ਸੰਭਲ ਕੇ ਕਰੋ WhatsApp ਦਾ ਇਸਤੇਮਾਲ! 28 ਦਿਨ 'ਚ 45 ਲੱਖ ਤੋਂ ਜ਼ਿਆਦਾ ਭਾਰਤੀ ਖ਼ਾਤੇ ਹੋਏ ਬੈਨ
Monday, Apr 03, 2023 - 10:56 AM (IST)
ਨਵੀਂ ਦਿੱਲੀ : ਮੈਟਾ(Meta) ਦੀ ਮਲਕੀਅਤ ਵਾਲੀ ਐਪ 'ਵਟਸਐਪ' ਨੇ ਫਰਵਰੀ 'ਚ 45 ਲੱਖ ਤੋਂ ਜ਼ਿਆਦਾ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ, ਜੋ ਪਿਛਲੇ ਮਹੀਨੇ ਬੈਨ ਕੀਤੇ ਗਏ ਖਾਤਿਆਂ ਦੀ ਗਿਣਤੀ ਨਾਲੋਂ ਕਿਤੇ ਜ਼ਿਆਦਾ ਹੈ। ਵਟਸਐਪ ਨੇ ਭਾਰਤ ਬਾਰੇ ਆਪਣੀ ਮਹੀਨਾਵਾਰ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਵਟਸਐਪ ਨੇ ਜਨਵਰੀ 'ਚ 29 ਲੱਖ, ਦਸੰਬਰ 'ਚ 36 ਲੱਖ ਅਤੇ ਨਵੰਬਰ 'ਚ 37 ਲੱਖ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਯੂਜ਼ਰ ਸੇਫਟੀ ਰਿਪੋਰਟ ਯੂਜ਼ਰਸ ਤੋਂ ਪ੍ਰਾਪਤ ਸ਼ਿਕਾਇਤਾਂ ਅਤੇ ਉਨ੍ਹਾਂ 'ਤੇ WhatsApp ਦੁਆਰਾ ਕੀਤੀ ਗਈ ਕਾਰਵਾਈ ਦਾ ਵੇਰਵਾ ਦਿੰਦੀ ਹੈ। ਇਸ ਦੇ ਨਾਲ ਹੀ ਵਟਸਐਪ ਵੱਲੋਂ ਐਪ ਦੀ ਦੁਰਵਰਤੋਂ ਨੂੰ ਰੋਕਣ ਲਈ ਕੀਤੀ ਗਈ ਸਾਵਧਾਨੀ ਦੀ ਵੀ ਜਾਣਕਾਰੀ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦਾ ਹੋਇਆ ਧਮਾਕੇਦਾਰ ਆਗਾਜ਼
ਵਟਸਐਪ ਦੇ ਬੁਲਾਰੇ ਨੇ ਕਿਹਾ, "ਤਾਜ਼ਾ ਮਾਸਿਕ ਰਿਪੋਰਟ ਅਨੁਸਾਰ, ਵਟਸਐਪ ਨੇ ਫਰਵਰੀ ਮਹੀਨੇ ਵਿੱਚ 45 ਲੱਖ ਤੋਂ ਵੱਧ ਖਾਤਿਆਂ ਨੂੰ ਬੈਨ ਕਰ ਦਿੱਤਾ ਸੀ।" ਕਿਸੇ ਵੀ ਭਾਰਤੀ ਖਾਤੇ ਦੀ ਪਛਾਣ +91 ਫ਼ੋਨ ਨੰਬਰ ਰਾਹੀਂ ਕੀਤੀ ਜਾਂਦੀ ਹੈ। ਸ਼ਨੀਵਾਰ ਨੂੰ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ 1 ਫਰਵਰੀ 2023 ਤੋਂ 28 ਫਰਵਰੀ 2023 ਦਰਮਿਆਨ 4,597,400 ਵਟਸਐਪ ਖਾਤਿਆਂ 'ਤੇ ਪਾਬੰਦੀ ਲਗਾਈ ਗਈ ਸੀ। ਇਨ੍ਹਾਂ ਵਿੱਚੋਂ 1,298,000 ਖਾਤਿਆਂ ਨੂੰ ਉਪਭੋਗਤਾਵਾਂ ਤੋਂ ਕੋਈ ਸ਼ਿਕਾਇਤ ਮਿਲਣ ਤੋਂ ਪਹਿਲਾਂ ਹੀ ਸਾਵਧਾਨੀ ਦੇ ਤੌਰ 'ਤੇ ਬੈਨ ਕਰ ਦਿੱਤਾ ਗਿਆ ਸੀ। ਤਾਜ਼ਾ ਰਿਪੋਰਟ ਮੁਤਾਬਕ ਫਰਵਰੀ ਦੌਰਾਨ 2,804 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਅਤੇ 504 ਖ਼ਾਤਿਆਂ ਨੂੰ ਲੈ ਕੇ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ : ਜੇਕਰ ਤੁਹਾਡੇ ਕੋਲ ਹੈ 10-15 ਸਾਲ ਪੁਰਾਣਾ ਵਾਹਨ, ਤਾਂ ਪੜ੍ਹੋ ਇਹ ਅਹਿਮ ਖ਼ਬਰ...
