ਕ੍ਰਾਫਟ ਪੇਪਰ ਦੀ ਕੀਮਤ ’ਚ ਵਾਧੇ ਕਾਰਣ 2,000 ਤੋਂ ਵੱਧ ਕਾਰਟਨ ਬਾਕਸ ਇਕਾਈਆਂ ਬੰਦ ਹੋਣ ਕੰਢੇ

Saturday, Mar 13, 2021 - 09:35 AM (IST)

ਨਵੀਂ ਦਿੱਲੀ (ਅੈੱਚ.) – ਕ੍ਰਾਫਟ ਪੇਪਰ ਦੀਆਂ ਕੀਮਤਾਂ ’ਚ ਅਚਾਨਕ ਵਾਧਾ ਹੋਣ ਕਾਰਣ 2,000 ਤੋਂ ਵੱਧ ਕਾਰਟਨ ਬਾਕਸ ਇਕਾਈਆਂ ਬੰਦ ਹੋਣ ਕੰਢੇ ਹਨ। ਕਾਰੋਬਾਰੀਆਂ ਨੇ ਇਸ ਦੀ ਬਰਾਮਦ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਸਾਊਥ ਇੰਡੀਆ ਕਾਰੀਗੇਟੇਡ ਬਾਕਸ ਮੈਨੂਫੈਕਚਰਰਸ ਐਸੋਸੀਏਸ਼ਨ (ਐੱਸ. ਆਈ. ਸ. ਬੀ. ਐੱਮ. ਏ.) ਨੇ ਕੇਂਦਰ ਤੋਂ ਕਿਸੇ ਵੀ ਰੂਪ ’ਚ ਕ੍ਰਾਫਟ ਪੇਪਰ ਦੀ ਬਰਾਮਦ ’ਤੇ ਤੁਰੰਤ ਪਾਬੰਦੀ ਲਗਾਉਣ ਲਈ ਕਿਹਾ ਹੈ ਕਿਉਂਕਿ ਹਾਲ ਹੀ ਦੇ ਮਹੀਨਿਆਂ ’ਚ ਸਥਾਨਕ ਬਾਜ਼ਾਰ ’ਚ ਇਸ ਦੀ ਸਪਲਾਈ 50 ਫੀਸਦੀ ਤੋਂ ਘੱਟ ਹੋ ਗਈ ਸੀ।

ਇਹ ਵੀ ਪੜ੍ਹੋ : ਗੋਲਡ ETF ਨੂੰ ਲੈ ਕੇ ਨਿਵੇਸ਼ਕਾਂ ਦਾ ਰੁਝਾਨ ਬਰਕਰਾਰ, ਫਰਵਰੀ ’ਚ 491 ਕਰੋੜ ਰੁਪਏ ਦਾ ਨਿਵੇਸ਼

ਕ੍ਰਾਫਟ ਪੇਪਰ ਮੁੱਖ ਤੌਰ ’ਤੇ ਫਾਰਮਾ, ਐੱਫ. ਐੱਮ. ਸੀ. ਜੀ., ਖੁਰਾਕ ਪਦਾਰਥਾਂ, ਆਟੋਮੋਬਾਈਲ ਅਤੇ ਬਿਜਲੀ ਦੇ ਉਪਕਰਣਾਂ ਵਰਗੇ ਖੇਤਰਾਂ ਵਲੋਂ ਵਰਤੇ ਜਾਣ ਵਾਲੇ ਬਕਸੇ ਦੇ ਉਤਪਾਦਨ ’ਚ ਮੁੱਖ ਕੱਚਾ ਮਾਲ ਹੈ। ਕ੍ਰਾਫਟ ਪੇਪਰ ਦੇ ਰੇਟ ਵਧਣ ਕਾਰਣ ਤਾਮਿਲਨਾਡੂ ਅਤੇ ਪੁੱਡੂਚੇਰੀ ’ਚ ਉਤਪਾਦਨ ਅਤੇ ਸੈਂਕੜਿਆਂ ਐੱਮ. ਐੱਸ. ਈ. ਪ੍ਰਭਾਵਿਤ ਹੋਏ ਹਨ।

