ਖ਼ੁਸ਼ਖ਼ਬਰੀ, ਸਰਕਾਰ ਦੇ ਰਹੀ ਹੈ ਸਸਤਾ ਸੋਨਾ ਖਰੀਦਣ ਦਾ ਆਖ਼ਰੀ ਮੌਕਾ

08/29/2020 2:21:14 AM

ਨਵੀਂ ਦਿੱਲੀ : ਮੋਦੀ ਸਰਕਾਰ ਇਕ ਵਾਰ ਫਿਰ ਤੁਹਾਨੂੰ ਸਸਤਾ ਸੋਨਾ ਖਰੀਦਣ ਦਾ ਮੌਕਾ ਦੇ ਰਹੀ ਹੈ। ਇਸ ਸਾਲ ਤੁਹਾਡੇ ਲਈ ਇਹ ਆਖ਼ਰੀ ਮੌਕਾ ਹੋਵੇਗਾ। ਸਰਕਾਰ ਵੱਲੋਂ ਜ਼ਾਰੀ ਸਾਵਰੇਨ ਗੋਲਡ ਬਾਂਡ ਦੀ ਛੇਵੀਂ ਅਤੇ ਆਖ਼ਰੀ ਸੀਰੀਜ਼ 31 ਅਗਸਤ ਤੋਂ ਲੈ ਕੇ 4 ਸਤੰਬਰ ਦੌਰਾਨ ਸਬਸਕ੍ਰਿਪਸ਼ਨ ਲਈ ਖੁੱਲ੍ਹ ਰਹੀ ਹੈ। ਇਸ ਦੀ ਕਿਸ਼ਤ 8 ਸਤੰਬਰ ਨੂੰ ਜ਼ਾਰੀ ਕੀਤੀ ਜਾਵੇਗੀ। ਸਾਵਰੇਨ ਗੋਲਡ ਬਾਂਡ ਨੂੰ ਭਾਰਤੀ ਰਿਜ਼ਰਵ ਬੈਂਕ ਭਾਰਤ ਸਰਕਾਰ ਵੱਲੋਂ ਜ਼ਾਰੀ ਕਰੇਗਾ। ਇਹ ਸਬਸਕ੍ਰਿਪਸ਼ਨ ਵੀ ਉਦੋਂ ਖੁੱਲ੍ਹ ਰਹੀ ਹੈ ਜਦੋਂ ਘਰੇਲੂ ਕੀਮਤਾਂ ਨਵੀਂ ਉਚਾਈ 'ਤੇ ਪਹੁੰਚ ਰਹੀਆਂ ਹਨ। 56000 ਰੁਪਏ ਪ੍ਰਤੀ 10 ਗ੍ਰਾਮ ਤੋਂ ਉੱਤੇ ਪਹੁੰਚ ਕੇ ਰਿਕਾਰਡ ਬਣਾ ਚੁੱਕਿਆ ਸੋਨਾ ਪਿਛਲੇ ਕਈ ਦਿਨਾਂ ਤੋਂ ਹੇਠਾਂ ਵੱਲ ਜਾ ਰਿਹਾ ਹੈ। ਇਸ ਦੇ ਬਾਵਜੂਦ ਮਾਹਰਾਂ ਦਾ ਮੰਨਣਾ ਹੈ ਕਿ ਦੀਵਾਲੀ ਤੱਕ ਇਹ 64000 ਤੋਂ 82000 ਰੁਪਏ ਤੱਕ ਪਹੁੰਚ ਸਕਦਾ ਹੈ।

ਇਹ ਵੀ ਪੜ੍ਹੋ: ਜਾਣੋ 1 ਸਤੰਬਰ ਤੋਂ ਕਿਹੜੇ ਹੋਣ ਜਾ ਰਹੇ ਹਨ ਬਦਲਾਅ, ਤੁਹਾਡੇ ਪੈਸਿਆਂ ਨਾਲ ਜੁੜਿਆ ਹੈ ਮਾਮਲਾ

ਸਾਵਰੇਨ ਗੋਲਡ ਬਾਂਡ ਸਕੀਮ
ਇਸ ਯੋਜਨਾ ਦੀ ਸ਼ੁਰੂਆਤ ਨਵੰਬਰ 2015 ਵਿਚ ਹੋਈ ਸੀ। ਇਸ ਦਾ ਮਕਸਦ ਫਿਜ਼ੀਕਲ ਗੋਲਡ ਦੀ ਮੰਗ ਵਿਚ ਕਮੀ ਲਿਆਉਣ ਅਤੇ ਸੋਨੇ ਦੀ ਖ਼ਰੀਦ ਵਿਚ ਉਪਯੋਗ ਹੋਣ ਵਾਲੀ ਘਰੇਲੂ ਬਚਤ ਦਾ ਇਸਤੇਮਾਲ ਵਿੱਤੀ ਬਚਤ ਵਿਚ ਕਰਨਾ ਹੈ। ਘਰ ਵਿਚ ਸੋਨਾ ਖ਼ਰੀਦ ਕੇ ਰੱਖਣ ਦੀ ਬਜਾਏ ਜੇਕਰ ਤੁਸੀਂ ਸਾਵਰੇਨ ਗੋਲ‍ਡ ਬਾਂ‍ਡ ਵਿਚ ਨਿਵੇਸ਼ ਕਰਦੇ ਹੋ, ਤਾਂ ਤੁਸੀਂ ਟੈਕ‍ਸ ਵੀ ਬਚਾ ਸਕਦੇ ਹੋ।