ਪ੍ਰਾਪਤ ਹੋਈਆਂ ਕੁੱਲ ਰਿਪੋਰਟਾਂ ਵਿੱਚੋਂ, 2,548 ਲਈ 'ਪਾਬੰਦੀ ਦੀਆਂ ਅਪੀਲਾਂ' ਸਨ, ਜਦੋਂ ਕਿ ਹੋਰ ਸ਼ਿਕਾਇਤਾਂ ਖਾਤਾ ਸਹਾਇਤਾ, ਉਤਪਾਦ ਸਹਾਇਤਾ, ਸੁਰੱਖਿਆ ਅਤੇ ਹੋਰ ਮੁੱਦਿਆਂ ਨਾਲ ਸਬੰਧਤ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ, "ਅਸੀਂ ਪ੍ਰਾਪਤ ਹੋਈਆਂ ਸਾਰੀਆਂ ਸ਼ਿਕਾਇਤਾਂ ਦਾ ਜਵਾਬ ਦਿੰਦੇ ਹਾਂ। ਸਿਰਫ਼ ਉਹਨਾਂ ਸ਼ਿਕਾਇਤਾਂ ਦਾ ਜਵਾਬ ਨਹੀਂ ਦਿੱਤਾ ਜਾਂਦਾ ਹੈ ਜੋ ਪਿਛਲੀ ਸ਼ਿਕਾਇਤ ਦੇ ਸਮਾਨ ਹਨ।" ਸੂਚਨਾ ਤਕਨਾਲੋਜੀ (IT) ਨਿਯਮਾਂ ਦੇ ਤਹਿਤ, ਵੱਡੇ ਡਿਜੀਟਲ ਪਲੇਟਫਾਰਮਾਂ (5 ਮਿਲੀਅਨ ਤੋਂ ਵੱਧ ਉਪਭੋਗਤਾਵਾਂ ਵਾਲੇ) ਲਈ ਹਰ ਮਹੀਨੇ ਇੱਕ ਪਾਲਣਾ ਰਿਪੋਰਟ ਪ੍ਰਕਾਸ਼ਤ ਕਰਨਾ ਲਾਜ਼ਮੀ ਹੁੰਦਾ ਹੈ। ਇਸ ਰਿਪੋਰਟ ਵਿਚ ਪ੍ਰਾਪਤ ਸ਼ਿਕਾਇਤਾਂ ਅਤੇ ਉਨ੍ਹਾਂ ਦੇ ਉੱਪਰ ਕੀਤੀ ਗਈ ਕਾਰਵਾਈ ਦਾ ਵੇਰਵਾ ਹੁੰਦਾ ਹੈ। ਪਿਛਲੇ ਲੰਮੇ ਸਮੇ ਤੋਂ ਨਫ਼ਰਤ ਭਰੇ ਭਾਸ਼ਣਾਂ, ਗਲਤ ਸੂਚਨਾ ਅਤੇ ਫਰਜੀ ਖ਼ਬਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਕੰਪਨੀਆਂ ਦੀ ਆਲੋਚਨਾ ਹੁੰਦੀ ਆ ਰਹੀ ਹੈ।
ਇਹ ਵੀ ਪੜ੍ਹੋ : ਹੈਦਰਾਬਾਦ ਦੇ ਇੱਕ ਵਿਅਕਤੀ ਨੇ Swiggy ਰਾਹੀਂ ਆਰਡਰ ਕੀਤੀ 6 ਲੱਖ ਰੁਪਏ ਦੀ ਇਡਲੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।