ਮਹਿੰਗਾ ਹੋ ਗਿਆ ਫੋਨ ਰਿਚਾਰਜ! ਇਸ ਕੰਪਨੀ ਨੇ ਵਧਾ ਦਿੱਤੇ 9 ਫੀਸਦੀ ਤਕ ਰੇਟ

Wednesday, Jan 21, 2026 - 07:16 PM (IST)

ਮਹਿੰਗਾ ਹੋ ਗਿਆ ਫੋਨ ਰਿਚਾਰਜ! ਇਸ ਕੰਪਨੀ ਨੇ ਵਧਾ ਦਿੱਤੇ 9 ਫੀਸਦੀ ਤਕ ਰੇਟ

ਗੈਜੇਟ ਡੈਸਕ- ਤੁਸੀਂ ਵੀ ਜੇਕਰ ਵੋਡਾਫੋਨ-ਆਈਡੀਆ (Vi) ਦੇ ਗਾਹਕ ਹੋ, ਤਾਂ ਹੁਣ ਤੁਹਾਡੀ ਜੇਬ ਹੋਰ ਢਿੱਲੀ ਹੋਣ ਵਾਲੀ ਹੈ। ਟੈਲੀਕਾਮ ਕੰਪਨੀ ਨੇ ਆਪਣੇ ਗਾਹਕਾਂ ਨੂੰ ਤਕੜਾ ਝਟਕਾ ਦਿੰਦੇ ਹੋਏ ਚੁਣਿੰਦਾ ਫੈਮਿਲੀ ਪੋਸਟਪੇਡ ਪਲਾਨਸ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਕੰਪਨੀ ਵੱਲੋਂ ਇਨ੍ਹਾਂ ਪਲਾਨਸ ਦੇ ਰੇਟਾਂ ਵਿੱਚ 7 ਤੋਂ 9 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ, ਜਿਸ ਦਾ ਸਿੱਧਾ ਅਸਰ ਉਨ੍ਹਾਂ ਪਰਿਵਾਰਾਂ 'ਤੇ ਪਵੇਗਾ ਜੋ ਇੱਕ ਹੀ ਬਿਲ 'ਤੇ ਕਈ ਕਨੈਕਸ਼ਨ ਚਲਾਉਂਦੇ ਹਨ।

Airtel ਨਾਲੋਂ ਵੀ ਮਹਿੰਗਾ ਹੋਇਆ Vi 

ਜਾਣਕਾਰੀ ਅਨੁਸਾਰ, ਇਹ ਵਾਧਾ ਉਨ੍ਹਾਂ ਪਲਾਨਸ ਵਿੱਚ ਕੀਤਾ ਗਿਆ ਹੈ ਜੋ ਹੁਣ ਤੱਕ ਏਅਰਟੈੱਲ ਦੇ ਮੁਕਾਬਲੇ ਲਗਭਗ ਬਰਾਬਰ ਕੀਮਤ 'ਤੇ ਉਪਲਬਧ ਸਨ। ਪਰ ਇਸ ਤਾਜ਼ਾ ਵਾਧੇ ਤੋਂ ਬਾਅਦ, ਵੋਡਾਫੋਨ-ਆਈਡੀਆ ਦੇ ਇਹ ਪੈਕ ਹੁਣ ਏਅਰਟੈੱਲ ਨਾਲੋਂ 7 ਤੋਂ 9 ਫੀਸਦੀ ਜ਼ਿਆਦਾ ਮਹਿੰਗੇ ਹੋ ਗਏ ਹਨ। ਅਜਿਹੇ ਵਿੱਚ ਜੋ ਗਾਹਕ ਸਿਰਫ਼ ਘੱਟ ਕੀਮਤ ਕਾਰਨ Vi ਨੂੰ ਚੁਣਦੇ ਸਨ, ਉਨ੍ਹਾਂ ਲਈ ਹੁਣ ਹੋਰ ਵਿਕਲਪਾਂ 'ਤੇ ਵਿਚਾਰ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ- 108 MP ਕੈਮਰਾ ਵਾਲੇ Redmi ਫੋਨ 'ਤੇ ਮਿਲ ਰਹੀ ਭਾਰੀ ਛੋਟ

