੇ ਸਾਈਬਰ ਜੋਖਮਾਂ ਦਾ ਪ੍ਰਬੰਧਨ ਕਰਨ ਲਈ ਕਈ ਸਾਈਬਰ ਸੁਰੱਖਿਆ ਸਾਧਨਾਂ ਅਤੇ ਤਕਨਾਲੋਜੀਆਂ ਵਿੱਚ ਨਿਵੇਸ਼ ਕੀਤਾ ਹੈ। ਸਰਵੇਖਣ ਮੁਤਾਬਕ, ''ਸਰਵੇਖਣ 'ਚ ਸ਼ਾਮਲ ਕੰਪਨੀਆਂ 'ਚੋਂ 82 ਫੀਸਦੀ ਨੇ 2022 'ਚ ਆਪਣੇ ਸਾਈਬਰ ਸੁਰੱਖਿਆ ਬਜਟ ਨੂੰ ਵਧਾਉਣ ਦੀ ਸੰਭਾਵਨਾ ਜਤਾਈ ਹੈ। ਇਸ ਤੋਂ ਇਲਾਵਾ, ਦੇਸ਼ ਦੀਆਂ 41 ਪ੍ਰਤੀਸ਼ਤ ਕੰਪਨੀਆਂ 2022 ਵਿੱਚ ਆਪਣੇ ਸਾਈਬਰ ਬਜਟ ਵਿੱਚ 10 ਪ੍ਰਤੀਸ਼ਤ ਤੋਂ ਵੱਧ ਵਾਧੇ ਦੀ ਉਮੀਦ ਕਰ ਰਹੀਆਂ ਹਨ।

ਸਰਵੇਖਣ ਵਿੱਚ ਵਿਸ਼ਵ ਪੱਧਰ 'ਤੇ 3,602 ਕਾਰੋਬਾਰੀ, ਤਕਨਾਲੋਜੀ ਅਤੇ ਸੁਰੱਖਿਆ ਅਤੇ ਹੋਰ ਸੁਰੱਖਿਆ ਅਧਿਕਾਰੀਆਂ ਦੀ ਰਾਏ ਲਈ ਗਈ। ਇਨ੍ਹਾਂ ਵਿੱਚ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.), ਕਾਰਪੋਰੇਟ ਡਾਇਰੈਕਟਰ, ਮੁੱਖ ਵਿੱਤੀ ਅਧਿਕਾਰੀ (ਸੀ.ਐੱਫ.ਓ.) ਆਦਿ ਸ਼ਾਮਲ ਹਨ। ਸਰਵੇਖਣ ਦੇ ਭਾਰਤੀ ਸੰਸਕਰਣ ਨੇ 109 ਅਧਿਕਾਰੀਆਂ ਦੀ ਰਾਏ ਲਈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News