ਬਜਟ 2021: ਮੋਬਾਈਲ ਹੋਣਗੇ ਮਹਿੰਗੇ, ਕਸਟਮ ਡਿਊਟੀ ਵਿਚ 2.5% ਦਾ ਵਾਧਾ
Monday, Feb 01, 2021 - 05:18 PM (IST)
 
            
            ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਘੋਸ਼ਣਾ ਕੀਤੀ ਹੈ ਕਿ ਮੋਬਾਈਲ ਉਪਕਰਣਾਂ 'ਤੇ ਕਸਟਮ ਡਿਊਟੀ ਵਧਾ ਦਿੱਤੀ ਗਈ ਹੈ, ਜੋ ਹੁਣ 2.5 ਫੀਸਦ ਹੋ ਗਈ ਹੈ। ਹਾਲਾਂਕਿ, ਤਾਂਬੇ ਅਤੇ ਸਟੀਲ ਲਈ ਡਿਊਟੀ ਘਟਾ ਦਿੱਤੀ ਗਈ ਹੈ। ਵਿੱਤ ਮੰਤਰੀ ਨੇ ਘੋਸ਼ਣਾ ਕੀਤੀ ਹੈ ਕਿ ਸੋਨੇ ਅਤੇ ਚਾਂਦੀ ਤੋਂ ਕਸਟਮ ਡਿਊਟੀ ਵੀ ਘਟਾ ਦਿੱਤੀ ਗਈ ਹੈ। ਇਕ ਅਕਤੂਬਰ ਤੋਂ ਦੇਸ਼ ਵਿਚ ਇਕ ਨਵੀਂ ਕਸਟਮ ਨੀਤੀ ਲਾਗੂ ਕੀਤੀ ਜਾ ਰਹੀ ਹੈ।
ਸਰਕਾਰ ਨੇ ਮੋਬਾਈਲ ਫੋਨ ਦੇ ਪੁਰਜ਼ਿਆਂ ਅਤੇ ਚਾਰਜਰਾਂ 'ਤੇ ਦਰਾਮਦ ਡਿਊਟੀ ਵਧਾਉਣ ਦਾ ਫੈਸਲਾ ਕੀਤਾ ਹੈ। ਸਥਾਨਕ ਮੋਬਾਈਲ ਦੀ ਮੰਗ ਵਧਾਉਣ ਲਈ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਇਹ ਮੋਬਾਈਲ ਫੋਨ ਮਹਿੰਗਾ ਕਰ ਸਕਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਲ 2021-22 ਲਈ ਆਮ ਬਜਟ ਪੇਸ਼ ਕਰਦਿਆਂ ਕਸਟਮ ਡਿਊਟੀਆਂ ਵਿੱਚ 400 ਰਿਆਇਤਾਂ ਦੀ ਸਮੀਖਿਆ ਕਰਨ ਦਾ ਐਲਾਨ ਕੀਤਾ। ਇਨ੍ਹਾਂ ਵਿਚ ਮੋਬਾਈਲ ਉਪਕਰਣਾਂ ਦਾ ਹਿੱਸਾ ਵੀ ਸ਼ਾਮਲ ਹੈ।
ਇਹ ਵੀ ਪਡ਼੍ਹੋ : ਕੇਂਦਰੀ ਬਜਟ 2021 : ਵਿੱਤ ਮੰਤਰੀ ਨੇ ਖੋਲ੍ਹਿਆ ਖਜ਼ਾਨਾ , ਸਿੱਖਿਆ ਖੇਤਰ ਅਤੇ ਰੇਲਵੇ ਦੇ ਸੰਬੰਧ 'ਚ ਕੀਤੇ ਕਈ ਵੱਡੇ
