BS6 ਇੰਜਣ ਨਾਲ ਭਾਰਤ 'ਚ ਲਾਂਚ ਹੋਇਆ ਸਭ ਤੋਂ ਕਿਫਾਇਤੀ 125cc ਵੈਸਪਾ ਸਕੂਟਰ

Saturday, May 30, 2020 - 04:10 PM (IST)

BS6 ਇੰਜਣ ਨਾਲ ਭਾਰਤ 'ਚ ਲਾਂਚ ਹੋਇਆ ਸਭ ਤੋਂ ਕਿਫਾਇਤੀ 125cc ਵੈਸਪਾ ਸਕੂਟਰ

ਆਟੋ ਡੈਸਕ— ਪਿਆਜੀਓ ਨੇ ਭਾਰਤ 'ਚ ਆਪਣੇ ਸਭ ਤੋਂ ਪ੍ਰਸਿੱਧ ਸਕੂਟਰ ਵੈਸਪਾ ਦੇ ਨਵੇਂ ਸਸਤੇ ਮਾਡਲ Notte 125 ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ ਵਿਚ ਲੱਗਾ 125 ਸੀਸੀ ਦਾ ਬੀ.ਐੱਸ.-6 ਇੰਜਣ ਹੈ। ਇਸ ਸਕੂਟਰ ਦੀ ਕੀਮਤ 91,864 ਰੁਪਏ ਰੱਖੀ ਗਈ ਹੈ। ਦੱਸ ਦੇਈਏ ਕਿ 125 ਸੀਸੀ ਬੀ.ਐੱਸ.-6 ਤੋਂ ਇਲਾਵਾ ਇਸ ਸਕੂਟਰ 'ਚ ਹੋਰ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਨੂੰ ਪਹਿਲਾਂ ਵਰਗੇ ਹੀ ਗੂੜੇ ਰੰਗਾਂ 'ਚ ਲਿਆਇਆ ਗਿਆ ਹੈ ਪਰ ਇਸ ਵਾਰ ਕ੍ਰੋਮ ਦੀ ਵਰਤੋਂ ਨਹੀਂ ਕੀਤੀ ਗਈ, ਇਥੇ ਕੰਪਨੀ ਨੇ ਪੈਸੇ ਬਚਾਏ ਹਨ। 

PunjabKesari

ਇੰਜਣ
ਵੈਸਪਾ ਨੋਟੇ 'ਚ 125 ਸੀਸੀ ਦਾ ਬੀ.ਐੱਸ.-6 ਇੰਜਣ ਲੱਗਾ ਹੈ ਜੋ 9.92 ਬੀ.ਐੱਚ.ਪੀ. ਦੀ ਤਾਕਤ ਅਤੇ 9.6 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ ਹੁਣ ਫਿਊਲ ਇੰਜੈਕਸ਼ਨ ਤਕਨੀਕ ਨਾਲ ਜੋੜਿਆ ਗਿਆ ਹੈ ਜਿਸ ਨਾਲ ਪ੍ਰਦਰਸ਼ਨ ਅਤੇ ਮਾਈਲੇਜ ਕਾਫੀ ਬਿਹਤਰ ਮਿਲਣ ਵਾਲੀ ਹੈ।

PunjabKesari


author

Rakesh

Content Editor

Related News