ਤਿਉਹਾਰੀ ਸੀਜ਼ਨ ''ਚ ਮੋਦੀ ਸਰਕਾਰ ਦੇਵੇਗੀ ਤੋਹਫਾ, ਜਨ-ਧਨ ਅਕਾਊਂਟ ''ਚ ਫਿਰ ਤੋਂ ਭੇਜ ਸਕਦੀ ਹੈ 1500 ਰੁਪਏ
Wednesday, Oct 28, 2020 - 04:32 PM (IST)
ਬਿਜ਼ਨੈੱਸ ਡੈਸਕ: ਕੋਰੋਨਾ ਵਾਇਰਸ ਦੇ ਚੱਲਦੇ ਪੂਰੀ ਅਰਥਵਿਵਸਥਾ ਤਹਿਸ-ਨਹਿਸ ਹੋ ਗਈ ਹੈ। ਕੋਰੋਨਾ ਦਾ ਸਭ ਤੋਂ ਜ਼ਿਆਦਾ ਅਸਰ ਗਰੀਬਾਂ 'ਤੇ ਪਇਆ ਹੈ। ਲਿਹਾਜ਼ਾ ਮੋਦੀ ਸਰਕਾਰ ਨੇ ਗਰੀਬਾਂ ਲਈ ਫ੍ਰੀ 'ਚ ਨਵੰਬਰ ਤੱਕ ਅਨਾਜ਼ ਵੰਡਣ ਦੀ ਘੋਸ਼ਣਾ ਕੀਤੀ ਸੀ। ਹੁਣ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਮਾਰਚ 2021 ਤੱਕ ਵਧਾਇਆ ਜਾ ਸਕਦਾ ਹੈ। ਇਸ ਤਰ੍ਹਾਂ ਮੋਦੀ ਸਰਕਾਰ ਨੇ ਜਨ-ਧਨ ਅਕਾਊਂਟ 'ਚ ਔਰਤਾਂ ਦੇ ਅਕਾਊਂਟ 'ਚ ਪਿਛਲੀ ਵਾਰ 1500 ਰੁਪਏ ਭੇਜੇ ਗਏ ਸਨ। ਹੁਣ ਮੋਦੀ ਸਰਕਾਰ ਫਿਰ ਤੋਂ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਗਰੀਬ ਔਰਤਾਂ ਦੇ ਖਾਤਿਆਂ 'ਚ 1500 ਰੁਪਏ ਭੇਜਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਦਾ ਮਕਸਦ ਹੈ ਕਿ ਗਰੀਬ ਪਰਿਵਾਰ ਖੁਸ਼ੀ ਨਾਲ ਆਪਣੇ ਤਿਉਹਾਰ ਮਨ੍ਹਾ ਸਕਣ।
ਇਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਰਕਾਰ ਗਰੀਬ ਅਤੇ ਕਮਜ਼ੋਰ ਪਰਿਵਾਰ ਦੇ ਲੋਕਾਂ ਲਈ ਤੀਜੇ ਪ੍ਰੋਤਸਾਹਨ ਪੈਕੇਜ ਦੀ ਤਿਆਰੀ ਕਰ ਰਹੀ ਹੈ। ਸਰਕਾਰ ਗਰੀਬ ਕਲਿਆਣ ਯੋਜਨਾ ਦੇ ਤਹਿਤ ਅਨਾਜ਼ ਅਤੇ ਪੈਸੇ ਦੇਣ ਦੀ ਘੋਸ਼ਣਾ ਕਰ ਸਕਦੀ ਹੈ। ਦਰਅਸਲ ਸਰਕਾਰ ਨੇ 20 ਕਰੋੜ ਤੋਂ ਜ਼ਿਆਦਾ ਮਹਿਲਾ ਜਨ-ਧਨ ਅਕਾਊਂਟ ਹੋਲਡਰ ਦੇ ਅਕਾਊਂਟ 'ਚ 3 ਮਹੀਨੇ 'ਚ 1500 ਰੁਪਏ ਭੇਜੇ ਸਨ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਲਾਗੂ ਕੀਤੀ ਹੈ।
ਇਹ ਵੀ ਪੜ੍ਹੋ : ਗੰਢਿਆਂ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ
ਜਾਣੋ ਕਿੰਝ ਖੁੱਲ੍ਹਵਾਓ ਜਨ-ਧਨ ਅਕਾਊਂਟ
ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਤਹਿਤ ਜ਼ੀਰੋ ਬੈਲੇਂਸ 'ਤੇ ਸੇਵਿੰਗ ਅਕਾਊਂਟ ਖੁੱਲ੍ਹਵਾਇਆ ਜਾ ਸਕਦਾ ਹੈ। ਇਸ 'ਚ ਚੈੱਕ ਸੁਵਿਧਾ, ਇੰਸ਼ੋਰੈਂਸ ਵਰਗੀਆਂ ਤਮਾਮ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਤੁਸੀਂ ਕਿਸੇ ਵੀ ਬੈਂਕ ਦੀ ਬ੍ਰਾਂਚ 'ਚ ਜਾ ਕੇ ਜ਼ਰੂਰੀ ਡਾਕੂਮੈਂਟਸ ਲੈ ਕੇ ਆਪਣਾ ਅਕਾਊਂਟ ਖੁੱਲ੍ਹਵਾ ਸਕਦੇ ਹੋ।
ਇਨ੍ਹਾਂ ਡਾਕੂਮੈਂਟਸ ਦੀ ਹੈ ਜ਼ਰੂਰਤ
ਜਨ-ਧਨ ਅਕਾਊਂਟ ਖੁੱਲ੍ਹਵਾਉਣ ਲਈ ਆਧਾਰ ਕਾਰਡ, ਪਾਸਪੋਰਟ ਜਾਂ ਡਰਾਈਵਿੰਗ ਲਾਈਸੈਂਸ ਦੀ ਵਰਤੋਂ ਕਰ ਸਕਦੇ ਹੋ। ਤਾਂ ਜੋ ਤੁਹਾਡਾ ਕੇ.ਵਾਈ.ਸੀ. ਪੂਰਾ ਕੀਤਾ ਜਾ ਸਕੇ। ਜੇਕਰ ਤੁਹਾਡੇ ਕੋਲ ਕੋਈ ਡਾਕੂਮੈਂਟਸ ਨਹੀਂ ਹੈ ਤਾਂ ਤੁਸੀਂ ਆਪਣੀ ਸੈਲਫ ਅਟੈਸਟਿਡ ਫੋਟੋ ਲੈ ਕੇ ਬੈਂਕ ਅਧਿਕਾਰੀ ਦੇ ਸਾਹਮਣੇ ਆਪਣੇ ਸਾਈਨ ਕਰਕੇ ਤੁਸੀਂ ਅਕਾਊਂਟ ਓਪਨ ਕਰਵਾ ਸਕਦੇ ਹੋ। ਇਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਜਨ-ਧਨ ਅਕਾਊਂਟ ਖੁੱਲ੍ਹ੍ਹਾਉਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਲੱਗਦੀ ਹੈ। ਇਸ ਅਕਾਊਂਟ ਨੂੰ ਕੋਈ ਵੀ 10 ਸਾਲ ਤੋਂ ਉੱਪਰ ਦੇ ਲੋਕ ਖੁੱਲ੍ਹਵਾ ਸਕਦੇ ਹਨ।
ਇਹ ਵੀ ਪੜ੍ਹੋ : ਗਠੀਏ ਦੇ ਰੋਗੀਆਂ ਲਈ ਬੇਹੱਦ ਫ਼ਾਇਦੇਮੰਦ ਹੈ ਅਦਰਕ ਵਾਲਾ ਦੁੱਧ, ਕਰਦਾ ਹੈ ਹੋਰ ਵੀ ਬੀਮਾਰੀਆਂ ਦੂਰ
ਅਕਾਊਂਟ ਓਪਨ ਹੋਣ 'ਤੇ ਮਿਲਦੀਆਂ ਹਨ ਇਹ ਸੁਵਿਧਾਵਾਂ
ਇਸ ਅਕਾਊਂਟ ਨੂੰ ਓਪਨ ਕਰਵਾਉਣ 'ਤੇ ਓਵਰ ਡਰਾਫਟ ਦੀ ਸੁਵਿਧਾ ਦੇ ਨਾਲ ਰੂਪੇ ਡੈਬਿਟ ਕਾਰਡ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਂਦੀ ਹੈ। ਡੈਬਿਟ ਕਾਰਡ 'ਤੇ 1 ਲੱਖ ਰੁਪਏ ਦਾ ਐਕਸੀਡੈਂਟ ਇੰਸ਼ੋਰੈਂਸ ਮਿਲਦਾ ਹੈ। ਸਰਕਾਰੀ ਯੋਜਨਾਵਾਂ ਦਾ ਜੋ ਲਾਭ ਮਿਲਦਾ ਹੈ, ਉਸ 'ਚ ਸਿੱਧਾ ਫੰਡ ਅਕਾਊਂਟ 'ਚ ਟਰਾਂਸਫਰ ਕਰ ਦਿੱਤਾ ਜਾਂਦਾ ਹੈ।