ਕਿੰਨਾ ਖ਼ਰੀਦ ਸਕਦੇ ਹੋ ਸੋਨਾ
ਕੋਈ ਸ਼ਖਸ ਇਕ ਵਿੱਤ ਸਾਲ ਵਿਚ ਮਿਨੀਮਮ 1 ਗ੍ਰਾਮ ਅਤੇ ਮੈਕਸੀਮਮ 4 ਕਿੱਲੋਗ੍ਰਾਮ ਤੱਕ ਵੈਲਿਊ ਦਾ ਬਾਂਡ ਖ਼ਰੀਦ ਸਕਦਾ ਹੈ। ਹਾਲਾਂਕਿ ਕਿਸੇ ਟਰਸੱਟ ਲਈ ਖ਼ਰੀਦ ਦੀ ਵੱਧ ਤੋਂ ਵੱਧ ਸੀਮਾ 20 ਕਿੱਲੋਗ੍ਰਾਮ ਹੈ।

ਇਹ ਵੀ ਪੜ੍ਹੋ: ਟੋਲ ਪਲਾਜ਼ਾ 'ਤੇ 24 ਘੰਟੇ ਅੰਦਰ ਵਾਪਸੀ 'ਤੇ ਮਿਲਣ ਵਾਲਾ ਡਿਸਕਾਊਂਟ ਖ਼ਤਮ, ਸਿਰਫ਼ ਇਨ੍ਹਾਂ ਨੂੰ ਮਿਲੇਗਾ ਫ਼ਾਇਦਾ

2.5 % ਰਿਟਰਨ ਦੀ ਗਾਰੰਟੀ
ਗੋਲਡ ਬਾਂਡ ਵਿਚ ਸੋਨੇ ਵਿਚ ਆਉਣ ਵਾਲੀ ਤੇਜੀ ਦਾ ਫ਼ਾਇਦਾ ਤਾਂ ਮਿਲਦਾ ਹੀ ਹੈ। ਇਸ 'ਤੇ ਸਾਲਾਨਾ 2.5 ਫ਼ੀਸਦੀ ਵਿਆਜ ਵੀ ਮਿਲਦਾ ਹੈ। ਵਿਆਜ ਨਿਵੇਸ਼ਕ ਦੇ ਬੈਂਕ ਖਾਤੇ ਵਿਚ ਹਰ 6 ਮਹੀਨੇ 'ਤੇ ਜਮ੍ਹਾਂ ਕੀਤਾ ਜਾਵੇਗਾ। ਅੰਤਿਮ ਵਿਆਜ ਮੂਲਧੰਨ ਨਾਲ ਮੈਚਿਊਰਿਟੀ 'ਤੇ ਦਿੱਤਾ ਜਾਂਦਾ ਹੈ। ਮੈਚਿਊਰਿਟੀ ਪੀਰੀਅਡ 8 ਸਾਲ ਹੈ, ਪਰ 5 ਸਾਲ, 6 ਸਾਲ ਅਤੇ 7 ਸਾਲ ਦਾ ਵੀ ਬਦਲ ਹੁੰਦਾ ਹੈ। ਜੇਕਰ ਸੋਨੇ ਦੇ ਬਾਜ਼ਾਰੀ ਮੁੱਲ ਵਿਚ ਗਿਰਾਵਟ ਆਉਂਦੀ ਹੈ ਤਾਂ ਕੈਪੀਟਲ ਲਾਸ ਦਾ ਖ਼ਤਰਾ ਵੀ ਹੋ ਸਕਦਾ ਹੈ।

ਬੈਂਕ ਤੋਂ ਖ਼ਰੀਦ ਸਕਦੇ ਹੋ ਗੋਲਡ ਬਾਂਡ
ਗੋਲਡ ਬਾਂਡ ਬੈਂਕਾਂ (ਸਮਾਲ ਫਾਈਨਾਂਸ ਬੈਂਕ ਅਤੇ ਪੇਮੈਂਟ ਬੈਂਕਾਂ ਨੂੰ ਛੱਡ ਕੇ), ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ (ਐੱਸ.ਐੱਚ.ਸੀ.ਆਈ.ਐੱਲ), ਨਿਰਧਾਰਤ ਡਾਕ ਘਰਾਂ ਅਤੇ ਮਾਨਤਾ ਪ੍ਰਾਪਤ ਸ਼ੇਅਰ ਬਾਜ਼ਾਰਾਂ (ਬੀ.ਐੱਸ.ਈ. ਅਤੇ ਐੱਨ.ਐੱਸ.ਈ.) ਜ਼ਰੀਏ ਵੇਚਿਆ ਜਾਵੇਗਾ। ਡੀਮੈਟ ਅਕਾਊਂਟ ਜ਼ਰੀਏ ਵੀ ਨਿਵੇਸ਼ਕ ਗੋਲਡ ਬਾਂਡ ਵਿਚ ਉਸੇ ਤਰ੍ਹਾਂ ਨਿਵੇਸ਼ ਕਰ ਸਕਦੇ ਹਨ, ਜਿਸ ਤਰ੍ਹਾਂ ਸ਼ੇਅਰਾਂ ਵਿਚ ਨਿਵੇਸ਼ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: 'ਕੋਰੋਨਿਲ' 'ਤੇ ਪਤੰਜਲੀ ਨੂੰ ਮਿਲੀ ਵੱਡੀ ਰਾਹਤ, ਸੁਪਰੀਮ ਕੋਰਟ ਨੇ ਰੱਦ ਕੀਤੀ ਪਟੀਸ਼ਨ


cherry

Content Editor

Related News