ਅਕਤੂਬਰ ਦੇ ਮਹੀਨੇ ਭਾਰਤ ਦੇ ਖਾਣ ਵਾਲੇ ਤੇਲ ਦੇ ਆਯਾਤ ''ਚ ਆਈ ਭਾਰੀ ਗਿਰਾਵਟ
Friday, Nov 03, 2023 - 02:11 PM (IST)
ਬਿਜ਼ਨੈੱਸ ਡੈਸਕ - ਤਿਉਹਾਰਾਂ ਦੇ ਮੌਕੇ ਦੇਸ਼ ਵਿੱਚ ਮਹਿੰਗਾਈ ਦੀ ਰਫ਼ਤਾਰ ਤੇਜ਼ੀ ਹੁੰਦੀ ਜਾ ਰਹੀ ਹੈ। ਸਬਜ਼ੀਆਂ ਤੋਂ ਲੈ ਕੇ ਖਾਣ-ਪੀਣ ਦੀਆਂ ਸਾਰੀਆਂ ਚੀਜ਼ਾਂ ਦੀ ਕੀਮਤ 'ਚ ਉਤਰਾਅ-ਚੜ੍ਹਾਅ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਜੇਕਰ ਅਸੀਂ ਗੱਲ ਖਾਣ ਵਾਲੇ ਤੇਲ ਦੀ ਕਰੀਏ ਤਾਂ ਅਕਤੂਬਰ ਦੇ ਮਹੀਨੇ ਭਾਰਤ ਦਾ ਖਾਣ ਵਾਲੇ ਤੇਲ ਦਾ ਆਯਾਤ 16 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਰਿਫਾਇਨਰਾਂ ਨੇ ਜ਼ਿਆਦਾ ਸਟਾਕ ਕਾਰਨ ਪਾਮ ਆਇਲ, ਸੋਇਆ ਤੇਲ ਅਤੇ ਸੂਰਜਮੁਖੀ ਦੇ ਤੇਲ ਦੀ ਦਰਾਮਦ ਵਿੱਚ ਕਟੌਤੀ ਕੀਤੀ ਹੈ।
ਇਹ ਵੀ ਪੜ੍ਹੋ - ਸੰਕਟ 'ਚ ਜੈੱਟ ਏਅਰਵੇਜ਼ ਦੇ ਮਾਲਕ ਨਰੇਸ਼ ਗੋਇਲ, 538 ਕਰੋੜ ਦੀ ਜਾਇਦਾਦ ਜ਼ਬਤ, ਜਾਣੋ ਪੂਰਾ ਮਾਮਲਾ
ਸੂਤਰਾਂ ਅਨੁਸਾਰ ਦੁਨੀਆ ਦੇ ਸਭ ਤੋਂ ਵੱਡੇ ਤੇਲ ਆਯਾਤਕ ਦੁਆਰਾ ਖਾਣ ਵਾਲੇ ਤੇਲ ਦੀ ਖਰੀਦ ਵਿੱਚ ਕਟੌਤੀ ਪ੍ਰਮੁੱਖ ਉਤਪਾਦਕਾਂ ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਪਾਮ ਆਇਲ ਸਟਾਕ ਨੂੰ ਵਧਾ ਸਕਦੀ ਹੈ ਅਤੇ ਇਸ ਨਾਲ ਬੈਂਚਮਾਰਕ ਫਿਊਚਰਜ਼ 'ਤੇ ਦਬਾਅ ਪੈਣ ਦੀ ਸੰਭਾਵਨਾ ਹੈ। ਇਸ ਨਾਲ ਅਮਰੀਕੀ ਸੋਇਆ ਤੇਲ ਫਿਊਚਰਜ਼ ਅਤੇ ਸੂਰਜਮੁਖੀ ਤੇਲ 'ਤੇ ਵੀ ਦਬਾਅ ਪੈ ਸਕਦਾ ਹੈ। ਅਕਤੂਬਰ ਵਿੱਚ ਭਾਰਤ ਦੇ ਕੁੱਲ ਖਾਣ ਵਾਲੇ ਤੇਲ ਦੀ ਦਰਾਮਦ ਵਿੱਚ 10 ਲੱਖ ਟਨ ਦੀ ਗਿਰਾਵਟ ਆਈ ਹੈ, ਜੋ ਇੱਕ ਮਹੀਨੇ ਪਹਿਲਾਂ ਦੇ ਮੁਕਾਬਲੇ 33 ਫ਼ੀਸਦੀ ਘੱਟ ਹੈ।
ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ 400 ਕਰੋੜ ਦੀ ਫਿਰੌਤੀ
ਇਸ ਦੇ ਨਾਲ ਹੀ ਇਸ ਮਹੀਨੇ ਦੌਰਾਨ ਪਾਮ ਆਇਲ ਦੀ ਦਰਾਮਦ 14 ਫ਼ੀਸਦੀ ਡਿੱਗ ਕੇ 7,15,000 ਟਨ ਰਹਿ ਗਈ, ਜੋ ਚਾਰ ਮਹੀਨਿਆਂ ਦਾ ਹੇਠਲਾ ਪੱਧਰ ਹੈ। ਅਕਤੂਬਰ 'ਚ ਸੋਇਆ ਤੇਲ ਦੀ ਦਰਾਮਦ ਇਕ ਮਹੀਨੇ ਪਹਿਲਾਂ ਦੇ ਮੁਕਾਬਲੇ 63 ਫੀਸਦੀ ਘੱਟ ਕੇ 1,34,000 ਟਨ 'ਤੇ ਆ ਗਈ। ਸੂਰਜਮੁਖੀ ਦੇ ਤੇਲ ਦੀ ਦਰਾਮਦ 47 ਫੀਸਦੀ ਡਿੱਗ ਕੇ 1,50,000 ਟਨ 'ਤੇ ਆ ਗਈ ਹੈ, ਜੋ ਸੱਤ ਮਹੀਨਿਆਂ ਦਾ ਹੇਠਲਾ ਪੱਧਰ ਹੈ। ਦੱਸ ਦੇਈਏ ਕਿ ਗਰਮੀਆਂ ਵਿੱਚ ਬੀਜੀਆਂ ਜਾਣ ਵਾਲੀਆਂ ਤੇਲ ਬੀਜਾਂ ਦੀਆਂ ਫ਼ਸਲਾਂ ਮੰਡੀ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਕਾਰਨ ਖਾਣ ਵਾਲੇ ਤੇਲ ਦੀ ਦਰਾਮਦ ਦੀ ਲੋੜ ਘਟ ਗਈ ਹੈ।
ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8