ਕੁਦਰਤੀ ਗੈਸ ’ਚ ਬਾਇਓ ਗੈਸ ਦੇ ਮਿਸ਼ਰਣ ਨਾਲ 1.17 ਅਰਬ ਡਾਲਰ ਦੀ ਵਿਦੇਸ਼ੀ ਪੂੰਜੀ ਬਚੇਗੀ : IBA

Monday, Dec 04, 2023 - 05:12 PM (IST)

ਕੁਦਰਤੀ ਗੈਸ ’ਚ ਬਾਇਓ ਗੈਸ ਦੇ ਮਿਸ਼ਰਣ ਨਾਲ 1.17 ਅਰਬ ਡਾਲਰ ਦੀ ਵਿਦੇਸ਼ੀ ਪੂੰਜੀ ਬਚੇਗੀ : IBA

ਨਵੀਂ ਦਿੱਲੀ (ਭਾਸ਼ਾ) - ਦੇਸ਼ ਭਰ ’ਚ ਸਪਲਾਈ ਕੀਤੀ ਜਾਣ ਵਾਲੀ ਕੁਦਰਤੀ ਗੈਸ ’ਚ 5 ਫੀਸਦੀ ਬਾਇਓਗੈਸ ਦੇ ਮਿਸ਼ਰਣ ਨਾਲ ਸਾਲਾਨਾ 1.17 ਅਰਬ ਡਾਲਰ ਦੀ ਵਿਦੇਸ਼ੀ ਕਰੰਸੀ ਬਚਾਈ ਜਾ ਸਕਦੀ ਹੈ। ਇੰਡੀਅਨ ਬਾਇਓਗੈਸ ਐਸੋਸੀਏਸ਼ਨ (ਆਈ. ਬੀ. ਏ.) ਨੇ ਇਕ ਅਧਿਐਨ ’ਚ ਇਹ ਗੱਲ ਕਹੀ।

ਇਹ ਵੀ ਪੜ੍ਹੋ :     2000 ਦੇ ਨੋਟਾਂ ਨੂੰ ਲੈ ਕੇ RBI ਦੀ ਵੱਡੀ ਅਪਡੇਟ, ਜਾਣੋ ਕਿੱਥੇ ਬਦਲੇ ਜਾ ਸਕਦੇ ਹਨ ਨੋਟ

ਸਰਕਾਰ ਨੇ ‘ਕੰਪਰੈੱਸਡ ਬਾਇਓਗੈਸ ਬਲੇਂਡਿੰਗ ਆਬਲਿਗੇਸ਼ਨ’ (ਸੀ. ਬੀ. ਓ.) ਸਕੀਮ ਦੇ ਤਹਿਤ ਪੀ. ਐੱਨ. ਜੀ. ’ਚ 1 ਅਪ੍ਰੈਲ, 2025 ਤੋਂ 1 ਫੀਸਦੀ ਬਾਇਓਗੈਸ ਦਾ ਮਿਸ਼ਰਣ ਲਾਜ਼ਮੀ ਕਰਨ ਦਾ ਹਾਲ ਹੀ ’ਚ ਫੈਸਲਾ ਕੀਤਾ ਹੈ। ਵਿੱਤੀ ਸਾਲ 2028-29 ਤੱਕ ਪਾਈਪਲਾਈਨਡ ਕੁਦਰਤੀ ਗੈਸ (ਪੀ. ਐੱਨ. ਜੀ.) ’ਚ ਬਾਇਓਗੈਸ ਦੇ ਮਿਸ਼ਰਣ ਨੂੰ 5 ਫੀਸਦੀ ਤੱਕ ਵਧਾਉਣ ਦਾ ਪ੍ਰਸਤਾਵ ਹੈ।

ਅਧਿਐਨ ਰਿਪੋਰਟ ਦੇ ਅਨੁਸਾਰ, ਇਹ ਪਹਿਲ-ਕਦਮੀ ਭਾਰਤ ਨੂੰ ਗੈਸ ਆਧਾਰਿਤ ਅਰਥਵਿਵਸਥਾ ਬਣਾਉਣ ਦੀ ਦਿਸ਼ਾ ’ਚ ਸਰਕਾਰ ਦੇ ਵਿਆਪਕ ਕਦਮ ਦੇ ਅਨੁਸਾਰ ਹੈ। ਇਸ ਦਾ ਟੀਚਾ ਊਰਜਾ ਮਿਸ਼ਰਣ ’ਚ ਗੈਸ ਦੀ ਮੌਜੂਦਾ ਹਿੱਸੇਦਾਰੀ ਨੂੰ 6 ਫੀਸਦੀ ਤੋਂ ਵਧਾ ਕੇ 2030 ਤੱਕ 15 ਫੀਸਦੀ ਕਰਨਾ ਹੈ।

ਇਹ ਵੀ ਪੜ੍ਹੋ :    ਓਰੀਐਂਟਲ ਇੰਸ਼ੋਰੈਂਸ ਕੰਪਨੀ ਨੂੰ ਗੋਦਾਮ ’ਚ ਲੱਗੀ ਅੱਗ ਦਾ 7 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਹੁਕਮ

ਆਈ. ਬੀ. ਏ. ਦਾ ਕਹਿਣਾ ਹੈ ਕਿ ਕੁਦਰਤੀ ਗੈਸ ’ਚ ਬਾਇਓਗੈਸ ਦਾ 5 ਫੀਸਦੀ ਮਿਸ਼ਰਣ ਨਾਲ 1.17 ਅਰਬ ਡਾਲਰ ਦੀ ਐੱਲ. ਐੱਨ. ਜੀ. ਦਰਾਮਦ ਘਟਾਈ ਜਾ ਸਕਦੀ ਹੈ। ਇਸ ਨਾਲ ਪ੍ਰਤੀ ਵਿਅਕਤੀ ਕਾਰਬਨ ਡਾਈਆਕਸਾਈਡ ਦੀ ਨਿਕਾਸੀ ’ਚ ਵੀ 2 ਫੀਸਦੀ ਦੀ ਕਮੀ ਆ ਸਕਦੀ ਹੈ। ਇਸ ਦੇ ਨਾਲ ਹੀ ਜੈਵਿਕ ਰਹਿੰਦ-ਖੂੰਹਦ ਨੂੰ ਕੂੜਾ ਡੰਪਾਂ ’ਚ ਜਾਣ ਤੋਂ ਵੀ ਰੋਕਿਆ ਜਾ ਸਕੇਗਾ, ਜਿਸ ਦੇ ਕਈ ਫਾਇਦੇ ਹੋ ਸਕਦੇ ਹਨ।

ਇਹ ਵੀ ਪੜ੍ਹੋ :    ਮਰੀਜ ਦੇ ਇਲਾਜ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਮੇਦਾਂਤਾ ਹਸਪਤਾਲ ’ਤੇ 36.75 ਲੱਖ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News