ਹਾਲਾਂਕਿ ਬਾਕਸ ਦੀ ਮੰਗ ਕੋਵਿਡ-19 ਤੋਂ ਬਾਅਦ ਲਗਾਤਾਰ ਵਧ ਰਹੀ ਹੈ। ਨਿਰਮਾਤਾ ਸਪਲਾਈ ਯਕੀਨੀ ਕਰਨ ’ਚ ਸਮਰੱਥ ਨਹੀਂ ਹਨ ਕਿਉਂਕਿ ਹਜ਼ਾਰਾਂ ਟਨ ਕ੍ਰਾਫਟ ਪੇਪਰ ਬਰਾਮਦ ਬਾਜ਼ਾਰਾਂ ਲਈ ਭਾਰਤੀ ਤਟਾਂ ’ਤੇ ਪਿਆ ਹੈ। ਐੱਸ. ਆਈ. ਸੀ. ਬੀ. ਐੱਮ. ਏ. ਨੇ ਇਕ ਬਿਆਨ ’ਚ ਕਿਹਾ ਕਿ ਕ੍ਰਾਫਟ ਪੇਪਰ ਦੀ ਕੀਮਤ ’ਚ ਅਸਿੱਧੇ ਤੌਰ ’ਤੇ ਕੀਤੇ ਵਾਧੇ ਕਾਰਣ ਭਾਰੀ ਕਮੀ ਨੇ ਨਿਰਮਾਤਾਵਾਂ ਨੂੰ ਇਕਾਈਆਂ ਬੰਦ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : Amazon ਤੇ Flipkart ਦੀ ਛੁੱਟੀ ਕਰੇਗਾ ਭਾਰਤੀ ਈ-ਪੋਰਟਲ, ਕਾਰੋਬਾਰੀਆਂ ਤੇ ਗਾਹਕਾਂ ਦੀਆਂ ਲੱਗਣਗੀਆਂ ਮੌਜਾਂ

ਹਾਲਾਂਕਿ ਬਾਕਸ ਦੀ ਮੰਗ ਕੋਵਿਡ-19 ਤੋਂ ਬਾਅਦ ਲਗਾਤਾਰ ਵਧ ਰਹੀ ਹੈ। ਨਿਰਮਾਤਾ ਸਪਲਾਈ ਯਕੀਨੀ ਕਰਨ ’ਚ ਸਮਰੱਥ ਨਹੀਂ ਹਨ ਕਿਉਂਕਿ ਹਜ਼ਾਰਾਂ ਟਨ ਕ੍ਰਾਫਟ ਪੇਪਰ ਬਰਾਮਦ ਬਾਜ਼ਾਰਾਂ ਲਈ ਭਾਰਤੀ ਤਟਾਂ ’ਤੇ ਪਿਆ ਹੈ। ਐੱਸ. ਆਈ. ਸੀ. ਬੀ. ਐੱਮ. ਏ. ਨੇ ਇਕ ਬਿਆਨ ’ਚ ਕਿਹਾ ਕਿ ਕ੍ਰਾਫਟ ਪੇਪਰ ਦੀ ਕੀਮਤ ’ਚ ਅਸਿੱਧੇ ਤੌਰ ’ਤੇ ਕੀਤੇ ਗਏ ਵਾਧੇ ਕਾਰਣ ਭਾਰੀ ਕਮੀ ਨੇ ਨਿਰਮਾਤਾਵਾਂ ਨੂੰ ਇਕਾਈਆਂ ਬੰਦ ਕਰਨ ਕੰਢੇ ਪਹੁੰਚਾ ਦਿੱਤਾ ਹੈ।

ਇਹ ਵੀ ਪੜ੍ਹੋ : ਗਰਮੀਆਂ 'ਚ ਏ.ਸੀ., ਕੂਲਰ,ਪੱਖੇ ਲਿਆਉਣਗੇ ਪਸੀਨਾ, ਵਧਣਗੀਆਂ ਕੀਮਤਾਂ

ਬਾਕਸ ਨਿਰਮਾਤਾ ਬਹੁਤ ਘੱਟ ਮਾਰਜ਼ਨ ’ਤੇ ਕਰ ਰਹੇ ਕੰਮ

ਇਹ ਇਕ ਮੁਕਾਬਲੇਬਾਜ਼ ਖੇਤਰ ਹੈ ਅਤੇ ਬਾਕਸ ਨਿਰਮਾਤਾ ਬਹੁਤ ਘੱਟ ਮਾਰਜ਼ਨ ’ਤੇ ਕੰਮ ਕਰਦੇ ਹਨ। ਜ਼ਿਆਦਾਤਰ ਉਦਯੋਗ ਨਾ ਤਾਂ ਕੱਚੇ ਮਾਲ ਦੀ ਲਾਗਤ ’ਚ ਅਚਾਨਕ ਵਾਧੇ ਨੂੰ ਅਨੁਕੂਲ ਕਰ ਸਕਦੇ ਹਨ ਅਤੇ ਨਾ ਹੀ ਇਸ ਨੂੰ ਗਾਹਕਾਂ ਨੂੰ ਦੇ ਸਕਦੇ ਹਨ। ਜਦੋਂ ਤੱਕ ਬਰਾਮਦ ’ਤੇ ਪਾਬੰਦੀ ਨਹੀਂ ਲਗਾਈ ਜਾਂਦੀ ਅਤੇ ਕ੍ਰਾਫਟ ਪੇਪਰ ਦੀ ਸਪਲਾਈ ਯਕੀਨੀ ਨਹੀਂ ਹੋ ਜਾਂਦੀ, ਕਈ ਉਦਯੋਗਾਂ ਨੂੰ ਆਪਣਾ ਕਾਰੋਬਾਰ ਸਮੇਟਣਾ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ  ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News