ਜਾਣੋ ਕਿਹੜੇ ਪਲਾਨ ਹੋਏ ਮਹਿੰਗੇ: ਕੰਪਨੀ ਨੇ 2, 4 ਅਤੇ 5 ਕਨੈਕਸ਼ਨ ਵਾਲੇ ਪਲਾਨਸ ਦੀਆਂ ਕੀਮਤਾਂ ਵਧਾਈਆਂ ਹਨ:

• 2 ਕਨੈਕਸ਼ਨ ਵਾਲਾ ਪਲਾਨ: ਪਹਿਲਾਂ ਇਸ ਦੀ ਕੀਮਤ 701 ਰੁਪਏ ਸੀ, ਜੋ ਹੁਣ ਵਧ ਕੇ 751 ਰੁਪਏ ਹੋ ਗਈ ਹੈ।
• 4 ਕਨੈਕਸ਼ਨ ਵਾਲਾ ਪਲਾਨ: 1201 ਰੁਪਏ ਵਾਲਾ ਇਹ ਪਲਾਨ ਹੁਣ ਗਾਹਕਾਂ ਨੂੰ 1301 ਰੁਪਏ ਵਿੱਚ ਮਿਲੇਗਾ।
• 5 ਕਨੈਕਸ਼ਨ ਵਾਲਾ ਪਲਾਨ: ਸਭ ਤੋਂ ਵੱਡਾ ਵਾਧਾ 5 ਕਨੈਕਸ਼ਨ ਵਾਲੇ ਪਲਾਨ ਵਿੱਚ ਹੋਇਆ ਹੈ, ਜੋ 1401 ਰੁਪਏ ਤੋਂ ਵਧ ਕੇ 1525 ਰੁਪਏ ਦਾ ਹੋ ਗਿਆ ਹੈ।

ਇਹ ਵੀ ਪੜ੍ਹੋ- WhatsApp ਚੈਟਿੰਗ ਹੋਵੇਗੀ ਹੁਣ ਹੋਰ ਵੀ ਮਜ਼ੇਦਾਰ! ਆ ਰਹੇ ਇਹ ਧਾਕੜ ਫੀਚਰਜ਼

ਗਾਹਕਾਂ 'ਤੇ ਪਵੇਗਾ ਬੋਝ 

ਪੋਸਟਪੇਡ ਗਾਹਕਾਂ ਲਈ ਇਹ ਵਾਧਾ ਉਨ੍ਹਾਂ ਦੇ ਮਾਸਿਕ ਖਰਚੇ ਨੂੰ ਸਿੱਧਾ ਵਧਾਉਣ ਵਾਲਾ ਹੈ। ਟੈਲੀਕਾਮ ਸੈਕਟਰ ਵਿੱਚ ਪਹਿਲਾਂ ਹੀ ਟੈਰਿਫ ਮਹਿੰਗੇ ਹੋਣ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਅਜਿਹੇ ਵਿੱਚ ਵੋਡਾਫੋਨ-ਆਈਡੀਆ ਦਾ ਇਹ ਕਦਮ ਗਾਹਕਾਂ ਨੂੰ ਦੂਜੀਆਂ ਕੰਪਨੀਆਂ ਵੱਲ ਜਾਣ ਲਈ ਮਜਬੂਰ ਕਰ ਸਕਦਾ ਹੈ, ਕਿਉਂਕਿ ਫੈਮਿਲੀ ਪਲਾਨ ਲੈਣ ਦਾ ਮੁੱਖ ਮਕਸਦ ਕਿਫਾਇਤੀ ਕਨੈਕਸ਼ਨ ਹੁੰਦਾ ਹੈ, ਜੋ ਹੁਣ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ- ਹੁਣ ਬਿਨਾਂ 'ਸੀਕਰੇਟ ਕੋਡ' ਦੇ ਨਹੀਂ ਹੋ ਸਕੇਗੀ WhatsApp ਚੈਟ! 


author

Rakesh

Content Editor

Related News