ਸੀਤਾਰਮਨ ਨੇ ਕਿਹਾ, 'ਘਰੇਲੂ ਮੁੱਲ ਵਧਾਉਣ ਲਈ ਅਸੀਂ ਮੋਬਾਈਲ ਚਾਰਜਰਜ ਅਤੇ ਕੁਝ ਹਿੱਸਿਆਂ 'ਤੇ ਛੋਟ ਵਾਪਸ ਲੈ ਰਹੇ ਹਾਂ। ਮੋਬਾਈਲ ਦੇ ਕੁਝ ਹਿੱਸਿਆਂ 'ਤੇ ਦਰਾਮਦ ਡਿਊਟੀ ਜ਼ੀਰੋ ਤੋਂ 2.5 ਪ੍ਰਤੀਸ਼ਤ ਹੋਵੇਗੀ।' ਉਨ੍ਹਾਂ ਕਿਹਾ ਕਿ ਕਸਟਮ ਨੀਤੀ ਦਾ ਦੋਹਰਾ ਉਦੇਸ਼ ਘਰੇਲੂ ਨਿਰਮਾਣ ਨੂੰ ਉਤਸ਼ਾਹਤ ਕਰਨਾ ਅਤੇ ਭਾਰਤ ਨੂੰ ਗਲੋਬਲ ਵੈਲਯੂ ਚੇਨ ਨਾਲ ਜੋੜਨਾ ਅਤੇ ਨਿਰਯਾਤ ਵਿਚ ਸੁਧਾਰ ਕਰਨਾ ਹੋਣਾ ਚਾਹੀਦਾ ਹੈ। ਸੀਤਾਰਮਨ ਨੇ ਕਿਹਾ, 'ਹੁਣ ਸਾਡਾ ਜ਼ੋਰ ਕੱਚੇ ਮਾਲ ਦੀ ਅਸਾਨ ਪਹੁੰਚ ਅਤੇ ਮੁੱਲ ਵਧਾਉਣ ਦੇ ਨਿਰਯਾਤ 'ਤੇ ਹੈ।'
ਇਹ ਵੀ ਪਡ਼੍ਹੋ : ਬਜਟ 2021 : ਵਿਦੇਸ਼ੀ ਸ਼ਰਾਬ ਦੇ ਸ਼ੌਕੀਨਾਂ ਲਈ ਝਟਕਾ, ਲੱਗੀ 100 ਫੀਸਦੀ ਕਸਟਮ ਡਿਊਟੀ
ਜਾਣੋ ਕੀ ਹੋਇਆ ਸਸਤਾ
- ਸੋਨਾ ਅਤੇ ਸੋਨੇ ਦੀਆਂ ਝੜਾਂ
- ਚਾਂਦੀ ਅਤੇ ਚਾਂਦੀ ਦੀਆਂ ਝੜਾਂ
- ਲੋਹਾ
- ਸਟੀਲ ਨਾਇਲੋਨ ਦੇ ਕੱਪੜੇ
- ਤਾਂਬੇ ਦੀਆਂ ਚੀਜ਼ਾਂ
- ਬੀਮਾ
- ਸਟੀਲ ਦੇ ਭਾਂਡੇ
- ਰੇਸ਼ਮ(ਸਿਲਕ) ਅਤੇ ਕਪਾਹ
- ਪਲੇਟਿਨਮ
- ਪੇਲੈਡਿਅਮ
- ਦਰਾਮਦ ਹੋਣ ਵਾਲੇ ਡਾਕਟਰੀ ਉਪਕਰਣ
ਜਾਣੋ ਕੀ ਹੋਇਆ ਮਹਿੰਗਾ
- ਫਰਿੱਜ
- ਏਅਰ ਕੰਡੀਸ਼ਨਰ
- ਐਲ.ਈ.ਡੀ. ਲੈੱਪ
- ਕੱਚੀ ਸਿਲਕ ਅਤੇ ਕਪਾਹ
- ਸੋਲਰ ਇਨਵਰਟਰ
- ਮੋਬਾਈਲ ਫੋਨ
- ਆਟੋਮੋਬਾਈਲ ਪਾਰਟਸ
- ਮੋਬਾਈਲ ਫੋਨ ਚਾਰਜਰ ਦੇ ਪਾਰਟਸ
- ਚਮੜੇ ਦੇ ਉਤਪਾਦ
- ਨਾਇਲੋਨ ਫਾਈਬਰ ਅਤੇ ਧਾਗੇ
- ਪਲਾਸਟਿਕ ਬਣਾਉਣ ਵਾਲਾ ਸਮਾਨ
- ਪਾਲਿਸ਼ਡ ਅਤੇ ਕੱਟੇ ਹੋਏ ਸਿੰਥੈਟਿਕ ਪੱਥਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            