ਹੁਣ 2 ਦਿਨਾਂ ’ਚ ਪੋਰਟ ਹੋਵੇਗਾ ਮੋਬਾਇਲ ਨੰਬਰ, ਲਾਗੂ ਹੋਣਗੇ ਨਵੇਂ ਨਿਯਮ

10/18/2019 4:49:35 PM

ਗੈਜੇਟ ਡੈਸਕ– ਮੋਬਾਇਲ ਨੰਬਰ ਪੋਰਟੇਬਿਲਿਟੀ ਦੀ ਪ੍ਰਕਿਰਿਆ ਨੂੰ ਹੁਣ 7 ਦਿਨਾਂ ਦੀ ਬਜਾਏ 2  ਦਿਨਾਂ ’ਚ ਪੂਰਾ ਕੀਤਾ ਜਾਵੇਗਾ। ਟੈਲੀਕਾਮ ਰੈਗੁਲੇਟਰੀ ਆਫ ਇੰਡੀਆ (ਟਰਾਈ) ਨੇ ਕਿਹਾ ਹੈ ਕਿ 11 ਨਵੰਬਰ ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਦੇ ਚੱਲਦੇ ਮੋਬਾਇਲ ਗਾਹਕ 4 ਤੋਂ 10 ਨਵੰਬਰ ਦੇ ਵਿਚਕਾਰ ਮੋਬਾਇਲ ਨੰਬਰ ਪੋਰਟੇਬਿਲਿਟੀ ਲਈ ਅਰਜ਼ੀ ਨਹੀਂ ਦੇ ਸਕਣਗੇ। ਦੱਸ ਦੇਈਏ ਕਿ ਮੋਬਾਇਲ ਨੰਬਰ ਪੋਰਟੇਬਿਲਿਟੀ ਦੀ ਮਦਦ ਨਾਲ ਗਾਹਕ ਆਪਣੇ ਮੋਬਾਇਲ ਨੰਬਰ 1 ਬਿਨਾਂ ਬਦਲੇ ਦੂਜੇ ਨੈੱਟਵਰਕ ’ਚ ਸਵਿੱਚ ਕਰ ਸਕਦੇ ਹਨ। 

ਨਵੇਂ ਨਿਯਮਾਂ ਤਹਿਤ ਵਿਅਕਤੀਗਤ ਪੋਰਟਿੰਗ ਰਿਕਵੈਸਟ ਨੂੰ 2 ਵਰਕਿੰਗ ਦਿਨਾਂ ’ਚ ਪੂਰਾ ਕਰ ਲਿਆ ਜਾਵੇਗਾ। ਟਰਾਈ ਲਈ ਅਧਿਕਾਰੀ ਨੇ ਕਿਹਾ ਕਿ ਨਵੀਂ ਵਿਵਸਥਾ ਤਹਿਤ ਜੇਕਰ ਕੋਈ ਵਿਅਕਤੀ ਇਕ ਸੇਵਾ ਖੇਤਰ ’ਚ ਮੋਬਾਇਲ ਕੰਪਨੀ ਬਦਲਣ ਦੀ ਅਪੀਲ ਕਰਦਾ ਹੈ ਤਾਂ ਪ੍ਰਕਿਰਿਆ ਦੋ ਵਰਕਿੰਗ ਦਿਨਾਂ ’ਚ ਪੂਰੀ ਹੋਵੇਗੀ। ਉਥੇ ਹੀ ਇਕ ਸਰਕਿਲ ਤੋਂ ਦੂਜੇ ਸਰਕਿਲ ਲਈ ‘ਨੰਬਰ ਪੋਰਟੇਬਿਲਿਟੀ’ ਦੀ ਅਪੀਲ ਨੂੰ ਪੰਜ ਦਿਨਾਂ ’ਚ ਪੂਰਾ ਕੀਤਾ ਜਾਵੇਗਾ। 

ਦਰਅਸਲ, MNP ਨਿਯਮਾਂ ਦਾ ਮਕਸਦ ਹੈ ਕਿ ਮੌਜੂਦਾ ਪ੍ਰਕਿਰਿਆ ਨੂੰ ਤੇਜ਼ ਅਤੇ ਸਰਲ ਬਣਾਉਂਦੇ ਹੋਏ ਇਸ ਵਿਚ ਲੱਗਣਵਾਲੇ 7 ਦਿਨਾਂ ਦੇ ਸਮੇਂ ਨੂੰ ਘੱਟ ਕਰ ਦਿੱਤਾ ਜਾਵੇ। ਟਰਾਈ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ 4 ਨਵੰਬਰ ਨੂੰ ਸ਼ਾਮ 6 ਵਜੇ ਤੋਂ 10 ਨਵੰਬਰ ਰਾਤ 12 ਵਜੇ ਤਕ ਯਾਨੀ 6 ਦਿਾਂ ਲਈ MNP ਲਈ ਅਰਜ਼ੀ ਨਹੀਂ ਸਵਿਕਾਰ ਕੀਤੀ ਜਾਵੇਗੀ। ਇਸ ਤੋਂ ਬਾਅਦ ਨਵੇਂ ਨਿਯਮ 11 ਨਵੰਬਰ ਨੂੰ ਅੱਧੀ ਰਾਤ ਤੋਂ ਲਾਗੂ ਹੋ ਜਾਣਗੇ। ਟਰਾਈ ਨੇ ਇਹ ਵੀ ਕਿਹਾ ਹੈ ਕਿ ਮੌਜੂਦਾ ਸਮੇਂ ’ਚ ਮੋਬਾਇਲ ਗਾਹਕ 4 ਨਵੰਬਰ ਨੂੰ ਸ਼ਾਮ 6 ਵਜੇ ਤਕ ਨੈੱਟਵਰਕ ਬਦਲਣ ਲਈ Unique Porting Code (UPC) ਜਨਰੇ ਕਰ ਸਕਦੇ ਹਨ। ਦੱਸ ਦੇਈਏ ਕਿ ਅਜੇ ਨੰਬਰ ਪੋਰਟ ਦੀ ਪ੍ਰਕਿਰਿਆ 7 ਦਿਨਾਂ ’ਚ ਪੂਰੀ ਹੁੰਦੀ ਹੈ। 


Related News