ਮੋਦੀ ਸਰਕਾਰ ਨੂੰ ਰਾਹਤ, ਅਗਸਤ ''ਚ GST ਕਲੈਕਸ਼ਨ 4.51 ਫੀਸਦੀ ਵਧ ਕੇ 98202 ਕਰੋੜ ਰੁਪਏ ਰਿਹਾ

Sunday, Sep 01, 2019 - 05:47 PM (IST)

ਮੋਦੀ ਸਰਕਾਰ ਨੂੰ ਰਾਹਤ, ਅਗਸਤ ''ਚ GST ਕਲੈਕਸ਼ਨ 4.51 ਫੀਸਦੀ ਵਧ ਕੇ 98202 ਕਰੋੜ ਰੁਪਏ ਰਿਹਾ

ਨਵੀਂ ਦਿੱਲੀ—ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਕਲੈਕਸ਼ਨ ਦੇ ਮੋਰਚੇ 'ਤੇ ਮੋਦੀ ਸਰਕਾਰ ਦੇ ਲਈ ਰਾਹਤ ਭਰੀ ਖਬਰ ਹੈ | ਜੀ.ਐੱਸ.ਟੀ. ਕਲੈਕਸ਼ਨ ਅਗਸਤ 2019 'ਚ 4.51 ਫੀਸਦੀ ਵਧ ਕੇ 98202 ਕਰੋੜ ਰੁਪਏ ਰਿਹਾ ਜੋ ਪਿਛਲੇ ਸਾਲ ਇਸ ਮਹੀਨੇ 'ਚ ਸੰਗ੍ਰਹਿਤ 93960 ਕਰੋੜ ਰੁਪਏ ਦੇ ਰਾਜਸਵ ਦੀ ਤੁਲਨਾ 'ਚ 4.51 ਫੀਸਦੀ ਜ਼ਿਆਦਾ ਹੈ | ਹਾਲਾਂਕਿ ਇਸ ਸਾਲ ਜੁਲਾਈ 'ਚ ਇਹ ਰਾਸ਼ੀ 102083 ਕਰੋੜ ਰੁਪਏ ਰਹੀ ਸੀ | ਜੂਨ 'ਚ ਇਹ ਰਾਸ਼ੀ 99939 ਕਰੋੜ ਰੁਪਏ ਰਹੀ ਸੀ | ਇਸ ਤਰ੍ਹਾਂ ਨਾਲ ਜੂਨ ਅਤੇ ਜੁਲਾਈ ਦੀ ਤੁਲਨਾ 'ਚ ਅਗਸਤ 'ਚ ਗਿਰਾਵਟ ਦਰਜ ਕੀਤੀ ਗਈ ਹੈ

PunjabKesari
ਵਿੱਤੀ ਮੰਤਰਾਲੇ ਨੇ ਜਾਰੀ ਕੀਤੇ ਅੰਕੜੇ
ਵਿੱਤ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਅਗਸਤ 'ਚ ਸੰਗ੍ਰਹਿਤ ਜੀ.ਐੱਸ.ਟੀ. 'ਚ ਕੇਂਦਰੀ ਜੀ.ਐੱਸ.ਟੀ.ਕਲੈਕਸ਼ਨ 17733 ਕਰੋੜ ਰੁਪਏ, ਸੂਬਾ ਜੀ.ਐੱਸ.ਟੀ. ਕਲੈਕਸ਼ਨ 24239 ਕਰੋੜ ਰੁਪਏ, ਏਕੀਕਿ੍ਤ ਜੀ.ਐੱਸ.ਟੀ.ਕਲੈਕਸ਼ਨ 48958 ਕਰੋੜ ਰੁਪਏ ਅਤੇ ਉਪਕਰ ਕਲੈਕਸ਼ਨ 7273 ਕਰੋੋੜ ਰੁਪਏ ਰਿਹਾ | ਏਕੀਕ੍ਰਿਤ ਜੀ.ਐੱਸ.ਟੀ. 'ਚ 24818 ਕਰੋੜ ਰੁਪਏ ਅਤੇ ਉਪਕਰ 'ਚ 841 ਕਰੋੜ ਰੁਪਏ ਆਯਾਤ ਤੋਂ ਪ੍ਰਾਪਤ ਹੋਏ ਹਨ | ਜੁਲਾਈ ਮਹੀਨੇ ਦੇ 31 ਅਗਸਤ ਤੱਕ 75 ਲੱਖ 80 ਹਜ਼ਾਰ ਜੀ.ਐੱਸ.ਟੀ.ਆਰ-3ਬੀ ਫਾਰਮ ਭਰੇ ਗਏ | 

PunjabKesari
ਕੇਂਦਰ ਸਰਕਾਰ ਦਾ ਕੁੱਲ ਰਾਜਸਵ 40898 ਕਰੋੜ ਰੁਪਏ
ਸਰਕਾਰ ਨੇ ਏਕੀਕ੍ਰਿਤ ਜੀ.ਐੱਸ.ਟੀ. 23165 ਕਰੋੜ ਰੁਪਏ ਕੇਂਦਰੀ ਜੀ.ਐੱਸ.ਟੀ.ਅਤੇ 1623 ਕਰੋੜ ਰੁਪਏ ਸੂਬਾ ਜੀ.ਐੱਸ.ਟੀ. ਖਾਤੇ 'ਚ ਦਿੱਤਾ ਹੈ | ਨਿਯਮਿਤ ਅਲਾਟਮੈਂਟ ਦੇ ਬਾਅਦ ਜੂਨ 'ਚ ਕੇਂਦਰ ਸਰਕਾਰ ਦਾ ਕੁੱਲ ਜੀ.ਐੱਸ.ਟੀ. ਰਾਜਸਵ 40898 ਕਰੋੜ ਰੁਪਏ ਅਤੇ ਸੂਬਿਆਂ ਦੀ ਕੁੱਲ ਰਾਸ਼ੀ 40862 ਕਰੋੜ ਰੁਪਏ ਰਹੀ ਹੈ | ਜੂਨ ਅਤੇ ਜੁਲਾਈ 2019 ਦੇ ਲਈ ਸੂਬਿਆਂ ਨੂੰ ਹਾਨੀ ਦੇ ਤੌਰ 'ਤੇ 27955 ਕਰੋੜ ਰੁਪਏ ਜਾਰੀ ਕੀਤੇ ਗਏ ਹਨ |


author

Aarti dhillon

Content Editor

Related News